ਜਲੰਧਰ : ਦੱਖਣੀ ਕੋਰੀਆਂ ਦੀ ਦਿੱਗਜ਼ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਸ਼ੁਰੂਆਤ ਵਿਚ ਆਪਣੇ ਐੱਸ-ਪੈੱਨ ਸਟਾਈਲਸ ਨੂੰ ਐਕਸਕਲੂਸਿਵ ਤੌਰ 'ਤੇ ਫੈਬਲੇਟ ਅਤੇ ਟੈਬਲੇਟ ਵਿਚ ਦਿੱਤਾ ਸੀ ਪਰ ਹੁਣ ਸੈਮਸੰਗ ਨੇ ਆਪਣੇ ਨਵੇਂ ਨੋਟਬੁਕ 9 ਪ੍ਰੋ ਫਲੈਕਸੀਬਲ ਲੈਪਟਾਪ ਨਾਲ ਵੀ ਇਕ ਇੰਟੀਗ੍ਰੇਟੇਡ ਐੱਸ-ਪੈੱਨ ਦਿੱਤਾ ਹੈ। ਤਾਈਪੇ ਵਿਚ ਕੰਪਿਊਟੈਕਸ 2017 ਦੇ ਈਵੈਂਟ ਵਿਚ ਕੰਪਨੀ ਨੇ ਨੋਟਬੁਕ 9 ਪ੍ਰੋ ਦੇ ਦੋ ਵੇਰੀਅੰਟ 13.3 ਇੰਚ ਅਤੇ 15 ਇੰਚ ਡਿਸਪਲੇ ਵਿਚ ਲਾਂਚ ਕੀਤੇ। ਨੋਟਬੁਕ 9 ਪ੍ਰੋ 360 ਡਿਗਰੀ ਹਿੰਜ ਦੇ ਨਾਲ ਆਉਂਦਾ ਹੈ। ਹਾਲਾਂਕਿ, ਹੁਣ ਇਸ ਡਿਵਾਈਸ ਦੀ ਕੀਮਤ ਅਤੇ ਉਪਲਬਧਤਾ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

ਨਵਾਂ ਐੱਸ-ਪੈਨ ਸਟਾਈਲਸ ਫੀਚਰ:
ਸੈਮਸੰਗ ਨੋਟਬੁਕ 9 ਪ੍ਰੋ ਨੂੰ ਸਭ ਤੋਂ ਖਾਸ ਫੀਚਰ-ਨਵੇਂ ਐੱਸ-ਪੈਨ ਸਟਾਈਲਸ ਨਾਲ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਜੋ ਐੱਸ-ਪੈੱਨ 0.7 ਐੱਮ. ਐੱਮ. ਟਿਪ ਨਾਲ ਆਉਂਦਾ ਹੈ ਅਤੇ 4000 ਤੋਂ ਵੱਧ ਲੈਵਲ ਦੇ ਪ੍ਰੈਸ਼ਰ ਨੂੰ ਪਛਾਣ ਸਕਦਾ ਹੈ। ਇਸ ਤੋਂ ਇਲਾਵਾ ਐੱਸ-ਪੈੱਨ ਏਅਰ ਕਮਾਂਡ ਫੀਚਰ ਨਾਲ ਵੀ ਲੈਸ ਹੈ, ਜਿਸ ਨੂੰ ਯੂਜ਼ਰ ਨੋਟ ਲੈਣ, ਡਾਕੂਮੈਂਟ ਐਡਿਟ ਕਰਨ ਅਤੇ ਕਲਾਕਾਰੀ ਕਰਨ ਲਈ ਇਸਤੇਮਾਲ ਕਰ ਸਕਦੇ ਹਨ।
ਕੰਪਨੀ ਨੇ ਆਪਣੀ ਰਿਲੀਜ਼ ਵਿਚ ਕਿਹਾ ਕਿ ਐੱਸ-ਪੈੱਨ ਆਸਾਨ ਇਸਤੇਮਾਲ ਲਈ ਪੂਰੀ ਤਰ੍ਹਾਂ ਵਿੰਡੋਜ਼ ਇੰਕ ਵਰਕਸਪੇਸ ਨੂੰ ਸਪੋਰਟ ਕਰਦਾ ਹੈ ਅਤੇ ਇਸ ਵਿਚ ਵਾਧੂ ਇੰਕ-ਪੁਆਇੰਟ ਫੀਚਰ ਵੀ ਹੈ। ਐੱਸ-ਪੈੱਨ ਹਮੇਸ਼ਾ ਆਨ ਰਹਿੰਦਾ ਹੈ ਅਤੇ ਇਸ ਨੂੰ ਕਦੀ ਵੀ ਚਾਰਜਿੰਗ ਦੀ ਲੋੜ ਨਹੀਂ ਪੈਂਦੀ।
ਦੋ ਵੇਰੀਅੰਟ 'ਚ ਹੋਵੇਗਾ ਮੁਹੱਈਆ:
ਇਸ ਲੈਪਟਾਪ ਦੇ 13.3 ਇੰਚ ਵੇਰੀਅੰਟ ਵਿਚ ਫੁਲ ਐੱਚ. ਡੀ (1080x1920 ਪਿਕਸਲ) ਟੱਚਸਕ੍ਰੀਨ ਡਿਸਪਲੇ ਹੈ ਅਤੇ ਵਿੰਡੋਜ਼ 10 'ਤੇ ਚਲਦਾ ਹੈ। ਇਸ ਵਿਚ ਇਕ ਇੰਟੇਲ ਕੋਰ ਆਈ7 ਪ੍ਰੋਸੈਸਰ ਅਤੇ ਇਕ ਇੰਡੀਗ੍ਰੇਟੇਡ ਇੰਟੇਲ ਐੱਚ. ਡੀ. ਗ੍ਰਾਫਿਕਸ 620 ਚਿਪ ਦਿੱਤੀ ਗਈ ਹੈ। ਇਸ ਲੈਪਟਾਪ ਵਿਚ 8 ਜੀ. ਬੀ. ਡੀ. ਡੀ. ਆਰ 4 ਰੈਮ ਅਤੇ 256 ਜੀ. ਬੀ. ਐੱਸ. ਐੱਸ. ਡੀ ਸਟੋਰੇਜ ਨਾਲ ਮੁਹੱਈਆ ਕਰਵਾਇਆ ਜਾਵੇਗਾ।
ਸੈਮਸੰਗ ਨੋਟਬੁਕ 9 ਪ੍ਰੋ ਦੇ 15 ਇੰਚ ਵਾਲੇ ਵੇਰੀਅੰਟ ਵਿਚ ਫੁਲ ਐੱਚ. ਡੀ. (1080x1920 ਪਿਕਸਲ) ਟੱਚਸਕ੍ਰੀਨ ਡਿਸਪਲੇ ਹੈ। ਇਸ ਵਿਚ ਇਕ ਇੰਟੇਲ ਕੋਰ ਆਈ 7 ਪ੍ਰੋਸੈਸਰ ਨਾਲ ਏ. ਐੱਮ. ਡੀ. ਰੇਡੀਆਨ ਆਰ.ਐਕਸ 540 ਗ੍ਰਾਫਿਕਸ ਦਿੱਤਾ ਗਿਆ ਹੈ। ਵੇਰੀਅੰਟ ਵਿੰਡੋਜ਼ 10 'ਤੇ ਚਲਦਾ ਹੈ, 16 ਜੀ. ਬੀ. ਰੈਮ ਹੈ। ਵੇਰੀਅੰਟ ਨੂੰ 256 ਜੀ. ਬੀ. ਐੱਸ. ਐੱਸ. ਡੀ. ਸਟੋਰੇਜ ਨਾਲ ਮੁਹੱਈਆ ਕਰਵਾਇਆ ਜਾਵੇਗਾ।
ਸੈਮਸੰਗ ਨੋਟਬੁਕ 9 ਪ੍ਰੋ ਦਾ ਡਾਈਮੈਂਸ਼ਨ:
ਸੈਮਸੰਗ ਨੋਟਬੁਕ 9 ਪ੍ਰੋ ਦਾ ਡਾਈਮੈਂਸ਼ਨ: ਸੈਮਸੰਗ ਨੋਟਬੁਕ 9 ਪ੍ਰੋ ਦੇ 13.3 ਇੰਚ ਵੇਰੀਅੰਟ ਦਾ ਡਾਈਮੈਂਸਨ 310.13x216.92x16.00 ਮਿਲੀਮੀਟਰ ਅਤੇ ਭਾਰ ਲਗਭਗ 1.3 ਕਿਲੋਗ੍ਰਾਮ ਹੈ ਜਦੋਂ ਕਿ 15 ਇੰਚ ਵੇਰੀਅੰਟ ਦਾ ਡਾਈਮੈਂਸ਼ਨ 367.22x239.01x17.02 ਮਿਲੀਮੀਟਰ ਅਤੇ ਭਾਰ 1.72 ਕਿਲੋਗ੍ਰਾਮ ਹੈ।
4000 mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Huawei Y7 Prime
NEXT STORY