ਗੈਜਟ ਡੈਸਕ- ਹਾਲ ਹੀ 'ਚ ਦੱਖਣ ਕੋਰੀਆਈ ਟੈੱਕ ਕੰਪਨੀ ਸੈਮਸੰਗ ਨੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵਾਲਾ ਪਹਿਲਾ ਸਮਾਰਟਫੋਨ ਲਾਂਚ ਕੀਤਾ ਹੈ। ਉਥੇ ਹੀ ਹੁਣ ਕੰਪਨੀ ਮਾਰਕੀਟ 'ਚ ਚਾਰ ਰੀਅਰ ਕੈਮਰੇ ਵਾਲਾ ਨਵਾਂ ਸਮਾਰਟਫੋਨ Galaxy A9 ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 11 ਅਕਤੂਬਰ ਨੂੰ ਕੰਪਨੀ ਇਕ ਗਲੈਕਸੀ ਈਵੈਂਟ ਦਾ ਪ੍ਰਬੰਧ ਕਰਨ ਜਾ ਰਹੀ ਹੈ ਤੇ ਇਸ 'ਚ ਇਸ ਨਵੇਂ ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਇੰਟਰਨੈੱਟ 'ਤੇ ਇਸ ਨਵੇਂ ਸਮਾਰਟਫੋਨ ਨੂੰ ਲੈ ਕੇ ਇਕ ਤਸਵੀਰ ਵੀ ਸਾਹਮਣੇ ਆਈ ਹੈ। ਜਿਸ ਦੇ ਨਾਲ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ ਦਾ ਖੁਲਾਸਾ ਹੋਇਆ ਹੈ।
ਇਹ ਹੋ ਸਕਦੇ ਹਨ ਸਪੈਸੀਫਿਕੇਸ਼ਨਸ
ਦੱਸਿਆ ਜਾ ਰਿਹਾ ਹੈ ਕਿ ਸੈਮਸੰਗ Galaxy A9 'ਚ 6.28 ਇੰਚ ਫੁੱਲ ਐੱਚ. ਡੀ+ ਸੁਪਰ ਐਮੋਲੇਡ ਡਿਸਪਲੇਅ (1080x2280 ਪਿਕਸਲ) ਹੋ ਸਕਦੀ ਹੈ। ਹੈਂਡਸੈੱਟ 'ਚ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਫੋਨ 'ਚ 6 ਜੀ. ਬੀ ਰੈਮ ਤੇ 128 ਜੀ. ਬੀ ਇਨਬਿਲਟ ਸਟੋਰੇਜ਼ ਹੋ ਸਕੀ ਹੈ। ਯੂਜ਼ਰਸ ਦੇ ਕੋਲ 512 ਜੀ. ਬੀ ਤੱਕ ਮਾਈਕ੍ਰੋ ਐੱਸ. ਡੀ ਕਾਰਡ ਦੇ ਰਾਹੀਂऴਵਧਾਈ ਜਾ ਸਕਦੀ ਹੈ।
ਕੈਮਰਾ
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 7alaxy 19 'ਚ ਚਾਰ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਡਿਵਾਈਸ 'ਚ ਅਪਰਚਰ ਐਫ/1.7 ਦੇ ਨਾਲ 24 ਮੈਗਾਪਿਕਸਲ ਪ੍ਰਾਇਮਰੀ ਸੈਂਸਰ, ਅਪਰਚਰ ਐਫ/2.2 ਤੇ ਲਾਈਵ ਫੋਕਸ ਦੇ ਨਾਲ 5 ਮੈਗਾਪਿਕਸਲ ਦਾ ਡੈਪਥ ਸੈਂਸਰ, ਅਪਰਚਰ ਐੱਫ/2.4 ਦੇ ਨਾਲ 8 ਮੈਗਾਪਿਕਸਲ ਵਾਈਡ-ਐਂਗਲ ਲੈਨਜ਼ ਸੈਂਸਰ ਤੇ ਅਪਰਚਰ ਐਫ /2.4 ਦੇ ਨਾਲ 10 ਮੈਗਾਪਿਕਸਲ ਦੇ ਸੈਂਸਰ ਹੋ ਸਕਦੇ ਹਨ। ਉਥੇ ਹੀ ਸਮਾਰਟਫੋਨ 'ਚ ਆਟੋਫੋਕਸ ਦੇ ਨਾਲ 8 ਮੈਗਾਪਿਕਸਲ ਸੈਲਫੀ ਸ਼ੂਟਰ ਹੋ ਸਕਦਾ ਹੈ।
ਪਾਵਰਫੁੱਲ ਰੈਮ ਅਤੇ ਵੱਡੀ ਬੈਟਰੀ ਨਾਲ ਇਸ ਦਿਨ ਲਿਨੋਵੋ ਦਾ ਨਵਾਂ ਸਮਾਰਟਫੋਨ ਹੋਵੇਗਾ ਲਾਂਚ
NEXT STORY