ਗੈਜੇਟ ਡੈਸਕ– ਜੇਕਰ ਤੁਸੀਂ ਦਮਦਾਰ ਬੈਟਰੀ ਵਾਲਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਸੈਮਸੰਗ ਦਾ ਗਲੈਕਸੀ ਐੱਫ 41 ਤੁਹਾਡੇ ਲਈ ਚੰਗਾ ਆਪਸ਼ਨ ਹੋ ਸਕਦਾ ਹੈ। ਦਰਅਸਲ, ਫਲਿਪਕਾਰਟ ’ਤੇ ਇਲੈਕਟ੍ਰੋਨਿਕ ਸੇਲ ਚੱਲ ਰਹੀ ਹੈ ਅਤੇ ਸੇਲ ’ਚ ਪ੍ਰਸਿੱਧ ਬ੍ਰਾਂਡ ਦੇ ਸਮਾਰਟਫੋਨ ਨੂੰ ਕਾਫੀ ਸਸਤੀ ਕੀਮਤ ’ਚ ਘਰ ਲਿਆਇਆ ਜਾ ਸਕਦਾ ਹੈ। ਗੱਲ ਕਰੀਏ ਸੈਮਸੰਗ ਗਲੈਕਸੀ ਐੱਫ 41 ਦੀ ਤਾਂ 6000 ਐੱਮ.ਏ.ਐੱਚ. ਬੈਟਰੀ ਵਾਲੇ ਫੋਨ ਨੂੰ ਚੰਗੀ ਡੀਲ ’ਤੇ ਖ਼ਰੀਦਿਆ ਜਾ ਸਕੇਗਾ। ਇਸ ’ਤੇ ਫਲੈਟ ਡਿਸਕਾਊਂਟ, ਐਕਸਚੇਂਜ ਆਫਰ ਸਮੇਤ ਕਈ ਤਰ੍ਹਾਂ ਦੇ ਹੋਰ ਆਫਰ ਵੀ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ
ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਅਸਲ ਕੀਮਤ 20,999 ਰੁਪਏ ਹੈ ਪਰ ਇਸ ਨੂੰ 6,500 ਰੁਪਏ ਦੇ ਫਲੈਟ ਡਿਸਕਾਊਂਟ ਨਾਲ 14,499 ਰੁਪਏ ’ਚ ਘਰ ਲਿਆਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ, ਇਸ ਤਹਿਤ ਜੇਕਰ ਗਾਹਕ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਦੇ ਹਨ ਤਾਂ ਉਨ੍ਹਾਂ ਨੂੰ 13,950 ਰੁਪਏ ਤਕ ਦਾ ਐਕਸਚੇਂਜ ਆਫ ਦਿੱਤਾ ਜਾਵੇਗਾ। ਇਸ ਨਾਲ ਜੇਕਰ ਗਾਹਕ ਨੂੰ ਪੂਰੀ ਐਕਸਚੇਂਜ ਵੈਲਿਊ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਹ ਫੋਨ ਸਿਰਫ 549 ਰੁਪਏ ’ਚ ਮਿਲ ਸਕਦਾ ਹੈ।
ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ
HDFC ਕਾਰਡ ’ਤੇ ਵੀ ਆਫਰ
ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਥੇ ਹੀ ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਰਾਹੀਂ ਈ.ਐੱਮ.ਆਈ. ਤਹਿਤ ਭੁਗਤਾਨ ਕਰਨ ’ਤੇ 12 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਸੈਮਸੰਗ ਦੇ ਇਸ ਡਿਵਾਈਸ ’ਚ 6.4 ਇੰਚ ਦੀ sAMOLED Infinity-U ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਫੋਨ ਕੰਪਨੀ ਦੇ Exynos 9611 ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ ਐਂਡਰਾਇਡ 10 ਬੇਸਡ ਸੈਮਸੰਗ ਦੇ OneUI ਸਕਿਨ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ– ਭਾਰਤ ’ਚ ਇਹ ਹਨ 5 ਸਭ ਤੋਂ ਸਸਤੇ 5ਜੀ ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਰੀਅਲਮੀ ਦੇ ਇਸ ਸਮਾਰਟਫੋਨ ਨੂੰ ਮਿਲੇਗੀ ਐਂਡਰਾਇਡ 12 ਬੀਟਾ-1 ਦੀ ਸੁਪੋਰਟ
NEXT STORY