ਜਲੰਧਰ -ਏਅਰਟੈੱਲ ਪੇਮੈਂਟਸ ਬੈਂਕ, ਭਾਰਤ ਦੇ ਪਹਿਲੇ ਭੁਗਤਾਨ ਬੈਂਕ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਪੰਜਾਬ 'ਚ 1.50 ਲੱਖ ਤੋਂ ਜ਼ਿਆਦਾ ਬੱਚਤ ਖਾਤਿਆਂ ਨੂੰ ਖੋਲ੍ਹ ਲੈਣ ਦਾ ਐਲਾਨ ਕੀਤਾ ਹੈ। ਅੰਦਾਜ਼ੇ ਦੇ ਤੌਰ 'ਤੇ ਇਨ੍ਹਾਂ ਖਾਤਿਆਂ 'ਚੋਂ ਦੋ-ਤਿਹਾਈ ਖਾਤਿਆਂ ਨੂੰ ਪੇਂਡੂ ਖੇਤਰਾਂ 'ਚ ਖੋਲ੍ਹਿਆ ਗਿਆ ਹੈ ਅਤੇ ਇਹ ਸੂਬੇ 'ਚ ਵਿੱਤੀ ਸਮਾਵੇਸ਼ 'ਚ ਯੋਗਦਾਨ ਦੇ ਰਿਹਾ ਹੈ।
ਏਅਰਟੈੱਲ ਪੇਮੈਂਟਸ ਬੈਂਕ ਇਕ ਪੂਰੀ ਤਰ੍ਹਾਂ ਨਾਲ ਡਿਜੀਟਲ ਅਤੇ ਪੇਪਰਲੈੱਸ ਬੈਂਕ ਹੈ, ਜਿਸ ਦਾ ਮਕਸਦ ਮੂਲ ਬੈਂਕਿੰਗ ਜ਼ਰੂਰਤਾਂ ਨੂੰ ਏਅਰਟੈੱਲ ਦੇ ਵਿਸਥਾਰਤ ਬੈਂਕਿੰਗ ਨੈੱਟਵਰਕ ਦੇ ਨਾਲ ਹਰ ਇਕ ਭਾਰਤੀ ਦੇ ਘਰ ਦੇ ਦਰਵਾਜ਼ੇ ਤੱਕ ਲੈ ਕੇ ਜਾਣਾ ਹੈ। ਪੰਜਾਬ 'ਚ 13,000 ਤੋਂ ਜ਼ਿਆਦਾ ਨੇਬਰਹੁੱਡ ਏਅਰਟੈੱਲ ਰਿਟੇਲ ਸਟੋਰਸ ਬੈਂਕਿੰਗ ਪੁਆਇੰਟਸ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਗਾਹਕ ਉਥੋਂ ਆਪਣੇ ਬੱਚਤ ਖਾਤੇ ਖੋਲ੍ਹ ਕੇ, ਸੂਬੇ ਭਰ 'ਚ ਇਨ੍ਹਾਂ ਬੈਂਕਿੰਗ ਪੁਆਇੰਟਸ 'ਤੇ ਪੈਸੇ ਜਮ੍ਹਾ ਅਤੇ ਕਢਵਾ ਸਕਦੇ ਹਨ।
Flipkart ਨੇ Returns ਪਾਲਿਸੀ 'ਚ ਕੀਤਾ ਵੱਡਾ ਬਦਲਾਅ, ਪ੍ਰੋਡੈਕਟ ਵਾਪਸ ਕਰਨ 'ਤੇ ਨਹੀਂ ਮਿਲਣਗੇ ਪੈਸੇ
NEXT STORY