ਗੈਜੇਟ ਡੈਸਕ—ਰੂਸ ਨੇ ਫੌਜੀਆਂ ਦੀ ਸੁਰੱਖਿਆ 'ਚ ਵਾਧਾ ਕਰਦੇ ਹੋਏ ਫੌਜ 'ਚ ਬੰਬ ਸੁੱਟਣ ਵਾਲੇ ਡਰੋਨਸ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਡਰੋਨਸ ਨੂੰ ਹਥਿਆਰਾਂ ਦੀ ਤਰ੍ਹਾਂ ਇਸਤੇਮਾਲ 'ਚ ਲਿਆਇਆ ਜਾਵੇਗਾ ਅਤੇ ਇਸ 'ਚ ਮਿਨੇਚਰ ਬੰਬਸ ਲਗਾਏ ਜਾਣਗੇ ਜਿਨ੍ਹਾਂ ਦੀ ਡਿਵੈੱਲਪਮੈਂਟ ਸ਼ੁਰੂ ਕਰ ਦਿੱਤੀ ਗਈ ਹੈ। ਇਕ ਤਸਵੀਰ ਸਾਹਮਣੇ ਆਈ ਹੈ ਜਿਨ੍ਹਾਂ 'ਚ ਡਰੋਨਸ 'ਚ ਬੰਬ ਫਿੱਟ ਕਰਦੇ ਹੋਏ ਦਿਖਾਇਆ ਗਿਆ ਹੈ।
ਇਸ ਕਦਮ ਨੂੰ ਚੁੱਕਣ ਦਾ ਕਾਰਨ
ਇਹ ਕਦਮ ਜ਼ਾਹਿਰ ਤੌਰ 'ਤੇ ਸੀਰੀਆ ਦੇ ਅਨੁਭਾਵਾਂ ਦੀ ਪ੍ਰਤੀਕਿਰਿਆ 'ਚ ਚੁੱਕਿਆ ਗਿਆ ਹੈ ਜਿਥੇ ਆਈ.ਐੱਸ.ਆਈ.ਐੱਸ. ਨੇ ਕਮਰਸ਼ਨਲ ਡਰੋਨਸ ਨਾਲ ਰਸ਼ੀਅਨ ਬੇਸ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅਗੇ ਦੀ ਸੋਚ ਰਿਹਾ ਰੂਸ
ਫਿਲਹਾਲ ਇਨ੍ਹਾਂ ਬੰਬਸ ਨਾਲ ਲੈੱਸ ਡਰੋਨਸ ਨੂੰ ਲੈ ਕੇ ਕੋਈ ਟੈਕਨੀਕਲ ਡਿਟੇਲਸ ਸਾਂਝੀ ਨਹੀਂ ਕੀਤੀ ਗਈ ਹੈ। ਰੂਸ ਟੈਕਨਾਲੋਜੀ ਦੀ ਮਦਦ ਨਾਲ ਆਪਣੀ ਮਿਲਟਰੀ ਨੂੰ ਬਿਹਤਰ ਬਣਾਉਣ 'ਚ ਜੁੱਟੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਹਾਈਪਰਸਾਨਿਕ ਮਿਸਾਇਲ ਪ੍ਰੋਗਰਾਮ 'ਤੇ ਵੀ ਕੰਮ ਕਰ ਰਹੀ ਹੈ ਪਰ ਇਸ ਯੋਜਨਾ ਨੂੰ ਲੈ ਕੇ ਕੋਈ ਜਾਣਕਾਰੀ ਸਾਮਹਣੇ ਨਹੀਂ ਆਈ ਹੈ।
ਬਹੁਤ ਹੀ ਵਰਤੋਂਦਾਇਕ ਹੋ ਸਕਦੇ ਹਨ ਡਰੋਨਸ
ਮੰਨਿਆ ਜਾ ਰਿਹਾ ਹੈ ਕਿ ਜੰਗ ਦੇ ਮੈਦਾਨ ਦੌਰਾਨ ਡਰੋਨਸ 'ਚ ਬੰਬਸ ਨੂੰ ਫਿੱਟ ਕਰਨ 'ਚ ਸਫਲਤਾ ਮਿਲਣ ਦੇ ਚਾਂਸ ਕਾਫੀ ਵਧ ਜਾਂਦੇ ਹਨ। ਡਰੋਨਸ ਕਾਫੀ ਤੇਜ਼ੀ ਨਾਲ ਉੱਡਦੇ ਹਨ ਅਤੇ ਇਨ੍ਹਾਂ ਨੂੰ ਉੱਡਾਣਾਂ 'ਚ ਘੱਟ ਜਗ੍ਹਾ ਦਾ ਇਸਤੇਮਾਲ ਹੁੰਦਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਵੀ ਉਡਾਇਆ ਜਾ ਸਕਦਾ ਹੈ। ਅਜਿਹੇ 'ਚ ਸਪਸ਼ੱਟ ਹੈ ਕਿ ਨੇੜਲੇ ਭਵਿੱਖ 'ਚ ਰੋਬੋਟਸ ਜੰਗ ਦੇ ਮੈਦਾਨ 'ਤੇ ਜ਼ਿਆਦਾ ਭੂਮਿਕਾ ਨਿਭਾਣਗੇ।
ਹੁਣ ਬਿਨਾਂ ਪਾਸਵਰਡ ਟਾਈਪ ਕੀਤੇ ਵੀ ਚਲਾ ਸਕੋਗੇ iCloud ਸਰਵਿਸ
NEXT STORY