ਐੱਮ. ਆਈ. ਟੀ. ਤੇ ਮਾਈਕ੍ਰੋਸਾਫਟ ਰਿਸਰਚਰਾਂ ਨੇ ਮਿਲ ਕੇ ਤਿਆਰ ਕੀਤਾ ਕਾਂਸੈਪਟ
ਜਲੰਧਰ : ਤਕਨੀਕ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਜਾਣਾ ਸੌਖਾ ਕੰਮ ਨਹੀਂ ਹੈ। ਇਲ ਲਈ ਨਵੇਂ ਆਈਡੀਆ, ਬਿਹਤਰ ਤਕਨੀਕ ਤੇ ਖੁੱਲੀ ਸੋਚ ਦੀ ਜ਼ਰੂਰਤ ਹੈ। ਪੀ. ਐੱਚ. ਡੀ. ਕੀਤੇ ਕੁਝ ਵਿਦਿਆਰਥੀਆਂ ਨੇ ਵੀ ਅਜਿਹੀ ਸੋਚ ਦੀ ਵਰਤੋਂ ਕਰਦੇ ਹੋਏ ਇਕ ਕਾਂਸੈਪਟ ਪੇਸ਼ ਕੀਤਾ ਹੈ ਜਿਸ ਨਾਲ ਤੁਸੀਂ ਪਾਪਣੀ ਬਾਂਹ ਨੂੰ ਟੱਚ ਪੈਡ ਦੀ ਤਰ੍ਹਾਂ ਵਰਤ ਸਕਦੇ ਹੋ। ਦੇਖਣ 'ਚ ਤਾਂ ਇਹ ਟੈਂਪਰੇਰੀ ਟੈਟੂ ਵਰਗਾ ਲੱਗਦਾ ਹੈ ਪਰ ਇਹ ਭਵਿੱਖ 'ਚ ਕਈ ਤਰ੍ਹਾਂ ਕੇ ਕੰਮ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਟੈਟੂ ਤਕਨੀਕ ਬਾਰੇ :
DuoSkin : ਐੱਮ. ਆਈ. ਟੀ. ਦੇ ਵਿਦਿਆਰਥੀਆਂ ਵੱਲੋਂ ਮਾਈਕ੍ਰੋਸਾਫਟ ਰਿਸਰਚਰਾਂ ਨੇ ਮਿਲ ਕੇ ਡੂਓ ਸਕਿਨ ਤਿਆਰ ਕੀਤੀ ਗਈ ਹੈ। ਰਿਸਰਚਰਾਂ ਦਾ ਕਹਿਣਾ ਹੈ ਕਿ ਇਹ ਇਕ ਟੈਂਪਰੇਰੀ ਟੈਟੂ ਦੀ ਤਰ੍ਹਾਂ ਹੈ, ਜਿਸ ਨੂੰ ਗ੍ਰਾਫਿਕ ਸਾਫਟਵੇਅਰ ਦੀ ਮਦਦ ਨਾਲ ਡਿਜ਼ਾਈਨ ਤਿਆਰ ਕਰ ਕੇ ਚਮੜੀ 'ਤੇ ਲਗਾਇਆ ਜਾਂਦਾ ਹੈ। ਇਸ ਟੈਟੂ 'ਤੇ ਸੋਨੇ ਦੀ ਪਰਤ ਇਸ ਨੂੰ ਇਲੈਕਟ੍ਰੀਸਿਟੀ ਨਾਲ ਕੰਡਕਟਿਵ ਬਣਾ ਦਿੰਦੀ ਹੈ। ਐੱਨ. ਐੱਫ. ਸੀ. (ਨੇਅਰਫੀਸਡ ਕਮਿਊਨੀਕੇਸ਼ਨ) ਦੀ ਮਦਦ ਨਾਲ ਇਸ ਨੂੰ ਡਿਵਾਈਜ਼ਾਂ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਐੱਮ. ਆਈ. ਟੀ. ਵੱਲੋਂ ਦਿਖਾਏ ਗਏ ਡੈਮੋ 'ਚ ਟੈਟੂ 'ਤੇ ਐੱਲ. ਈ. ਡੀ. ਲਾਈਟਸ ਵੀ ਅਟੈਚ ਕੀਤੀਆਂ ਗਈਆਂ ਸਨ। ਇਸ ਟੈਟੂ ਨੂੰ ਟ੍ਰੈਕ ਪੈਡ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ।
ਅਜਿਹਾਂ ਕਾਂਸੈਪਟ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ 2010 'ਚ ਕਾਰਨਿਗੀ ਮੈਲਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਾਈਕ੍ਰੋਸਾਫਟ ਰਿਸਰਚਰ੍ਵਾਂ ਨਾਲ ਕੁਲੈਬੋਰੇਟ ਕਰ ਕੇ 'ਸਕਿਨ ਪੁਟ' ਤਰ੍ਹਾਂ ਦਾ ਕਾਂਸੈਪਟ ਤਿਆਰ ਕੀਤਾ ਸੀ। ਇਹ ਡਿਵਾਈਜ਼ ਮਹਿੰਗੀ ਸੀ ਤੇ ਇਸ ਜੈਸ਼ਚਰ ਫਿੰਗਰ ਇਨਪੁਟ ਕੈਨਵਸ ਦੀ ਤਰ੍ਹਾਂ ਕੰਮ ਕਰਦੀ ਸੀ। ਇਹ ਤਕਨੀਕ ਜ਼ਿਆਦਾ ਮਹਿੰਗੀ ਹੋਣ ਕਰਕੇ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋ ਸਕੀ। ਡੂਓ ਸਕਿਨ ਸਸਤੀ ਤੇ ਜ਼ਿਆਦਾ ਕਾਰਗਰ ਹੈ, ਜਿਸ ਕਰਕੇ ਭਵਿੱਖ 'ਚ ਇਸ ਵੇਅਰੇਬਲਜ਼ 'ਤ ਇਸ ਤਕਨੀਕ ਨੂੰ ਬਖੂਬੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਸਤੰਬਰ 'ਚ ਲਾਂਚ ਹੋਵੇਗਾ ਸੈਮਸੰਗ ਦਾ ਨਵਾਂ ਗਿਅਰ ਡਿਵਾਈਸ
NEXT STORY