ਜਲੰਧਰ- ਸੈਮਸੰਗ ਪਾਲਣ ਪੋਸ਼ਣ ਦੇ ਭਵਿੱਖ ਨੂੰ ਲੈ ਕੇ ਮਾਤਾ-ਪਿਤਾ ਅਤੇ ਬੱਚਿਆਂ ਦੋਨਾਂ ਲਈ ਹੀ ਵੀ.ਆਰ. ਹੈੱਡਸੈੱਡ ਨੂੰ ਸਟੋਰੀਜ਼ ਲਈ ਵਰਤੋਂ 'ਚ ਲਿਆਉਣ ਬਾਰੇ ਸੋਚ ਰਹੀ ਹੈ। ਇਲੈਕਟ੍ਰਾਨਿਕ ਦੇ ਨਵੇਂ ਐਪ ਜਿਸ ਨੂੰ ਬੈੱਡਟਾਈਮ ਵੀ.ਆਰ. ਸਟੋਰੀਜ਼ ਦਾ ਨਾਂ ਦਿੱਤਾ ਗਿਆ ਹੈ , ਦੀ ਵਰਤੋਂ ਗਿਅਰ ਵੀ.ਆਰ. ਹੈੱਡਸੈੱਟ 'ਤੇ ਵਿਜ਼ੁਅਲ ਸਟੋਰੀ ਬੇਸਡ ਵਲਡ ਨੂੰ ਡਿਸਪਲੇ 'ਤੇ ਦਿਖਾਉਣ ਲਈ ਕੀਤੀ ਜਾਵੇਗੀ। ਇਸ 'ਚ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਰੋਬੋਟ ਪੈਂਗੁਇਨ ਜੋ ਅਤੇ ਜੈੱਨ ਦੇ ਤੌਰ 'ਤੇ ਗੱਲਬਾਤ ਕਰ ਸਕੋਗੇ।
ਸੈਮਸੰਗ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਮਾਤਾ-ਪਿਤਾ ਸਰੀਰਕ ਤੌਰ 'ਤੇ ਉੱਥੇ ਮੌਜੂਦ ਨਾ ਵੀ ਹੋਣ ਤਾਂ ਵੀ ਉਹ ਆਪਣੇ ਬੱਚਿਆਂ ਨਾਲ ਇਕ ਵਰਚੁਅਲ ਦੁਨੀਆ 'ਚ ਸਮਾਂ ਬਿਤਾ ਸਕਦੇ ਹਨ। ਇਹ ਐਪ ਫਿਲਹਾਲ ਇਕ ਪ੍ਰੋਟੋਟਾਈਪ ਸਟੇਜ 'ਤੇ ਹੈ ਅਤੇ ਸੈਮਸੰਗ ਵੱਲੋਂ ਇਸ ਨੂੰ ਰਿਲੀਜ਼ ਕਰਨ ਦਾ ਕੋਈ ਸਮਾਂ ਨਹੀਂ ਦੱਸਿਆ ਗਿਆ। ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਦਿੱਤੀ ਗਈ 360 ਡਿਗਰੀ ਵੀਡੀਓ ਟਰੇਲਰ ਇਸ ਦਾ ਇਕ ਨਜ਼ਾਰਾ ਦਿਖਾ ਸਕਦਾ ਹੈ ਅਤੇ ਤੁਸੀਂ ਇਸ ਨੂੰ ਆਪਣੀ ਮੋਬਾਇਲ ਡਿਵਾਈਸ ਜਾਂ ਬਰਾਊਜ਼ਰ 'ਚ ਜ਼ਰੂਰ ਦੇਖਣਾ ਚਾਹੋਗੇ।
ਜਾਣੋਂ ਕਿੰਝ ਮਿਲ ਸਕਦੈ 3500 ਰੁਪਏ ਤੱਕ ਸਸਤਾ ਨਵਾਂ ਆਇਫੋਨ
NEXT STORY