ਗੈਜੇਟ ਡੈਸਕ– ਸੈਮਸੰਗ ਦਾ ਵਨਾਂ ਟੈਬਲੇਟ ਸੈਮਸੰਗ ਗਲੈਕਸੀ ਟੈਬ ਏ8 ਗਲੋਬਲੀ ਲਾਂਚ ਹੋ ਗਿਆ ਹੈ। ਇਸ ਵਿਚ ਪਤਲੇ ਬੇਜ਼ਲ ਦਿੱਤੇ ਗਏ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਟੈਬ ਏ8 ’ਚ 10.5 ਇੰਚ ਦੀ ਟੀ.ਐੱਫ.ਟੀ. ਡਿਸਪਲੇਅ, ਕਵਾਡ ਸਪੀਕਰ ਸੈੱਟਅਪ ਅਤੇ ਡਾਲਬੀ ਐਟਮਾਸ ਦਿੱਤਾ ਗਿਆ ਹੈ। ਇਸਤੋਂ ਇਲਾਵਾ ਸੈਮਸੰਗ ਦੇ ਨਵੇਂ ਟੈਬਲੇਟ ’ਚ 15 ਵਾਟ ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 7040mAh ਦੀ ਬੈਟਰੀ ਮਿਲੇਗੀ।
Samsung Galaxy Tab A8 ਦੀ ਕੀਮਤ
ਸੈਮਸੰਗ ਨੇ ਅਜੇ ਤਕ ਗਲੈਕਸੀ ਟੈਬ ਏ8 ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਸਾਫ ਕਰ ਦਿੱਤਾ ਹੈ ਕਿ ਨਵਾਂ ਟੈਬ ਜਨਵਰੀ 2022 ਤੋਂ ਗਾਹਕਾਂ ਲਈ ਉਪਲੱਬਧ ਹੋਵੇਗਾ ਉਦੋਂ ਹੀ ਇਸਦੀ ਕੀਮਤ ਦਾ ਖੁਲਾਸਾ ਕੀਤਾ ਜਾਵੇਗਾ। ਇਸ ਨੂੰ ਗ੍ਰੇਅ, ਪਿੰਕ ਗੋਲਡ ਅਤੇ ਸਿਲਵਰ ਰੰਗ ’ਚ ਖਰੀਦਿਆ ਜਾ ਸਕੇਗਾ।
Samsung Galaxy Tab A8 ਦੇ ਫੀਚਰਜ਼
ਸੈਮਸੰਗ ਗਲੈਕਸੀ ਟੈਬ ਏ8 ’ਚ 10.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸਦਾ ਬਾਡੀ ਰੇਸ਼ੀਓ 80 ਫੀਸਦੀ ਅਤੇ ਰੈਜ਼ੋਲਿਊਸ਼ਨ 1920x1200 ਪਿਕਸਲ ਹੈ। ਇਹ ਟੈਬ ਵਨ ਯੂ.ਆਈ. ਇੰਟਰਫੇਸ ’ਤੇ ਕੰਮ ਕਰਦਾ ਹੈ। ਇਸਤੋਂ ਇਲਾਵਾ ਗਲੈਕਸੀ ਟੈਬ ਏ8 ’ਚ ਕਵਾਡ ਸਪੀਕਰ ਅਤੇ ਡਾਲਬੀ ਐਟਮਾਸ ਦਾ ਸਪੋਰਟ ਦਿੱਤਾ ਗਿਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਏ8 ਦੇ ਰੀਅਰ ਪੈਨਲ ’ਚ 8 ਮੈਗਾਪਿਕਸਲ ਦਾ ਕੈਮਰਾ ਹੈ, ਜਦਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਉਥੇ ਹੀ ਇਹ ਟੈਬ 32 ਜੀ.ਬੀ., 64 ਜੀ.ਬੀ. ਅਤੇ 128 ਜੀ.ਬੀ. ਦੀ ਸਟੋਰੇਜ ਆਪਸ਼ਨ ’ਚ ਉਪਲੱਬਧ ਹੈ। ਇਸਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਟੈਬ ’ਚ ਆਕਟਾ-ਕੋਰ ਪ੍ਰੋਸੈਸਰ ਹੈ, ਜਿਸਦੀ ਕਲਾਕ ਸਪੀਡ 2.0 ਗੀਗਾ ਹਰਟਜ਼ ਹੈ। ਇਸ ਵਿਚ 4 ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਇਸਤੋਂ ਇਲਾਵਾ ਟੈਬ ’ਚ ਕੁਨੈਕਟੀਵਿਟੀ ਲਈ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ 5.0, 3.5mm ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਮਿਲਣਗੇ।
ਭਾਰਤ ਤੋਂ ਬਾਅਦ ਹੁਣ ਜਪਾਨ ’ਚ ਵੀ ਲਾਂਚ ਹੋਇਆ 2021 Royal Enfield Himalayan
NEXT STORY