ਜਲੰਧਰ— ਭਾਰਤ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਲਈ ਰੋਡ ਸਾਈਡ ਅਸਿਸਟੰਸ ਸਕੀਮ ਸ਼ੁਰੂ ਕੀਤੀ ਹੈ। ਇਹ ਸਕੀਮ ਨਵੇਂ ਅਤੇ 5 ਸਾਲ ਪੁਰਾਣੇ ਮੋਟਰਸਾਈਕਲ 'ਤੇ ਲਾਗੂ ਹੋਵੇਗੀ।
ਇਸ ਪੈਕੇਜ ਦੇ ਤਹਿਤ 1 ਤੋਂ 3 ਸਾਲ ਪੁਰਾਣੇ ਮੋਟਰਸਾਈਕਲਸ 'ਤੇ ਰਾਈਡਰ ਨੂੰ 800 ਰੁਪਏ ਸਾਲ ਦੇ ਅਤੇ 3 ਤੋਂ 5 ਸਾਲ ਪੁਰਾਣੇ ਮੋਟਰਸਾਈਕਲ 'ਤੇ 1000 ਰੁਪਏ ਸਾਲ ਦੇ ਚੁਕਾਉਣੇ ਪੈਣਗੇ।
ਇਸ ਸਕੀਮ 'ਚ ਕੰਪਨੀ ਦੁਰਘਟਨਾਵਾਂ ਸਮੇਤ ਕਈ ਅਚਾਨਕ ਘਟਨਾਵਾਂ ਨੂੰ ਵੀ ਕਵਰ ਕਰੇਗੀ।
ਕੰਪਨੀ ਦਾ ਕਹਿਣਾ ਹੈ ਕਿ ਦੁਰਘਟਨਾ ਦੀ ਸਥਿਤੀ 'ਚ ਜੇਕਰ ਰਾਇਲ ਇਨਫੀਲਡ ਦਾ ਸਰਵਿਸ ਸੈਂਟਰ 100 ਕਿਲੋਮੀਟਰ ਦੇ ਦਾਇਰੇ 'ਚ ਹੋਵੇਗਾ ਤਾਂ ਕੰਪਨੀ ਫ੍ਰੀ 'ਚ ਟ੍ਰਾਂਸਪੋਰਟ ਕਰੇਗੀ। ਇਸ ਸਰਵਿਸ 'ਚ ਮਕੈਨਿਕਲ ਬ੍ਰੇਕਡਾਉਨ, ਇਲੈਕਟ੍ਰਿਕਲ ਗਲਿਚ, ਡ੍ਰੇਨਡ ਬੈਟਰੀ, ਫਲੈਟ ਟਾਇਰਸ ਅਤੇ ਲੋ ਫਿਊਲ ਲੈਵਲਸ ਨੂੰ ਵੀ ਕਵਰ ਕੀਤਾ ਜਾਵੇਗਾ।
ਜ਼ੁਕਰਬਰਗ ਨੇ ਪਹਿਲੀ ਵਾਰ ਕੀਤੀ Live Chat, ਕਿਹਾ- ਹਮੇਸ਼ਾ FREE ਰਹੇਗੀ Facebook
NEXT STORY