ਗੈਜੇਟ ਡੈਸਕ– ਜੇਕਰ ਤੁਸੀਂ ਨਵਾਂ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹਨ ਅਤੇ ਸੈਮਸੰਗ ਬ੍ਰਾਂਡ ’ਤੇ ਭਰੋਸਾ ਕਰਦੇ ਹੋ ਤਾਂ ਤੁਹਾਡੇ ਲਈ ਇਕ ਸ਼ਾਨਦਾਰ ਮੌਕਾ ਹੈ। ਕੰਪਨੀ ਨੇ ਆਪਣੇ Galaxy A21s ਸਮਾਰਟਫੋਨ ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਸੈਮਸੰਗ ਨੇ ਫੋਨ ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਇਸ ਫੋਨ ਦੀ ਸ਼ੁਰੂਆਤੀ ਕੀਮਤ 15 ਹਜ਼ਾਰ ਰੁਪਏ ਤੋਂ ਘੱਟ ਹੋ ਗਈ ਹੈ। ਇਸ ਫੋਨ ’ਚ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਅਤੇ 5000mAh ਦੀ ਬੈਟਰੀ ਵਰਗੇ ਫੀਚਰਜ਼ ਮਿਲਦੇ ਹਨ।
ਕਟੌਤੀ ਤੋਂ ਬਾਅਦ ਫੋਨ ਦੀ ਕੀਮਤ
ਇਹ ਸਮਾਰਟਫੋਨ 2 ਮਾਡਲਾਂ ’ਚ ਆਉਂਦਾ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1500 ਰੁਪਏ ਘੱਟ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਨੂੰ 14,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਉਥੇ ਹੀ ਇਸ ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2000 ਰੁਪਏ ਘੱਟ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਫੋਨ ਦੇ ਇਸ ਮਾਡਲ ਨੂੰ 16,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਕਾਲੇ, ਚੀਟੇ ਅਤੇ ਨੀਲੇ ਰੰਗ ’ਚ ਆਉਂਦਾ ਹੈ। ਨਵੀਂ ਕੀਮਤ ਕੰਪਨੀ ਦੀ ਵੈੱਬਸਾਈਟ ’ਤੇ ਅਪਡੇਟ ਕਰ ਦਿੱਤੀ ਗਈ ਹੈ।
ਫੀਚਰਜ਼
ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ.+ ਇਨਫਿਨਿਟੀ-ਓ ਡਿਸਪਲੇਅ ਮਿਲਦੀ ਹੈ, ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਹ ਫੋਨ ਸੈਮਸੰਗ ਦੇ Exynos 850 ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ ’ਚ 6 ਜੀ.ਬੀ. ਤਕ ਦੀ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਮਿਲਦੀ ਹੈ ਜੋ 15 ਵਾਟ ਫਾਸਟਾ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।
ਫੋਟੋਗ੍ਰਾਫੀ ਲਈ ਫੋਨ ’ਚ 4 ਰੀਅਰ ਕੈਮਰਾ ਮਿਲਦੇ ਹਨ। ਇਸ ਵਿਚ 48 ਮੈਗਾਪਿਕਸਲ ਦਾ ਮੇਨ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ, 2 ਮੈਗਾਪਿਕਸਲ ਦਾ ਡੈਪਥ ਅਤੇ 2 ਮੈਗਾਪਿਕਸਲ ਦਾ ਹੀ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਭਾਰਤ ’ਚ ਲਾਂਚ ਹੋਵੇਗੀ ਹੋਂਡਾ ਦੀ ਪਹਿਲੀ ਇਲੈਕਟ੍ਰਿਕ ਕਾਰ, ਇਕ ਚਾਰਜ ’ਚ ਚੱਲੇਗੀ 280 ਕਿਲੋਮੀਟਰ
NEXT STORY