ਗੈਜੇਟ ਡੈਸਕ– ਸੈਮਸੰਗ ਨੇ ਭਾਰਤੀ ਗਾਹਕਾਂ ਲਈ ਇਕ ਨਵੀਂ ਪੇਸ਼ਕਸ਼ ਪੇਸ਼ ਕੀਤੀ ਹੈ। ਸੈਮਸੰਗ ਦੀ ਇਸ ਪੇਸ਼ਕਸ਼ ਤਹਿਤ ਕੰਪਨੀ ਦੇ ਅਪਕਮਿੰਗ ਫਲੈਗਸ਼ਿਪ ਫੋਨ ਨੂੰ 2000 ਰੁਪਏ ਦੇ ਕੇ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ, ਹਾਲਾਂਕਿ ਸੈਮਸੰਗ ਵਲੋਂ ਨਵੇਂ ਫੋਨ ਦਾ ਮਾਡਲ ਨੰਬਰ ਨਹੀਂ ਦੱਸਿਆ ਗਿਆ। ਦੱਸ ਦੇਈਏ ਕਿ ਸੈਮਸੰਗ 11 ਅਗਸਤ ਨੂੰ ਗਲੈਕਸੀ ਅਨਪੈਕਡ ਈਵੈਂਟ ’ਚ ਗਲੈਕਸੀ ਜ਼ੈੱਡ ਫੋਲਡ 3 ਅਤੇ ਗਲੈਕਸੀ ਜ਼ੈੱਡ ਫਲਿਪ 3 ਵਰਗੇ ਸਮਾਰਟਫੋਨ ਪੇਸ਼ ਕਰਨ ਵਾਲੀ ਹੈ। ਈਵੈਂਟ ਦਾ ਆਯੋਜਨ ਕੋਰਨਾ ਕਾਰਨ ਵਰਚੁਅਲੀ (ਆਨਲਾਈਨ) ਹੋਵੇਗਾ।
ਸੈਮਸੰਗ ਨੇ ਇਹ ਪੇਸ਼ਕਸ਼ ਇਸ ਲਈ ਪੇਸ਼ ਕੀਤੀ ਹੈ ਤਾਂ ਜੋ ਉਸ ਦੇ ਗਾਹਕ ਪ੍ਰੀ-ਬੁਕਿੰਗ ਰਾਹੀਂ ਫੋਨ ਪਹਿਲਾਂ ਖ਼ਰੀਦ ਸਕਣ। ਸੈਮਸੰਗ ਦੇ ਅਪਕਮਿੰਗ ਫੋਨ ਦੀ ਪ੍ਰੀ-ਬੁਕਿੰਗ 6 ਅਗਸਤ ਤੋਂ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਵੀ ਸੈਮਸੰਗ ਦੇ ਅਪਕਮਿੰਗ ਫਲੈਗਸ਼ਿਪ ਨੂੰ ਖ਼ਰੀਦਣਾ ਚਾਹੁੰਦੇ ਹੋ ਤਾਂ ਸੈਮਸੰਗ ਦੇ ਆਨਲਾਈਨ ਸਟੋਰ ਅਤੇ ਐਪ ਰਾਹੀਂ 2000 ਰੁਪਏ ’ਚ ਬੁਕਿੰਗ ਕਰ ਸਕਦੇ ਹੋ। ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ Next Galaxy VIP ਪਾਸ ਮਿਲੇਗਾ।
ਪੇਸ਼ਕਸ਼ ਤਹਿਤ ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ SmartTag ਫ੍ਰੀ ’ਚ ਮਿਲੇਗਾ ਜਿਸ ਦੀ ਕੀਮਤ 2,699 ਰੁਪਏ ਹੈ। ਇਸ ਤੋਂ ਇਲਾਵਾ ਪ੍ਰੀ-ਬੁਕਿੰਗ ਵਾਲਾ 2,000 ਰੁਪਏ ਫੋਨ ਦੀ ਕੀਮਤ ’ਚ ਐਡਜਸਟ ਹੋ ਜਾਵੇਗਾ। ਦੱਸ ਦੇਈਏ ਕਿ ਇਹ ਪੇਸ਼ਕਸ਼ ਫਿਲਹਾਲ ਸਿਰਫ਼ ਅਪਕਮਿੰਗ ਗਲੈਕਸੀ ਫਲੈਗਸ਼ਿਪ ਲਈ ਹੀ ਹੈ।
ਦੱਸ ਦੇਈਏ ਕਿ 11 ਅਗਸਤ ਨੂੰ ਸੈਮਸੰਗ ਦਾ ਗਲੈਕਸੀ ਅਨਪੈਕਡ ਈਵੈਂਟ ਹੋਣ ਵਾਲਾ ਹੈ ਜਿਸ ਵਿਚ ਗਲੈਕਸੀ ਜ਼ੈੱਡ ਫੋਲਡ 3 ਅਤੇ ਗਲੈਕਸੀ ਜ਼ੈੱਡ ਫਲਿਪਟ 3 ਲਾਂਚ ਕੀਤੇ ਜਾਣ ਦੀ ਉਮੀਦ ਹੈ। ਹਾਲ ਹੀ ’ਚ ਸੈਮਸੰਗ ਗਲੈਕਸੀ ਜ਼ੈੱਡ ਫੋਲਡ 3 ਦੀ ਕੀਮਤ ਲੀਕ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 1,49,990 ਰੁਪਏ ਹੋਵੇਗੀ। ਗਲੈਕਸੀ ਜ਼ੈੱਡ ਫਲਿਪ 3 ਦੀ ਕੀਮਤ 80,000 ਰੁਪਏ ਤੋਂ 90,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
17 ਅਗਸਤ ਨੂੰ ਲਾਂਚ ਹੋਣਗੇ Motorola ਦੇ ਇਹ ਦੋ ਦਮਦਾਰ ਸਮਾਰਟਫੋਨ
NEXT STORY