ਜਲੰਧਰ— ਸੈਮਸੰਗ ਗਲੈਕਸੀ ਐੱਸ7 ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਅਗਲੇ ਮਹੀਨੇ ਕੰਪਨੀ ਇਸ ਸੀਰੀਜ਼ 'ਚ ਦੋ ਹੈਂਡਸੈੱਟ ਪੇਸ਼ ਕਰ ਸਕਦੀ ਹੈ। ਸੈਮਸੰਗ ਬਾਰਸਿਲੋਨਾ 'ਚ 22-25 ਫਰਵਰੀ ਤੱਕ ਆਯੋਜਿਤ ਹੋਣ ਵਾਲੇ ਮੋਬਾਇਲ ਵਰਲਡ ਕਾਨਫ੍ਰੈਂਸ ਤੋਂ ਠੀਕ ਇਕ ਦਿਨ ਪਹਿਲਾਂ ਇਨ੍ਹਾਂ ਫੋਨਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਮੋਬਾਇਲ ਟਿੱਪਸ ਇਵੇਨ ਬਲੈਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੈਮਸੰਗ 21 ਫਰਵਰੀ ਨੂੰ ਇਵੈਂਟ ਕਰਨ ਵਾਲੀ ਹੈ ਅਤੇ ਇਸ ਇਵੈਂਟ 'ਚ ਗਲੈਕਸੀ ਐੱਸ7 ਦੇ ਨਾਲ ਹੀ ਸੈਮਸੰਗ ਗਲੈਕਸੀ ਐੱਸ7 ਏਜ ਵੀ ਪੇਸ਼ ਕੀਤਾ ਜਾਵੇਗਾ। ਹਾਲ ਹੀ 'ਚ ਗਲੈਕਸੀ ਐੱਸ7 ਏਜ ਦਾ ਅੰਤਰਰਾਸ਼ਟੀ ਐਡੀਸ਼ਨ ਗੀਕਬੈਂਚ 'ਤੇ ਲਿਸਟ ਕੀਤਾ ਗਿਆ ਹੈ।
ਹੁਣ ਤੱਕ ਲੀਕ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਸੈਮਸੰਗ ਗਲੈਕਸੀ ਐੱਸ7 ਦੋ ਵੈਰੀਅੰਟ 'ਚ ਹੋਵੇਗਾ। ਇਕ ਨੂੰ ਸੈਮਸੰਗ ਐਕਸਨੋਸ ਚਿਪਸੈੱਟ 'ਤੇ ਪੇਸ਼ ਕੀਤਾ ਜਾਵੇਗਾ ਜੋ ਅੰਤਰਰਾਸ਼ਟਰੀ ਐਡੀਸ਼ਨ ਹੈ। ਉਥੇ ਹੀ ਦੂਜਾ ਮਾਡਲ ਚੀਨ ਅਤੇ ਯੂ.ਐੱਸ. ਵਰਗੇ ਦੇਸ਼ਾਂ ਲਈ ਹੋਵੇਗਾ ਜਿਸ ਨੂੰ ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ 'ਤੇ ਪੇਸ਼ ਕੀਤਾ ਜਾਵੇਗਾ।
ਗੀਕਬੈਂਚ 'ਤੇ ਐਕਸਨੋਸ 8890 ਚਿਪਸੈੱਟ ਆਧਾਰਿਤ ਗਲੈਕਸੀ ਐੱਸ7 ਏਜ ਵਾਲੇ ਫੋਨ ਨੂੰ ਲਿਸਟ ਕੀਤਾ ਗਿਆ ਹੈ ਅਤੇ ਫੋਨ ਦੇ ਕੁਝ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਫੋਨ 'ਚ 4GB ਰੈਮ ਹੈ ਅਤੇ ਇਸ ਦਾ ਮਾਡਲ ਨੰਬਰ ਐੱਸ.ਐਮ-ਜੀ935 ਹੈ। ਫੋਨ ਐਂਡ੍ਰਾਇਡ ਆਪਰੇਟਿੰਗ ਸਿਸਟਮ 6.0.1 'ਤੇ ਉਪਲੱਬਧ ਹੈ। ਗੀਕਬੈਂਚ 'ਤੇ ਇਸ ਫੋਨ ਨੂੰ ਸਿੰਗਲਕੋਰ ਅਤੇ ਮਲਟੀਕੋਰ 'ਤੇ ਟੈਸਟ ਕੀਤਾ ਗਿਆ ਹੈ। ਸਿੰਗਲਕੋਰ 'ਤੇ ਇਹ 1,363 ਸਕੋਰ ਪ੍ਰਾਪਤ ਕਰ ਸਕਿਆ ਜਦੋਂਕਿ ਮਲਟੀਕੋਰ 'ਤੇ 4,951 ਦਾ ਸਕੋਰ ਪਾਉਣ 'ਚ ਸਫਲ ਰਿਹਾ।
ਲਿਨੋਵੋ ਬਣੀ ਦੇਸ਼ ਦੀ ਤੀਜੀ ਵੱਡੀ ਸਮਾਰਟਫੋਨ ਕੰਪਨੀ
NEXT STORY