ਜਲੰਧਰ— ਬਲੂਟੁਥ ਸਪੈਸ਼ਲ ਇੰਟਰਟਸ ਗਰੁੱਪ (SIG) ਨੇ ਹਾਲ ਹੀ 'ਚ ਅਧਿਕਾਰਤ ਤੌਰ 'ਤੇ ਬਲੂਟੁਥ 5 ਟੈਕਨਾਲੋਜੀ ਦਾ ਐਲਾਨ ਕੀਤਾ ਹੈ। ਇਸ ਨਵੀਂ ਟੈਕਨਾਲੋਜੀ 'ਚ ਬਲੂਟੁਥ 4.2 'ਚ ਕਾਫੀ ਸੁਧਾਰ ਕੀਤੇ ਗਏ ਹਨ। ਇਸ ਨੂੰ ਇਸ ਸਾਲ ਦੇ ਅਖੀਰ ਤੱਕ ਡਿਵਾਈਸਿਸ 'ਚ ਉਪਲੱਬਧ ਕੀਤਾ ਜਾਵੇਗਾ।
ਇਹ ਤਕਨੀਕ ਬਲੂਟੁਥ 4.2 ਨਾਲੋਂ ਦੁਗਣੀ ਤੇਜ਼ੀ ਨਾਲ ਅਤੇ ਚਾਰ ਗੁਣਾ ਜ਼ਿਆਦਾ ਰੇਂਜ 'ਤੇ ਕੰਮ ਕਰੇਗੀ। ਇਸ ਮੌਕੇ ਬਲੂਟੁਥ SIG ਦੇ ਐਗਜ਼ੀਕਿਊਟਿਵ ਡਾਇਰੈਕਟਰ Mark Powell ਨੇ ਕਿਹਾ ਕਿ ਬਲੂਟੁਥ 5 ਸਪੀਡ ਨੂੰ ਤੇਜ਼ ਕਰਨ ਦੇ ਨਾਲ-ਨਾਲ ਡਾਟਾ ਟਰਾਂਸਫਰ ਦੀ ਸਪੀਡ ਨੂੰ ਵੀ ਬਿਹਤਰ ਕਰ ਦੇਵੇਗਾ ਅਤੇ ਇਸ ਦੀ ਰੇਂਜ ਘਰ ਦੀਆਂ ਕੰਧਾਂ ਤੋਂ ਪਾਰ ਪਹੁੰਚੇਗੀ।
#onlineDharna ਸੇਲਰਸ ਨੇ Flipkart 'ਤੇ ਸਟਾਕ ਆਊਟ ਕਿਤੇ ਪ੍ਰੋਡਕਟਸ
NEXT STORY