ਜਲੰਧਰ- ਪੇ. ਟੀ. ਐੱਮ ਮਾਲ ਨੇ ਸੈਮਸੰਗ ਗਲੈਕਸੀ ਜੇ3 ਪ੍ਰੋ ਸਮਾਰਟਫੋਨ ਦੀ ਵਿਸ਼ੇਸ਼ ਆਨਲਾਈਨ ਵਿਕਰੀ ਲਈ ਸੈਮਸੰਗ ਇਲੈਕਟ੍ਰਾਨਿਕਸ ਦੇ ਨਾਲ ਇਕ ਖਾਸ ਭਾਗੀਦਾਰੀ ਕਰਨ ਦੀ ਘੋਸ਼ਣਾ ਕੀਤੀ ਹੈ। ਗਾਹਕ ਅਸਾਨ ਈ. ਐੱਮ. ਆਈ ਆਪਸ਼ਨਜ਼ ਦੇ ਨਾਲ ਪੇ. ਟੀ. ਐੱਮ ਅਤੇ ਪੇਟੀ. ਐੱਮ ਮਾਲ 'ਤੇ 8,490 ਰੁਪਏ ਕੀਮਤ 'ਤੇ ਇਸ ਡਿਵਾਇਸ ਨੂੰ ਖਰੀਦ ਸਕਦੇ ਹਨ ਅਤੇ ਤੁਰੰਤ ਡਿਲਵਰੀ ਪ੍ਰਾਪਤ ਕਰ ਸਕਦੇ ਹਨ। ਪੇ. ਟੀ. ਐਮ ਮਾਲ ਦੇ ਉਪ-ਪ੍ਰਧਾਨ ਅਮਿਤਾ ਬਾਗਰਿਆ ਨੇ ਕਿਹਾ, ਸੈਮਸੰਗ ਦੇ ਨਾਲ ਸਾਡੀ ਪਹਿਲੀ ਐਕਸਕਲੂਸਿਵ ਬਰਾਂਡ ਭਾਗੀਦਾਰੀ ਸੈਮਸੰਗ ਗਲੈਕਸੀ ਜੇ3 ਪ੍ਰੋ ਉਚਿਤ ਕੀਮਤ 'ਤੇ ਇਕ ਬਿਹਤਰੀਨ ਪ੍ਰੋਡਕਟ ਹੈ। ਜੇ ਸੀਰੀਜ ਸੈਮਸੰਗ ਦਾ ਸਭ ਤੋਂ ਸਫਲ ਉਤਪਾਦ ਰਿਹਾ ਹੈ ਅਤੇ ਇਸ ਭਾਗੀਦਾਰੀ ਦੇ ਨਾਲ ਅਸੀ ਪੂਰੇ ਭਾਰਤ 'ਚ ਆਪਣੇ ਗਾਹਕਾਂ ਲਈ ਇਸ ਸੀਰੀਜ ਦੇ ਇਸ ਨਵੀਨਤਮ ਮਾਡਲ ਨੂੰ ਲੈ ਕੇ ਆਏ ਹਾਂ। ”
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ ਸੁਪਰ ਐਮੋਲਡ ਡਿਸਪਲੇ, 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਨਾਲ ਲੈਸ ਹੈ। ਮਲਟੀ ਟਾਸਕਿੰਗ ਲਈ 2ਜੀ. ਬੀ ਰੈਮ, 16ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 128ਜੀ. ਬੀ ਤੱਕ ਵਧਾਈ ਜਾ ਸਕਦਾ ਹੈ। ਗਲੈਕਸੀ ਜੇ3 ਪ੍ਰੋ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ 2,600ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਗਲੈਕਸੀ ਜੇ3 ਪ੍ਰੋ 'ਚ ਮੇਡ ਇਨ ਇੰਡੀਆ ਫੀਚਰਸ ਦਾ ਬਿਹਤਰੀਨ ਮਿਸ਼ਰਨ ਹੈ। ਸਮਾਰਟਫੋਨ 'ਚ ਅਲਟਰਾ ਡਾਟਾ ਸੇਵਿੰਗ ਯੂ. ਡੀ. ਐੱਸ ਅਤੇ ਐੱਸ ਬਾਈਕ ਮੋਡ ਫੀਚਰ ਹੈ। ਯੂ ਡੀ ਐੱਸ 50 ਫੀਸਦੀ ਤੱਕ ਮੋਬਾਇਲ ਡਾਟਾ ਖਰਚ ਬਚਾਉਣ 'ਚ ਮਦਦ ਕਰਦਾ ਹੈ।
ਫੋਟੋਗਰਾਫੀ ਲਈ ਇਸ 'ਚ ਐੱਲ. ਈ. ਡੀ ਫਲੈਸ਼ ਨਾਲ 8-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ 5-ਮੈਗਾਪਿਕਸਲ ਦਾ ਫ੍ਰੰਟ ਕੈਮਰ ਸੈਂਸਰ ਵੀ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਲਈ ਸੈਮਸੰਗ ਗਲੈਕਸੀ ਜੇ3 ਪ੍ਰੋ 'ਚ 4ਜੀ, ਜੀ. ਪੀ. ਆਰ. ਐੱਸ/ਐੱਜ਼, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਗਲੋਨਾਸ, ਐੱਨ. ਐੱਫ. ਸੀ ਅਤੇ ਮਾਇਕ੍ਰੋ-ਯੂ.ੂਐੱਸ. ਬੀ ਕੁਨੈੱਕਟੀਵਿਟੀ ਜਿਵੇਂ ਫੀਚਰਸ ਦਿੱਤੇ ਗਏ ਹਨ।
ਵਟਸਐਪ 'ਤੇ ਮੈਸੇਜ ਪੜ੍ਹੇ ਬਿਨਾਂ ਕਰ ਸਕਦੇ ਹੋ ਆਟੋ ਰਿਪਲਾਈ, ਇਹ ਹੈ ਟ੍ਰਿਕ
NEXT STORY