ਜਲੰਧਰ- ਸੀ.ਈ. ਐੱਸ 2017 ਈਵੈਂਟ 'ਚ ਜਾਪਾਨੀ ਕੰਜਿਊਮਰ ਇਲੈਕਟ੍ਰਾਨਿਕ ਦਿੱਗਜ਼ ਕੰਪਨੀ ਤੋਸ਼ਿਬਾ ਨੇ ਆਪਣੇ ਪੋਰਟੇਜੇ ਸੀਰੀਜ਼ 'ਚ ਟੂ-ਇਨ-ਵਨ ਪੋਰਟੇਜੇ ਐਕਸ 20 ਡਬਲੀਯੂ ਲਾਂਚ ਕਰ ਦਿੱਤਾ। ਹੁਣੇ ਇਸ ਟੂ-ਇਨ- ਵਨ ਲੈਪਟਾਪ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਵਿੰਡੋਜ 10 ਪ੍ਰੋ 'ਤੇ ਚੱਲਣ ਵਾਲੇ ਤੋਸ਼ਿਬਾ ਪੋਰਟੇਜੇ ਐਕਸ 20 ਡਬਲੀਯੂ 'ਚ 12.5 ਇੰਚ ਫੁੱਲ ਐੱਚ. ਡੀ (1920x1080 ਪਿਕਸਲ ) ਮਲਟੀ-ਟੱਚ ਵਾਇਡ ਐਂਗਲ ਡਿਸਪਲੇ ਹੈ। ਜੋ ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਇਸ 'ਚ ਸੱਤਵੀਂ ਜੈਨਰੇਸ਼ਨ ਦਾ ਇੰਟੈੱਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ। ਇਸ 'ਚ ਇਕ ਯੂ.ਐੱਸ. ਬੀ ਟਾਈਪ-ਸੀ ਪੋਰਟ, ਇਕ ਯੂ. ਐੱਸ. ਬੀ 3.0 ਪੋਰਟ, ਥੰਡਰਬੋਲਟ 3 ਪੋਰਟ ਅਤੇ ਇਕ 3.5 ਐੱਮ. ਐੱਮ ਆਡੀਓ ਜੈੱਕ ਦਿੱਤਾ ਗਿਆ ਹੈ। ਇਹ ਇਕ ਟਰੂਪੇਨ ਨਾਲ ਆਉਂਦਾ ਹੈ। ਇਸ ਡਿਵਾਇਸ 'ਚ ਵੈਕਾਮ ਫੀਲ ਟੈਕਨਾਲੋਜੀ ਦਿੱਤੀ ਗਈ ਹੈ ਅਤੇ ਇਹ 2,048 ਲੇਵਲ ਦਾ ਪ੍ਰੈਸ਼ਰ ਡਿਟੈਕਟ ਕਰ ਸਕਦਾ ਹੈ, ਇਹ ਨੋਟਸ ਲੈਣ ਲਈ ਪਰਫੇਕਟ ਹੈ। ਇਹ ਡਿਵਾਇਸ 15.4 ਐੱਮ. ਐੱਮ ਪਤਲਾ ਹੈ ਅਤੇ ਇਸ ਦਾ ਭਾਰ 1.13 ਕਿੱਲੋਗ੍ਰਾਮ ਤੋਂ ਘੱਟ ਹੈ। ਲੈਪਟਾਪ ਨੂੰ 360 ਡਿਗਰੀ 'ਤੇ ਘੁਘੁਮਾਇਆ ਜਾ ਸਕਦਾ ਹੈ ਜਿਸ ਦੇ ਨਾਲ ਇਸ ਨੂੰ ਚਾਰ ਵੱਖ-ਵੱਖ ਵਿਊਇੰਗ ਐਂਗਲ- ਲੈਪਟਾਪ, ਟੈਬਲੇਟ, ਟੈਬਲਟਾਪ, ਪ੍ਰੈਜੇਟੇਸ਼ਨ ਅਤੇ ਆਡਿਅਨਸ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਦੋ ਆਈ ਆਰ ਕੈਮਰਾ ਹੈ ਜੋ ਵਿੰਡੋਜ਼ ਹੈਲੋ ਫੇਸ਼ਿਅਲ ਰਿਕਗਨਿਸ਼ਨ ਸਪੋਰਟ ਕਰਦਾ ਹੈ।
ਤੋਸ਼ਿਬਾ ਪੋਰਟੇਜੇ ਐਕਸ20 ਅਮਰੀਕਾ 'ਚ ਮਾਇਕ੍ਰੋਸਾਫਟ ਆਨਲਾਈਨ ਸਟੋਰ ਦੇ ਰਾਹੀਂ ਸਲੇਟ ਗ੍ਰੇ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ। ਦ ਵਰਜ ਦੇ ਮੁਤਾਬਕ, ਜਦ ਕਿ ਆਨਿਕਸ ਬਲੂ ਵੇਰਿਅੰਟ ਮਹੀਨੇ ਦੇ ਅਖੀਰ 'ਚ ਤੋਸ਼ਿਬਾ ਦੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ।
ਭਾਰਤੀ ਸਮਾਰਟਫੋਨ ਬਾਜ਼ਾਰ 'ਤੇ ਚੀਨ ਦੀ ਧਾਕ
NEXT STORY