ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣਾ ਸਮਾਰਟਫੋਨਸ 'ਚ ਸਮਾਰਟ ਗਲੋ ਫੀਚਸ ਦੇਣ ਜਾ ਰਹੀ ਹੈ। ਇਸ ਫੀਚਰ 'ਚ ਇਕ ਐੱਲ.ਈ.ਡੀ. ਲਾਈਟ ਰਿੰਗ ਨੂੰ ਫੋਨ ਦੇ ਰਿਅਰ ਕੈਮਰੇ ਦੇ ਆਲੇ-ਦੁਆਲੇ ਲਗਾਇਆ ਜਾਵੇਗਾ। ਇਹ ਲਾਈਟ ਰਿੰਗ ਨਵੇਂ ਮੈਸੇਜਿਸ ਰਿਸੀਵ ਹੋਣ ਜਾਂ ਚਾਰਜਿੰਗ ਹੋਣ ਆਦਿ ਬਾਰੇ ਨੋਟੀਫਿਕੇਸ਼ੰਸ ਸ਼ੋ ਕਰੇਗੀ।
ਇਸ ਐੱਲ.ਈ.ਡੀ. ਲਾਈਟ ਰਿੰਗ ਨੂੰ ਲੈ ਕੇ ਕੰਪਨੀ ਆਪਣੇ ਸਮਾਰਟਫੋਨਸ 'ਚ ਕਸਟਮਾਈਜ਼ ਸੈਟਿੰਗਸ ਦੇਵੇਗੀ ਜਿਸ ਵਿਚ ਬਲਿੰਗਕੰਗ ਰੇਟ ਅਤੇ ਡਿਊਰੇਸ਼ਨ ਆਦਿ ਫੀਚਰ ਸ਼ਾਮਲ ਹੋਣਗੇ। ਇਹ ਐੱਲ.ਈ.ਡੀ. ਲਾਈਟ ਰਿੰਗ ਫੋਟੋਗ੍ਰਾਫੀ ਕਰਦੇ ਸਮੇਂ ਵੀ 'Selfie assist' ਫੀਚਰ ਦਾ ਇਸਤੇਮਾਲ ਕਰੇਗੀ ਜਿਸ ਨਾਲ ਤੁਸੀਂ ਰਿਅਰ ਕੈਮਰੇ ਤੋਂ ਵੀ 2 ਸੈਕਿੰਡ 'ਚ ਇਕ ਸੈਲਫੀ ਕਲਿੱਕ ਕਰ ਸਕੋਗੇ।
ਗੂਗਲ ਸਰਚ ਨੇ ਫਿਲਮੀ ਜਾਣਕਾਰੀ ਨੂੰ ਹਾਸਿਲ ਕਰਨਾ ਬਣਾਇਆ ਹੋਰ ਵੀ ਆਸਾਨ (ਵੀਡੀਓ)
NEXT STORY