ਜਲੰਧਰ- ਸੈਮਸੰਗ ਉਨ੍ਹਾਂ ਕੁਝ ਕੰਪਨੀਆਂ 'ਚੋਂ ਇਕ ਹੈ ਜੋ ਅਜੇ ਵੀ ਫਲਿਪ ਫੋਨਸ ਦਾ ਨਿਰਮਾਣ ਕਰ ਰਹੀ ਹੈ। ਹਾਲਾਂਕਿ ਸੈਮਸੰਗ ਦੇ ਫਲਿਪ ਫੋਨਸ ਆਮ ਤੌਰ 'ਤੇ ਡਿਊਲ-ਸਕਰੀਨ ਦੇ ਨਾਲ ਆਉਂਦੇ ਹਨ ਅਤੇ ਹੁਣ ਅਜਿਹੀ ਖਬਰਾਂ ਆ ਰਹੀ ਹਨ ਕਿ ਇਸ ਸੈਮਸੰਗ ਆਪਣਾ ਇਕ ਫਲਿਪ ਫੋਨ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ, ਇਸ ਸਮਾਰਟਫੋਨ ਨੂੰ SM-W2018 ਨਾਮ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਅਤੇ ਹੁਣ ਇਕ ਨਵੀਂ ਖਬਰ ਆ ਰਹੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਸਮਾਰਟਫੋਨ ਨੂੰ ਲਾਈਵ ਫੋਟੋ 'ਚ ਵੇਖਿਆ ਗਿਆ ਹੈ, ਤੁਸੀਂ ਵੀ ਇਸ ਨੂੰ ਤਸਵੀਰਾਂ 'ਚ ਵੇਖ ਸਕਦੇ ਹੋ।
ਸੈਮਸੰਗ SM-W2018 ਸਮਾਰਟਫੋਨ 'ਚ ਇਕ 4.2-ਇੰਚ ਦੀ FHD ਡਿਸਪਲੇਅ ਮਿਲਣ ਵਾਲੀ ਹੈ ਅਤੇ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਸਮਾਰਟਫੋਨ ਦੀ ਇੰਟਰਨਲ ਅਤੇ ਐਕਸਟਰਨਲ ਡਿਸਪਲੇ 'ਚ ਬੇਜ਼ਲਸ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੇ ਕੀ-ਪੈਡ ਨੂੰ ਬਰਸ਼ ਮੈਟਲ ਡਿਜ਼ਾਈਨ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਮੇਨ ਕੈਮਰਾ ਨੂੰ ਫੋਨ ਦੇ ਮਿਡਲ 'ਚ LED ਫ਼ਲੈਸ਼ ਦੇ ਨਾਲ ਜਗ੍ਹਾ ਦਿੱਤੀ ਗਈ ਹੈ ਜੇਕਰ ਇਸ ਡਿਜਾਈਨ ਦੀ ਗੱਲ ਕਰੀਏ ਤਾਂ ਇਹ ਸੈਮਸੰਗ ਗਲੈਕਸੀ S8 ਤੋਂ ਕਾਫ਼ੀ ਮਿਲਦਾ ਜੁਲਦਾ ਹੈ।
ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ 'ਚ ਇਕ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਹੋਣ ਵਾਲਾ ਹੈ, ਹਾਲਾਂਕਿ ਕੁਝ ਲੋਕ ਅਜਿਹਾ ਵੀ ਕਕਿਣਾ ਹੈ ਕਿ ਇਸ 'ਚ ਸਨੈਪਡਰੈਗਨ 821 ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਨਾਲ ਹੀ ਸਮਾਰਟਫੋਨ 'ਚ 64GB ਦੀ ਸਟੋਰੇਜ ਦੇ ਨਾਲ 4GB ਜਾਂ 6GB ਰੈਮ ਹੋਣ ਦੀ ਉਮੀਦ ਹੈ।
ਸਮਾਰਟਫੋਨ 'ਚ ਫੋਟੋਗਰਾਫੀ ਲਈ 12-ਮੈਗਾਪਿਕਸਲ ਦਾ ਰਿਅਰ ਅਤੇ 5-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਇਸ 'ਚ ਇਕ 2300mAh ਸਮਰਥਾ ਦੀ ਬੈਟਰੀ ਵੀ ਹੋਵੇਗੀ। ਜਾਣਕਾਰੀ ਮੁਤਾਬਕ ਸਮਾਰਟਫੋਨ 'ਚ ਇਕ ਆਈਰਿਸ ਸਕੈਨਰ ਵੀ ਹੋ ਸਕਦਾ ਹੈ। ਹਾਲਾਂਕਿ ਸੈਮਸੰਗ ਨੇ ਅਜੇ ਇਸ ਬਾਰੇ 'ਚ ਕੁੱਝ ਵੀ ਨਹੀਂ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਨੂੰ ਅਖੀਰ ਕਦੋਂ ਲਾਂਚ ਕੀਤਾ ਜਾਵੇਗਾ, ਪਰ ਅਜਿਹਾ ਸਾਹਮਣੇ ਆ ਰਿਹਾ ਹੈ ਕਿ ਇਸ ਮਹੀਨੇ ਸਮਾਰਟਫੋਨ ਨੂੰ ਸਿਰਫ਼ ਚੀਨ 'ਚ ਹੀ ਪੇਸ਼ ਕੀਤਾ ਜਾ ਸਕਦਾ ਹੈ।
ਡਿਊਲ ਰਿਅਰ ਕੈਮਰੇ ਨਾਲ ਫਲਿਪਕਾਰਟ ਨੇ ਲਾਂਚ ਕੀਤਾ Billion Capture+ ਸਮਾਰਟਫੋਨ
NEXT STORY