ਜਲੰਧਰ : ਅਮਰੀਕੀ ਵਿਗਿਆਨੀਆਂ ਨੇ ਸਿਰਫ਼ ਇਕ ਨੈਨੋਮੀਟਰ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਟ੍ਰਾਂਜ਼ਿਸਟਰ ਬਣਾਇਆ ਹੈ। ਵਿਸ਼ੇਸ਼ਗਿਆਵਾਂ ਨੂੰ ਉਮੀਦ ਹੈ ਕਿ ਨੈਨੋ ਟ੍ਰਾਂਜ਼ਿਸਟਰ ਨਾਲ ਇਲੈਕਟ੍ਰਾਨਿਕ ਉਤਪਾਦਾਂ ਨੂੰ ਬਹੁਤ ਛੋਟਾ ਰੂਪ ਦਿੱਤਾ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਇਸ ਨੈਨੋਮੀਟਰ ਟ੍ਰਾਂਜ਼ਿਸਟਰ ਨੂੰ ਬਣਾਉਣ ਵਾਲੇ ਖੋਜਕਾਰਾਂ ਦੇ ਦਲ ਵਿਚ ਭਾਰਤੀ ਮੂਲ ਦਾ ਵਿਗਿਆਨੀ ਸੁਜੌਇ ਦੇਸਾਈ ਵੀ ਸ਼ਾਮਿਲ ਹੈ।
ਫਿਲਹਾਲ ਬਾਜ਼ਾਰ ਵਿਚ 20 ਨੈਨੋਮੀਟਰ ਦੇ ਟ੍ਰਾਂਜ਼ਿਸਟਰ ਮੌਜੂਦ ਹਨ ਲੇਕਿਨ ਲਾਰੈਂਸ ਬ੍ਰਕਲੇ ਨੈਸ਼ਨਲ ਲੈਬ ਦੇ ਅਲੀ ਜਾਵੀ ਦੀ ਅਗਵਾਈ ਵਿਚ ਦੁਨੀਆ ਦੇ ਸਭ ਤੋਂ ਛੋਟੇ ਟ੍ਰਾਂਜ਼ਿਸਟਰ (1 ਨੈਨੋਮੀਟਰ) ਨੂੰ ਬਣਾਉਣ ਵਿਚ ਸਫਲਤਾ ਪਾਈ ਗਈ ਹੈ। ਅਲੀ ਨੇ ਦੱਸਿਆ ਕਿ ਹੁਣ ਤੱਕ ਇਸ ਤੋਂ ਛੋਟਾ ਟ੍ਰਾਂਜ਼ਿਸਟਰ ਨਹੀਂ ਬਣਾਇਆ ਗਿਆ ਹੈ।
ਗੂਗਲ ਬੰਦ ਕਰਨ ਜਾ ਰਹੀ ਏ ਆਪਣੀ 7 ਸਾਲ ਪੁਰਾਣੀ ਫੋਟੋ ਸ਼ੇਅਰਿੰਗ ਸਰਵਿਸ
NEXT STORY