ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਨੇ ਆਪਣੇ ਗਾਹਕਾਂ ਲਈ ਬਿਲੀਅਨ ਕੈਪਚਰ ਪਲੱਸ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 'ਮੇਡ ਫਾਰ ਇੰਡੀਆ' ਬ੍ਰਾਂਡਿੰਗ ਦੇ ਤਹਿਤ ਲਾਂਚ ਕੀਤਾ ਹੈ। ਫੋਨ ਨੂੰ ਭਾਰਤ 'ਚ ਹੀ ਡਿਜ਼ਾਇਨ ਕੀਤਾ ਗਿਆ ਹੈ ਅਤੇ ਬਣਾਇਆ ਗਿਆ ਹੈ। ਨਵੇਂ ਸਮਾਰਟਫੋਨ ਨੂੰ ਫਲਿਪਕਾਰਟ ਦੇ ਬਿਲੀਅਨ ਬ੍ਰਾਂਡ ਦੇ ਤਹਿਤ ਬਣਾਇਆ ਗਿਆ ਹੈ। ਫੋਨ ਦੀ ਖਾਸੀਅਤ ਇਸ ਵਿਚ ਦਿੱਤਾ ਗਿਆ ਡਿਊਲ ਕੈਮਰਾ ਸੈੱਟਅਪ, ਕੁਇੱਕ ਚਾਰਜਿੰਗ ਅਤੇ ਅਨਲਿਮਟਿਡ ਕਲਾਊਡ ਸਟੋਰੇਜ ਹੈ।
ਕੀਮਤ
ਬਿਲੀਅਨ ਕੈਪਚਰ ਪਲੱਸ ਦੇ 3 ਜੀ.ਬੀ. ਰੈਮ/32 ਜੀ.ਬੀ. ਸਟੋਰੇਜ ਦੀ ਕੀਮਤ 10,999 ਰੁਪਏ ਹੈ ਅਤੇ 4 ਜੀ.ਬੀ./64 ਜੀ.ਬੀ. ਸਟੋਰੇਜ ਦੀ ਕੀਮਤ 12,999 ਰੁਪਏ ਹੈ। ਦੋਵੇਂ ਵੇਰੀਐਂਟ ਮਿਸਟਿਕ ਬਲੈਕ ਅਤੇ ਡੇਜ਼ਰਟ ਗੋਲਡ ਕਲਰ ਵੇਰੀਐਂਟ 'ਚ ਮਿਲਣਗੇ।
ਲਾਂਚ ਆਫਰ ਦੇ ਤਹਿਤ ਫਲਪਿਕਾਰਟ ਆਪਣੇ ਸਮਾਰਟਫੋਨ 'ਤੇ ਨੋ ਕਾਸਟ ਈ.ਐੱਮ.ਆਈ. ਅਤੇ ਵੱਡੇ ਬੈਂਕਾਂ ਦੇ ਡੈਬਿਟ/ਕ੍ਰੈਡਿਟ ਕਾਰਡ ਨਾਲ ਛੋਟ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਫਲਿਪਕਾਰਟ ਬਿਲੀਅਨ ਕੈਪਚਰ ਪਲੱਸ ਸਮਾਰਟਫੋਨ ਦੀ ਵਿਕਰੀ 15 ਨਵੰਬਰ ਤੋਂ ਸ਼ੁਰੂ ਹੋਵੇਗੀ।
ਫੀਚਰਸ
ਬਿਲੀਅਨ ਕੈਪਚਰ ਪਲੱਸ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇਅ ਹੈ। ਸਕਰੀਨ ਦੀ ਡੈਨਸਿਟੀ 401 ਪੀ.ਪੀ.ਆਈ. ਹੈ ਅਤੇ ਇਹ 2.5ਡੀ ਡ੍ਰੈਗਨਟ੍ਰੇਲ ਗਲਾਸ ਨਾਲ ਲੈਸ ਹੈ। ਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 3ਜੀ.ਬੀ. ਅਤੇ 4ਜੀ.ਬੀ. ਰੈਮ ਵੇਰੀਐਂਟ 'ਚ ਉਪਲੱਬਧ ਕਰਵਾਇਆ ਜਾਵੇਗਾ। ਇਨਬਿਲਟ ਸਟੋਰੇਜ ਲਈ 32 ਜੀ.ਬੀ. ਅਤੇ 64 ਜੀ.ਬੀ. ਦੇ ਦੋ ਵੇਰੀਐਂਟ ਮਿਲਣਗੇ। ਸਟੋਰੇਜ ਨੂੰ 128 ਜੀ.ਬੀ. ਤੱਕ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ (ਆਰ.ਜੀ.ਬੀ.) ਅਤੇ 13 ਮੈਗਾਪਿਕਸਲ (ਮੋਨੋਕ੍ਰੋਮ) ਸੈਂਸਰ ਦਿੱਤਾ ਗਿਆ ਹੈ ਜੋ ਡਿਊਲ ਫਲੈਸ਼ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ।
ਇਹ ਸਮਾਰਟਫੋਨ ਐਂਡਰਾਇਡ 7.1.2 ਨੂਗਟ 'ਤੇ ਚੱਲੇਗਾ। ਕੰਪਨੀ ਨੇ ਭਵਿੱਖ 'ਚ ਫੋਨ ਨੂੰ ਗਾਰੰਟੀਡ ਐਂਡਰਾਇਡ ਓਰਿਓ ਅਪਡੇਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3500 ਐੱਮ.ਏ.ਐੱਚ. ਦੀ ਬੈਟਰੀ ਹੈ।
ਭਾਰਤ 'ਚ ਕਈ ਯੂਜ਼ਰਸ ਲਈ Instagram ਹੋਇਆ ਡਾਊਨ
NEXT STORY