ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਜ਼ੈੱਨ ਮੋਬਾਇਲ ਨੇ ਭਾਰਤੀ ਬਾਜ਼ਾਰ 'ਚ ਇਕ ਬੇਹੱਦ ਹੀ ਕਿਫਾਇਤੀ ਐਂਡ੍ਰਾਇਡ ਸਮਾਰਟਫੋਨ ਲਾਂਚ ਕੀਤਾ ਹੈ। ਐਡਮਾਇਰ ਸਟਾਰ ਨਾਂ ਨਾਲ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 3,290 ਰੁਪਏ ਹੈ।
ਫੀਚਰ ਦੀ ਗੱਲ ਕੀਤੀ ਜਾਵੇ ਤਾਂ ਜ਼ੈੱਨ ਐਂਡ੍ਰਾਇਡ ਸਟਾਰ 'ਚ 4.5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. ਸਕ੍ਰੀਨ ਦਿੱਤੀ ਗਈ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲਾ ਇਹ ਫੋਨ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਡੂਅਲ ਸਿਮ ਹੈਂਡਸੈੱਟ ਦਾ ਰਿਅਰ ਕੈਮਰਾ 5 ਮੈਗਾਪਿਕਸਲ ਦਾ ਹੈ ਅਤੇ ਫਰੰਟ ਕੈਮਰੇ ਦਾ ਸੈਂਸਰ 1.3 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ ਇਸ ਫੋਨ 'ਚ 512ਐੱਮ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। 3ਜੀ ਡੂਅਲ ਸਿਮ ਸਪੋਰਟ ਵਾਲੇ ਇਸ ਹੈਂਡਸੈੱਟ 'ਚ 2,000m1h ਪਾਵਰ ਦੀ ਬੈਟਰੀ ਦਿੱਤੀ ਗਈ ਹੈ।
Heavy Files ਟਰਾਂਸਫਰ ਕਰਨ 'ਚ ਮਦਦ ਕਰੇਗੀ ਇਹ ਐਪ
NEXT STORY