ਜਲੰਧਰ-ਵਾਤਾਵਰਤਣ ਨੂੰ ਸਾਫ- ਸੁਥਰਾ ਰੱਖਣ ਦੇ ਉਦੇਸ਼ ਵਾਲੀ ਟੈਕਨਾਲੋਜੀ ਸੋਲਰ ਪਾਵਰਡ, ਜ਼ੀਰੋ-ਫਿਊਲ ਏਅਰਪਲੇਨ ਸੋਲਰ ਇੰਪਲਸ 2 ਬਾਰੇ ਤੁਸੀਂ ਸੁਣਿਆ ਹੋਵੇਗਾ ਜਿਸ ਨੇ ਮਾਰਚ 2015 'ਚ ਅਬੂ ਧਾਬੀ 'ਚ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਨੇ ਜੁਲਾਈ 2015 'ਚ ਆਪਣੀ ਜਾਪਾਨ ਤੋਂ ਹਵਾਈ ਤੱਕ ਦੀ ਲੰਬੀ ਉਡਾਣ ਜਿਸ 'ਚ 5,545 ਮੀਲ ਜਾਂ 8,924 ਕਿ.ਮੀ. ਦਾ ਸਫਰ ਪੰਜ ਦਿਨਾਂ ਦੇ ਸਮੇਂ 'ਚ ਪੂਰਾ ਕੀਤਾ ਅਤੇ ਬਾਅਦ 'ਚ ਪਲੇਨ ਨੂੰ ਬੈਟਰੀਜ਼ ਵੱਲੋਂ ਹੋਈ ਓਵਰ-ਹੀਟਿੰਗ ਨੂੰ ਕਾਬੂ ਕਰਨ ਲਈ ਹੁਆਵੀ 'ਚ ਹੀ ਰੱਖਿਆ ਗਿਆ।
ਹੁਣ 9 ਮਹੀਨੇ ਦੀ ਦੇਰੀ ਤੋਂ ਬਾਅਦ ਇਸ ਨੂੰ ਦੁਬਾਰਾ ਉਡਾਇਆ ਗਿਆ ਹੈ ਜਿਸ 'ਚ ਇਸ ਨੇ ਹਵਾਈ ਦੇ ਕੈਲਿਲੋਆ ਏਅਰਪੋਟ ਤੋਂ ਮੰਗਲਵਾਰ ਨੂੰ ਉਡਾਣ ਭਰੀ ਸੀ ਅਤੇ ਇਸ ਨੂੰ ਮਾਊਨਟੈਨ ਵਿਊ, ਕੈਲੀਫੋਰਨੀਆ 'ਚ ਮੋਫੈੱਟ ਏਅਰਫੀਲਡ 'ਤੇ ਉਤਾਰਨ ਲਈ ਸੀਮਿਤ ਕੀਤਾ ਗਿਆ ਸੀ। ਇਕ ਰਿਪੋਟ ਮੁਤਾਬਿਕ ਸੋਲਰ ਇੰਪਲਸ 2 ਕੈਲੀਫੋਰਨੀਆਂ ਤੋਂ ਨਿਊ ਯਾਰਕ ਅਤੇ ਯੂਰਪ ਲਈ ਉਡਾਣ ਭਰਨ ਤੋਂ ਬਾਅਦ ਵਾਪਸ ਅਬੂ ਧਾਬੀ ਜਾਵੇਗਾ। ਰਿਪੋਰਟ ਮੁਤਾਬਿਕ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਸੋਲਰ ਇੰਪਲਸ 2 ਪੂਰੇ ਤਿੰਨ ਦਿਨ ਦਾ ਸਮਾਂ ਲੈ ਕੇ ਅੱਜ 24 ਅਪ੍ਰੈਲ ਨੂੰ ਮਾਊਨਟੈਂਨ ਵਿਊ 'ਤੇ ਲੈਂਡ ਕਰ ਗਇਆ ਹੈ। ਇਸ ਦੀ ਲੈਂਡਿੰਗ ਦਾ ਨਜ਼ਾਰਾ ਤੁਸੀਂ ਉਪੱਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਸਿਰਫ ਲੜਕੀਆਂ ਲਈ ਬਣੀ ਹੈ ਇਹ ਗੇਮ (ਵੀਡੀਓ)
NEXT STORY