ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣੇ ਫਲੈਗਸ਼ਿਪ ਹੈਂਡਸੈੱਟਸ ਗਲੈਕਸੀ S8 ਅਤੇ S8 ਪਲਸ ਭਾਰਤ 'ਚ ਲਾਂਚ ਕੀਤੇ ਹਨ। ਇਨ੍ਹਾਂ ਦੋਨਾਂ ਫੋਨਜ਼ ਤੋਂ ਯੂਜ਼ਰਸ ਨੂੰ ਕਾਫ਼ੀ ਉਮੀਦਾਂ ਹਨ, ਪਰ ਲਾਂਚ ਦੇ 1 ਮਹੀਨੇ ਦੇ ਅੰਦਰ ਹੀ ਗਲੈਕਸੀ S8 ਅਤੇ S8 ਪਲਸ 'ਚ ਕਈ ਪਰੇਸ਼ਾਨੀਆਂ ਆਉਣ ਲਗੀ ਪਈਆਂ ਹਨ। ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਫੋਨ ਦੀ ਸਕ੍ਰੀਨ 'ਚ ਆ ਰਹੀ ਹੈ। ਸਭ ਤੋਂ ਪਹਿਲਾਂ ਸਮਾਰਟਫੋਨ ਦੀ ਸਕ੍ਰੀਨ 'ਚ ਰੈੱਡ ਟਿੰਟ ਮਤਲਬ ਕਿ ਕਿਨਾਰਿਆਂ 'ਤੇ ਲਾਲ ਰੰਗ ਵਿਖਾਈ ਦੇਣਾ ਅਤੇ ਉਸ ਤੋਂ ਬਾਅਦ ਸਮਾਰਟਫੋਨ ਦਾ ਵਾਰ ਵਾਰ ਰੀਬੂਟ ਹੋਣ ਵਰਗੀਆਂ ਸਮੱਸਿਆਵਾਂ ਬਾਰੇ ਜਾਣਕਾਰੀਆਂ ਸਾਹਮਣੇ ਆਈਆਂ ਸਨ। ਪਰ ਇਸ ਵਾਰ ਸਾਹਮਣੇ ਆਈ ਜਾਣਕਾਰੀ ਮੁਤਾਬਕ ਗਲੈਕਸੀ ਐੱਸ 8 'ਚ ਵਾਇਸ ਅਸਿਸਟੇਂਟ ਅਤੇ ਅਤੇ ਫੇਸ ਲਾਕ ਬਗ ਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਫੋਨ 'ਚ ਹੋਰ ਕਈ ਤਕਨੀਕੀ ਦਿੱਕਤਾਂ ਵੀ ਆ ਰਹੀ ਹਨ।
ਫੇਸ ਲਾਕ ਬਗ (Face lock bug)
ਸੈਮਸੰਗ ਨੇ ਗਲੈਕਸੀ ਐੱਸ8 ਅਤੇ ਐੱਸ8 ਪਲਸ ਨੂੰ ਆਈਰਿਸ ਸਕੈਨਰ ਅਤੇ ਫੇਸ ਡਿਟੈਕਸ਼ਨ ਲਾਕ ਸਕਿਓਰਿਟੀ ਨਾਲ ਲਾਂਚ ਕੀਤਾ ਹੈ। ਪਰ ਇਸਦਾ ਇਹ ਫੀਚਰ ਯੂਜ਼ਰਸ ਨੂੰ ਕਾਫ਼ੀ ਪਰੇਸ਼ਾਨ ਕਰ ਰਿਹਾ ਹੈ। ਹਾਲ ਹੀ 'ਚ ਇੱਕ ਯੂਜ਼ਰ ਦੁਆਰਾ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ 'ਚ ਸੈਲਫੀ ਤੋਂ ਫੋਨ ਨੂੰ ਅਨਲਾਕ ਕਰਕੇ ਵਿਖਾਇਆ ਗਿਆ ਹੈ। ਇਸ ਦਾ ਮਤਲੱਬ ਇਹ ਹੈ ਕਿ ਜਿਸਦਾ ਫੋਨ ਹੈ। ਉਸ ਦੀ ਸੈਲਫੀ ਜਾਂ ਤਸਵੀਰ ਨੂੰ ਸਾਹਮਣੇ ਰੱਖ ਕੇ ਵੀ ਫੋਨ ਅਨਲਾਕ ਕੀਤਾ ਜਾ ਸਕਦਾ ਹੈ। ਸਕਿਓਰਿਟੀ ਦੇ ਲਿਹਾਜ਼ ਨਾਸ ਇਹ ਇਕ ਵੱਡੀ ਕਮੀ ਹੈ।
ਵੌਇਸ ਅਸਿਸਟੇਂਟ Bixby :
ਸੈਮਸੰਗ ਨੇ ਐਪਲ ਦੇ ਸਿਰੀ ਦੇ ਮੁਕਾਬਲੇ ਵੌਇਸ ਅਸਿਸਟੇਂਟ 2ixby ਨੂੰ ਲਾਂਚ ਕੀਤਾ ਸੀ। ਦੋਨਾਂ ਹੀ ਫੋਨਸ 'ਚ ਇਹ ਅਸਿਸਟੇਂਟ ਦਿੱਤਾ ਗਿਆ ਹੈ। ਪਰ ਇਸ ਨੂੰ ਲੈ ਕੇ ਵੀ ਯੂਜ਼ਰਸ ਨੂੰ ਖਾਸਾ ਦਿੱਕਤਾਂ ਆ ਰਹੀ ਹਨ। 2ixby ਸੈਮਸੰਗ ਦੇ ਨੈਟਿਵ (ਜਿਵੇਂ ਗੈਲਰੀ, ਮੈਸੇਜ ਜਿਵੇਂ ਕੰਪਨੀ ਦੇ ਐਪ) ਲਈ ਹੀ ਕੰਮ ਕਰਦਾ ਹੈ। ਮਤਲਬ ਕਿਸੇ ਥਰਡ ਪਾਰਟੀ ਐਪ ਨੂੰ ਓਪਨ ਕਰਨ ਲਈ 2ixby ਕੰਮ ਨਹੀਂ ਕਰ ਰਿਹਾ ਹੈ।
Random Reboot ਦੀ ਸਮੱਸਿਆ
ਸੈਮਸੰਗ ਦੇ ਕੰਮਿਉਨਿਟੀ ਹੈਲਪ ਫੋਰਮ ਨੇ ਉਨ੍ਹਾਂ ਪੇਜ਼ਸ ਨੂੰ ਰਿਵੀਲ ਕੀਤਾ ਹੈ ਜਿਨ੍ਹਾਂ 'ਤੇ ਬਹੁਤ ਸਾਰੇ ਯੂਜ਼ਰਸ ਨੇ ਸੈਮਸੰਗ ਦੇ ਫ਼ੋਨ ਦੇ ਰੈਂਡਮ ਰਿਬੂਟ ਦੀ ਗੱਲ ਕਹੀ ਹੈ। ਇਕ ਯੂਜ਼ਰ ਦੇ ਮੁਤਾਬਕ ਉਸ ਦਾ ਫ਼ੋਨ 10 ਘੰਟੇ 'ਚ 7 ਵਾਰ ਰਿਬੂਟ ਹੋਇਆ ਜਦ ਕਿ ਇਕ ਹੋਰ ਐਸਟੀਮੇਟ ਮੁਤਾਬਕ ਫ਼ੋਨ 1 ਹਫਤੇ 'ਚ ਦਰਜਨਾਂ ਵਾਰ ਰੀ-ਬੂਟ ਹੋਇਆ। ਨਤੀਜੇ ਵਜੋਂ, ਕਈ ਲੋਕਾਂ ਨੇ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਹਾਰਡ ਰਿਸੇਟ ਅਤੇ ਫੈਕਟਰੀ ਸੈਟਿੰਗਸ ਲਈ ਆਪਣੇ ਡਿਵਾਇਸ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਮੈਥਡਸ ਨੇ ਕੁੱਝ ਵਿਅਕਤੀਆਂ ਲਈ ਰਾਹਤ ਪ੍ਰਦਾਨ ਕੀਤੀ ਹੈ, ਪਰ ਇਹ ਮੈਥਡਸ ਵੀ ਸਾਰਿਆਂ ਲਈ ਕੰਮ ਨਹੀਂ ਕਰਦੇ ਹਨ। ਕਈ ਗਾਹਕਾਂ ਨੇ ਆਪਣੇ ਕੈਰੀਅਰ ਜਾਂ ਰਿਟੇਲਰ ਦੇ ਰਾਹੀਂ ਆਪਣੇ ਫੋਨ ਨੂੰ ਐਕਸਚੇਂਜ ਕਰਨ ਦੀ ਵੀ ਸ਼ਿਕਾਇਤ ਕੀਤੀ ਹੈ।
ਆਈਫੋਨ ਤੇ ਆਈਪੈਡ ਦੀ ਘੱਟ ਸਟੋਰੇਜ ਤੋਂ ਹੋ ਪਰੇਸ਼ਾਨ, ਕੰਮ ਆਏਗੀ ਇਹ ਫਲੈਸ਼ ਡਰਾਈਵ
NEXT STORY