ਜਲੰਧਰ- ਰੇਨੋ ਇੰਡੀਆ 'ਚ ਆਪਣੀ ਸਭ ਤੋਂ ਕਾਮਯਾਬ SUV ਡਸਟਰ ਨੂੰ ਹੁਣ CVT ਟਰਾਂਸਮਿਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਡਸਟਰ ਦਾ ਆਟੋਮੈਟਿਕ ਵਰਜਨ RXL MT ਅਤੇ RXS CVT ਵੇਰਿਅੰਟਸ ਦੇ ਨਾਲ ਹੈ। ਕੰਪਨੀ ਮੁਤਾਬਕ ਇਸ ਗੱਡੀ ਨੂੰ ਡਰਾਇਵ ਕਰਨੀ ਹੁਣ ਬੇਹੱਦ ਹੀ ਸੌਖੀ ਹੋਵੇਗੀ ਅਤੇ ਭੀੜ-ਭਾੜ 'ਚ ਨਵੀਂ ਡਸਟਰ ਨਿਰਾਸ਼ ਨਹੀਂ ਕਰ ਸਕਦੀ। ਰੇਨੋ ਡਸਟਰ ਦੇ ਪੈਟਰੋਲ ਵੇਰਿਅੰਟ ਦੀ ਕੀਮਤ (ਐਕਸ-ਸ਼ੋਰੂਮ, ਦਿੱਲੀ) ਰੇਨੋ ਡਸਟਰ ਆਰ. ਐਕਸ. ਈ ਮੈਨੂਅਲ : 8.49 ਲੱਖ ਰੁਪਏ, ਰੇਨੋ ਡਸਟਰ ਆਰ. ਐੱਕਸ. ਐੱਲ ਮੈਨੂਅਲ : 9.30 ਲੱਖ ਰੁਪਏ, ਰੇਨੋ ਡਸਟਰ ਆਰ. ਐੱਕਸ. ਐੱਸ ਸੀ. ਵੀ. ਟੀ :10.32 ਲੱਖ ਰੁਪਏ ਹੈ।
ਇੰਜਣ
ਨਵੀਂ ਡਸਟਰ ਆਟੋਮੈਟਿਕ 'ਚ ਨਵਾਂ 1.5 ਲਿਟਰ ਦਾ 84K ਪੈਟਰੋਲ ਇੰਜਣ ਲਗਾ ਹੈ ਅਤੇ ਇਹ 106PS ਦੀ ਪਾਵਰ ਅਤੇ 142Nm ਦਾ ਟਾਰਕ ਦਿੰਦਾ ਹੈ। ਇਸ 'ਚ ਐਕਸ-ਟਰਾਨਿਕ CVT ਗਿਅਰਬਾਕਸ ਦੇ ਨਾਲ 6-ਸਟੈਪ ਸੈਮੀ-ਮੈਨੂਅਲ ਮੋਡ ਮਿਲੇਗਾ। ਇਸ ਦੀ ਮਾਇਲੇਜ 14.99 ਕਿ. ਮੀ ਪ੍ਰਤੀ ਲਿਟਰ ਹੋਵੇਗੀ, ਜਦ ਕਿ ਮੌਜੂਦਾ ਪੈਟਰੋਲ ਮੈਨੂਅਲ ਦੀ ਮਾਇਲੇਜ 13.06 ਕਿ. ਮੀ ਪ੍ਰਤੀ ਲਿਟਰ ਹੈ।
ਇਹ ਫੀਚਰਸ ਹੋਣਗੇ ਖਾਸ ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਡਿਊਲ ਫ੍ਰੰਟ ਏਅਰਬੈਗ, ਬਲੈਕ ਫ੍ਰੰਟ ਗਰਿਲ ਅਤੇ 16 ਇੰਚ ਦੇ ਨਵੇਂ ਅਲੌਏ ਵ੍ਹੀਲ ਮਿਲਣਗੇ। ਆਟੋਮੈਟਿਕ ਵਰਜਨ 'ਚ ਫਾਇਅਰੀ ਰੈਡ ਕਲਰ ਦੀ ਆਪਸ਼ਨ ਵੀ ਮਿਲੇਗੀ। ਇਸਦੇ ਕੈਬਿਨ 'ਚ ਡੋਰ ਹੈਂਡਲ ਅਤੇ ਏ.ਸੀ ਵੇਂਟਸ 'ਤੇ ਰੈੱਡ ਕਲਰ ਦੀ ਹਾਇ-ਲਾਈਟ ਨਜ਼ਰ ਆਵੇਗੀ। ਡਸਟਰ ਕਾਫ਼ੀ ਸਮੇਂ ਤੋਂ ਭਾਰਤ 'ਚ ਬਿਹਤਰੀਨ ਪ੍ਰਦਰਸ਼ਨ ਕਰਦੀ ਆ ਰਹੀ ਹੈ। ਹਾਲਾਂਕਿ ਹੁਣ ਇਸ ਨੂੰ ਆਏ ਹੋਏ ਕਾਫ਼ੀ ਟਾਇਮ ਹੋ ਚੁੱਕਿਆ ਤਾਂ ਅਜਿਹੇ 'ਚ ਉਮੀਦ ਹੈ ਕੰਪਨੀ ਇਸ ਗੱਡੀ ਦਾ ਫੇਸਲਿਫਟ ਮਾਡਲ ਲਾਂਚ ਕਰ ਸਕਦੀ ਹੈ।
ਟਵਿਟਰ ਕਰੇਗਾ ਹੁਣ 'ਮਿਊਜ਼ਿਕ ਕਨਸਰਟ' ਦੀ ਲਾਈਵ ਸਟਰੀਮਿੰਗ
NEXT STORY