ਗੈਜੇਟ ਡੈਸਕ—ਸੈਮਸੰਗ ਗਲੈਕਸੀ ਐੱਸ20 ਫੈਨ ਐਡੀਸ਼ਨ ਨੂੰ ਅੱਜ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ 49,999 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਗਾਹਕ ਗਲੈਕਸੀ ਐੱਸ20 ਐੱਫ.ਈ. ਸਮਾਰਟਫੋਨ ਨੂੰ 9 ਅਕਤੂਬਰ 2020 ਤੋਂ ਸੈਮਸੰਗ.ਕਾਮ ਅਤੇ ਸੈਮਸੰਗ ਦੇ ਲੀਡਿੰਗ ਸਟੋਰ ਤੋਂ ਬੁੱਕ ਕਰ ਸਕਣਗੇ। ਫੋਨ ਦੀ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕ ਸੈਮਸੰਗ ਗਲੈਕਸੀ ਐੱਸ20 ਐੱਫ.ਈ. ਦੀ ਖਰੀਦ ’ਤੇ 8000 ਰੁਪਏ ਤੱਕ ਦੇ ਬੈਨੀਫਿਟਸ ਦਾ ਫਾਇਦਾ ਲੈ ਸਕੋਗੇ। ਇਸ ਤੋਂ ਇਲਾਵਾ ਸੈਮਸੰਗ ਈ-ਸਟੋਰ ਤੋਂ ਬੁਕਿੰਗ ’ਤੇ 4000 ਰੁਪਏ ਤੱਕ ਦੇ ਬੈਨੀਫਿਟਸ ਮਿਲਣਗੇ। ਨਾਲ ਹੀ ਐੱਚ.ਡੀ.ਐੱਫ.ਸੀ. ਬੈਂਕ ਕਾਰਡ ’ਤੇ 4000 ਰੁਪਏ ਅਪਗ੍ਰੇਡ ਬੋਨਸ ਦਾ ਲੁਫਤ ਲੈ ਸਕਣਗੇ। ਫੋਨ ਟ੍ਰਿਪਲ ਰੀਅਰ ਕੈਮਰੇ ਸੈਟਅਪ ਨਾਲ ਆਵੇਗਾ। ਉੱਥੇ ਫੋਨ ਨੂੰ ਵਾਇਰਲੈਸ ਮੋਡ ਨਾਲ ਚਾਰਜ ਕੀਤਾ ਜਾ ਸਕੇਗਾ।
ਸਪੈਸੀਫਿਕੇਸ਼ਨਸ
ਗਲੈਕਸੀ ਐੱਸ20 ਐੱਫ.ਈ. ਸਮਾਰਟਫੋਨ 5 ਕਲਰ ਆਪਸ਼ਨ Cloud Red, Cloud Lavender, Cloud Mint, Cloud Navy ਅਤੇ Cloud White ’ਚ ਆਵੇਗਾ। ਫੋਨ ਸਿੰਗਲ ਸਟੋਰੇਜ਼ ਵੈਰੀਐਂਟ 8ਜੀ.ਬੀ.+128ਜੀ.ਬੀ. ਇੰਟਰਨਲ ਸਟੋਰੇਜ਼ ’ਚ ਆਵੇਗਾ। ਇਸ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਇੰਫਿਨਿਟਿਵ ਓ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਨੂੰ ਕਾਰਨਿੰਗ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨਸ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਐੱਸ20 ਐੱਫ.ਈ. ਸਮਾਰਟਫੋਨ ’ਚ 7nm Exynos 990 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਐਂਡ੍ਰਾਇਡ 10 ਆਧਾਰਿਤ One UI 2.0 ’ਤੇ ਕੰਮ ਕਰੇਗਾ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਲੈਂਸ 12 ਮੈਗਾਪਿਕਸਲ ਦਾ ਹੋਵੇਗਾ। ਇਸ ਦਾ ਅਪਰਚਰ ਸਾਈਜ਼ ਐੱਫ/1.8 ਹੋਵੇਗਾ ਜੋ ਵਾਇਡ ਐਂਗਲ ਲੈਂਸ ਅਤੇ ਆਪਟੀਕਲ ਇਮੇਜ ਸਟੈਬੀਲਾਈਜੇਸ਼ਨ ਨਾਲ ਆਵੇਗਾ। ਨਾਲ ਹੀ 12 ਮੈਗਾਪਿਕਸਲ ਅਲਟਰਾ-ਵਾਇਡ ਲੈਂਸ ਐੱਫ/2.2 ਅਪਰਚਰ ਅਤੇ 123 ਡਿਗਰੀ ਫੀਲ ਆਫ ਵਿਊ ਨਾਲ ਆਵੇਗਾ ਜਦਕਿ 8 ਮੈਗਾਪਿਕਸਲ ਟੈਲੀਫੋਟੋ ਲੈਂਸ ਐੱਫ/2.2 ਅਪਰਚਰ ਨਾਲ ਆਵੇਗਾ।
ਸੈਮਸੰਗ ਗਲੈਕਸੀ ਐੱਸ20 ਐੱਫ.ਈ. ਦੇ ਕੈਮਰਾ ’ਚ 30ਐਕਸ ਸੁਪਰ ਜ਼ੂਮ, ਨਾਈਟ ਮੋਡ ਦਿੱਤਾ ਗਿਆ ਹੈ। ਫੋਨ ਦਾ ਕੈਮਰਾ 8ਕੇ ਵੀਡੀਓ ਨੂੰ ਕੈਪਚਰ ਕਰ ਸਕੇਗਾ। ਉੱਥੇ ਫੋਨ ਦੇ ਫਰੰਟ ਪੈਨਲ ’ਤੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 25 ਵਾਟ ਸੁਪਰ ਫਾਟਸ ਚਾਰਜਰ ਦੀ ਮਦਦ ਨਾਲ ਚਾਰਜ ਕਰ ਸਕੋਗੇ। ਇਸ ਤੋਂ ਇਲਾਵਾ ਫੋਨ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰੇਗਾ ਤੇ ਨਾਲ ਹੀ ਫੋਨ ’ਚ ਪਾਵਰ ਸ਼ੇਅਰ ਦਾ ਆਪਸ਼ਨ ਦਿੱਤਾ ਗਿਆ ਹੈ। ਮਤਲਬ ਦੂਜੀ ਡਿਵਾਈਸ ਨੂੰ ਚਾਰਜ ਕੀਤਾ ਜਾ ਸਕੇਗਾ।
ਭਾਰਤ ’ਚ ਇਸ ਦਿਨ ਲਾਂਚ ਹੋਵੇਗੀ ਸ਼ਾਓਮੀ ਦੀ ਫਲੈਗਸ਼ਿਪ Mi 10T ਸੀਰੀਜ਼
NEXT STORY