ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਗਲੈਕਸੀ ਏ-ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਭਾਰਤੀ ਬਾਜ਼ਾਰ ’ਚ ਗਲੈਕਸੀ ਏ31 ਸਮਾਰਟਫਨ ਲਾਂਚ ਕਰ ਦਿੱਤਾ ਹੈ। ਗਲੈਕਸੀ ਏ31 ਪਿਛਲੇ ਸਾਲ ਲਾਂਚ ਹੋਏ ਗਲੈਕਸੀ ਏ30 ਦਾ ਉਪਰਲਾ ਮਾਡਲ ਹੈ। ਗਲੈਕਸੀ ਏ31 ’ਚ ਵਾਟਰਡ੍ਰੋਪ ਨੌਚ ਤੋਂ ਇਲਾਵਾ 5,000mAh ਦੀ ਦਮਦਾਰ ਬੈਟਰੀ ਹੈ ਜੋ ਫਾਸਟ ਚਾਰਜਿੰਗ ਨਾਲ ਲੈਸ ਹੈ।
ਫੋਨ ਦੀ ਕੀਮਤ
ਸੈਮਸੰਗ ਗਲੈਕਸੀ ਏ31 ਦੀ ਕੀਮਤ ਭਾਰਤ ’ਚ 21,999 ਰੁਪਏ ਹੈ ਅਤੇ ਇਸ ਕੀਮਤ ’ਚ ਤੁਹਾਨੂੰ 6 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਇਹ ਫੋਨ ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਬਲਿਊ ਅਤੇ ਪ੍ਰਿਜ਼ਮ ਕ੍ਰਸ਼ ਵ੍ਹਾਈਟ ਰੰਗਾਂ ’ਚ ਮਿਲੇਗਾ। ਫੋਨ ਦੀ ਵਿਕਰੀ 4 ਜੂਨ ਤੋਂ ਐਮਾਜ਼ੋਨ, ਫਲਿਪਕਾਰਟ, ਬੀਨਾਓ ਅਤੇ ਸੈਮਸੰਗ ਦੇ ਸਟੋਰ ’ਤੇ ਹੋਵੇਗੀ।
ਫੋਨ ਦੀਆਂ ਖੂਬੀਆਂ
ਫੋਨ ’ਚ ਡਿਊਲ ਸਿਮ ਸੁਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ ਐਂਡਰਾਇਡ 10 ਆਧਾਰਿਤ ਵਨ ਯੂ.ਆਈ. ਹੈ। ਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਸੁਪਰ ਅਮੋਲੇਡ ਹੈ। ਇਸ ਵਿਚ ਮੀਡੀਆਟੈੱਕ ਹੇਲੀਓ ਪੀ65 ਪ੍ਰੋਸੈਸਰ ਹੈ। ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।
ਕੈਮਰਾ
ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ ਲੈੱਨਜ਼ 5 ਮੈਗਾਪਿਕਸਲ ਦੈ ਡੈੱਪਥ ਸੈਂਸਰ ਅਤੇ ਚੌਥਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।
ਕੁਨੈਕਟੀਵਿਟੀ ਫੀਚਰਜ਼
ਫੋਨ ’ਚ 4G VoLTE, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਫੋਨ ’ਚ 5,000mAh ਦੀ ਦਮਦਾਰ ਬੈਟਰੀ ਹੈ ਜੋ 15 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।
108MP ਕੈਮਰੇ ਵਾਲਾ ਨਵਾਂ ਸੈਮਸੰਗ ਫੋਨ, 50x ਜ਼ੂਮ ਨਾਲ ਹੋਵੇਗੀ ਬਿਹਤਰ ਫੋਟੋਗ੍ਰਾਫੀ
NEXT STORY