ਗੈਜੇਟ ਡੈਸਕ– ਸੈਮਸੰਗ ਨੇ ਆਖ਼ਿਰਕਾਰ ਆਪਣੇ 7,000mAh ਦੀ ਦਮਦਾਰ ਬੈਟਰੀ ਵਾਲੇ Galaxy M51 ਸਮਾਰਟਫੋਨ ਨੂੰ ਜਰਮਨੀ ’ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ M51 ’ਚ ਕਵਾਡ ਰੀਅਰ ਕੈਮਰਾ ਸੈੱਟਅਪ, ਹੋਲ-ਪੰਚ ਡਿਸਪਲੇਅ ਅਤੇ ਕਿਨਾਰੇ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 25 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਵੀ ਦਿੱਤੀ ਗਈ ਹੈ। ਸੈਮਸੰਗ ਗਲੈਕਸੀ M51 ਦੀ ਕੀਮਤ 360 ਯੂਰੋ (ਕਰੀਬ 30,000 ਰੁਪਏ) ਹੈ। ਇਹ ਫੋਨ ਕਾਲੇ ਅਤੇ ਚਿੱਟੇ ਰੰਗ ’ਚ ਆਏਗਾ।
Samsung Galaxy M51
ਡਿਸਪਲੇਅ - 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਇਨਫਿਨਿਟੀ ਓ
ਪ੍ਰੋਸੈਸਰ - ਆਕਟਾ-ਕੋਰ
ਰੈਮ - 6GB
ਸਟੋਰੇਜ - 128GB
ਓ.ਐੱਸ. - ਐਂਡਰਾਇਡ 10 ਅਧਾਰਿਤ OneUI
ਰੀਅਰ ਕੈਮਰਾ - 64MP+12MP+5MP+5MP
ਫਰੰਟ ਕੈਮਰਾ - 32MP
ਬੈਟਰੀ - 7,000mAh (25 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ - 4G, WiFi 802.11/b/g/n, ਬਲੂਟੂਥ 4.2, GPS, ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ
ਐਪਲ ਨੇ ਅਪਡੇਟ ਕੀਤੀ ਐਪ ਸਟੋਰ ਦੀ ਪਾਲਿਸੀ, ਹੁਣ ਐਪਸ ਲਈ ਬਲਾਗ ਨਹੀਂ ਹੋਣਗੇ ਬਗ ਫਿਕਸ ਅਪਡੇਟਸ
NEXT STORY