ਜਲੰਧਰ- ਦੁਨੀਆ ਦਾ ਸਬ ਤੋਂ ਸਸਤਾ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਰਿੰਗਿੰਗ ਬੈੱਲਸਨੇ ਦਾਅਵਾ ਕੀਤਾ ਕਿ ਉਸ ਨੇ 65,000 ਹੋਰ ਹੈਂਡਸੈੱਟ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਹੈਂਡਸੈੱਟ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ ਜਿਸਦੀ ਕੀਮਤ ਸਿਰਫ 251 ਰੁਪਏ ਹੈ। ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਫਰੀਡਮ 251 ਦੀ 5,000 ਇਕਾਈਆਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਰਿੰਗਿੰਗ ਬੈੱਲਸ 65,000 ਇਕਾਈਆਂ ਦੀ ਹੋਰ ਡਿਲੀਵਰੀ ਦੇ ਨਾਲ ਗਾਹਕਾਂ ਨਾਲ ਕੀਤੇ ਗਏ ਦੋ ਲੱਖ ਸਮਾਰਟਫੋਨ ਦੀ ਡਿਲੀਵਰੀ ਕਰਨ ਦੇ ਦਾਅਵੇ ਨੂੰ ਪੂਰਾ ਕਰਨ ਲਈ ਤਿਆਰ ਹੈ।
ਬਿਆਨ ਮੁਤਾਬਕ ਫੋਨ ਦੀ ਡਿਲੀਵਰੀ ਪੂਰੀ ਤਰ੍ਹਾਂ ਨਕਦ ਆਧਾਰ 'ਤੇ ਕੀਤੀ ਜਾ ਰਹੀ ਹੈ। ਮਤਲਬ ਗਾਹਕ ਸਮਰਾਟਫੋਨ ਮਿਲਣ ਤੋਂ ਬਾਅਦ ਹੀ ਉਹ ਪੈਸੇ ਦੇਣਗੇ। ਸਮਾਰਟਫੋਨ ਦੀ ਡਿਲੀਵਰੀ ਪੱਛਮੀ ਬੰਗਾਲ, ਹਰਿਆਣਾ, ਹਿਮਾਚਲ, ਬਿਹਾਰ, ਉੱਤਰਾਖੰਡ, ਨਵੀਂ ਦਿੱਲੀ, ਪੰਜਾਬ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਕੀਤੀ ਗਈ ਹੈ। ਬਿਆਨ ਮੁਤਾਬਕ 65,000 ਇਕਾਈਆਂ ਦੀ ਡਿਲੀਵਰੀ ਦੇ ਨਾਲ ਫਰੀਡਮ 251 ਦੀ ਗਿਣਤੀ 70,000 ਹੋ ਜਾਵੇਗੀ।
ਫਰੀਡਮ 251 ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 4-ਇੰਚ ਦੀ ਕਿਊ.ਐੱਚ.ਡੀ. ਆਈ.ਪੀ.ਐੱਸ. ਡਿਸਪਲੇ, 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ, 3.2 ਮੈਗਾਪਿਕਸਲ ਦਾ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ, 1450 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
ਇਹ ਹੋਵੇਗੀ ਦੁਨੀਆ ਦੀ ਪਹਿਲੀ 8ਕੇ ਰੇਜ਼ੋਲੁਸ਼ਨ ਟੀ.ਵੀ. ਬਰੋਡਕਾਸਟਿੰਗ
NEXT STORY