ਜਲੰਧਰ—ਸੈਮਸੰਗ ਨੇ ਟੈਬ ਏ ਸੀਰੀਜ਼ ਦਾ ਨਵਾਂ ਟੈਬਲੇਟ ਵੀਅਤਨਾਮ 'ਚ ਲਾਂਚ ਕਰ ਦਿੱਤਾ ਹੈ। ਗਲੈਕਸੀ ਟੈਬ ਏ 8.0 (2017) ਇਸ ਸੀਰੀਜ਼ 'ਚ 2015 ਤੋਂ ਬਾਅਦ ਪੇਸ਼ ਕੀਤਾ ਗਿਆ 8 ਇੰਚ ਵਾਲਾ ਪਹਿਲਾਂ ਅਪਗਰੇਡ ਹੈ। ਪਿਛਲੇ ਮਾਡਲ ਦੀ ਤੁਲਨਾ 'ਚ ਨਵੇਂ ਮਾਡਲ 'ਚ ਮਾਮੂਲੀ ਬਦਲਾਅ ਕੀਤੇ ਗਏ ਹਨ ਜੋ ਬੈਟਰੀ ਸਮਰਥਾ ਅਤੇ ਕੈਮਰਾ ਸੈੱਟਅਪ ਨਾਲ ਸਬੰਧਿਤ ਹੈ। ਨਵੇਂ ਸੈਮਸੰਗ ਗਲੈਕਸੀ ਟੈਬ ਏ 8.0 (2017) ਦੀ ਕੀਮਤ 6,490,000 ਵੀਅਤਨਾਮ Dong (ਕਰੀਬ 18,200 ਰੁਪਏ) ਹੈ। ਸੈਮਸੰਗ ਗਲੈਕਸੀ ਟੈਬ ਏ 8.0 (2017) 'ਚ 8 ਇੰਚ ਦੀ WXGA(1280x800 ਪਿਕਸਲ) ਡਿਸਪਲੇਅ ਹੈ। ਇਸ 'ਚ 1.4 Ghz ਕਵਾਡ-ਕੋਰ ਸਨੈਪਡਰੈਗਨ 425 ਚਿਪਸੈੱਟ ਨਾਲ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 16 ਜੀ. ਬੀ. ਹੈ ਅਤੇ ਮਾਈਕ੍ਰਐੱਸ.ਡੀ. ਕਾਰਡ ਜ਼ਰੀਏ ਇਸ ਨੂੰ 256 ਜੀ.ਬੀ ਤਕ ਵਧਾਇਆ ਜਾ ਸਕਦਾ ਹੈ। ਇਹ ਐਂਡਰਾਇਡ 7.1 ਨੂਗਾ 'ਤੇ ਚੱਲਦਾ ਹੈ।
2015 ਮਾਡਲ ਦੀ ਤੁਲਨਾ 'ਚ ਗਲੈਕਸੀ ਟੈਬ ਏ 8.0 (2017) 'ਚ ਕੈਮਰਾ ਡਿਪਾਰਟਮੈਂਟ ਬਦਲ ਦਿੱਤਾ ਗਿਆ ਹੈ। ਇਹ 8 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਆਉਂਦਾ ਹੈ, ਜੋ ਐੱਫ/1.9 ਅਪਰਚਰ ਨਾਲ ਲੈਸ ਹੈ। ਗਲੈਕਸੀ ਟੈਬ ਏ 8.0 (2017) ਦੇ ਕੁਨੈਕਟੀਵਿਟੀ ਫੀਚਰ 'ਚ 4ਜੀ ਐੱਲ.ਟੀ.ਈ., ਵਾਈ-ਫਾਈ ਏ/ਬੀ/ਜੀ/ਐੱਨ, ਬਲੂਟੁੱਥ 4.2, 3.5 ਐੱਮ,ਐੱਮ ਜੈੱਕ ਅਤੇ ਜੀ.ਪੀ.ਐੱਸ. ਸ਼ਾਮਲ ਹਨ। ਇਸ ਟੈਬਲੇਟ ਦਾ ਡਾਇਮੈਂਸ਼ਨ 212.x124.1x8.9 ਮਿਲੀਮੀਟਰ ਹੈ ਅਤੇ ਵਜ਼ਨ 364 ਗ੍ਰਾਮ ਹੈ। 5,000 ਐੱਮ.ਏ.ਐੱਚ. ਦੀ ਵੱਡੀ ਬੈਟਰੀ ਦੇ ਕਾਰਨ ਇਹ ਟੈਬਲੇਟ 2015 ਵਾਲੇ ਮਾਡਲ ਤੋਂ ਜ਼ਿਆਦਾ ਮੋਟਾ ਅਤੇ ਵਜ਼ਨਦਾਰ ਹੈ। ਫਿਲਹਾਲ, ਇਹ ਸੱਪਸ਼ਟ ਨਹੀਂ ਹੈ ਕਿ ਇਸ ਟੈਬਲੇਟ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ।
ਮਹਿੰਦਰਾ ਨੇ ਪੇਸ਼ ਕੀਤਾ ਨਵਾਂ ਈ-ਰਿਕਸ਼ਾ Alpha Mini, ਜਾਣੋ ਖਾਸੀਅਤ
NEXT STORY