ਕਾਲ ਨਹੀਂ ਕਰ ਸਕਦੇ ਯੂਜ਼ਰਜ਼
ਗੈਜੇਟ ਡੈਸਕ– ਐਪਲ ਨੇ ਆਪਣੀਆਂ ਐਪਲ ਡਿਵਾਈਸਿਜ਼ ਨੂੰ ਬਿਹਤਰ ਬਣਾਉਣ ਲਈ ਮੰਗਲਵਾਰ iOS 12.1.3 ਅਪਡੇਟ ਜਾਰੀ ਕੀਤਾ ਸੀ। ਕੰਪਨੀ ਦਾ ਦਾਅਵਾ ਸੀ ਕਿ ਨਵੀਂ ਅਪਡੈਟ ਨਾਲ ਆਈਫੋਨ ਦੇ ਬੱਗਸ ਨੂੰ ਫਿਕਸ ਕੀਤਾ ਜਾਵੇਗੀ। ਇਸ ਦੇ ਨਾਲ ਹੀ ਨਵੇਂ ਫੀਚਰਜ਼ ਵੀ ਦੇਖਣ ਨੂੰ ਮਿਲਣਗੇ। ਹੈਰਾਨੀ ਦੀ ਗੱਲ ਹੈ ਕਿ iPhone ਨੂੰ ਅਪਡੇਟ ਕਰਨ ਪਿੱਛੋਂ ਯੂਜ਼ਰਜ਼ ਦੀ ਪ੍ਰੇਸ਼ਾਨੀ ਘਟੀ ਨਹੀਂ, ਸਗੋਂ ਵਧ ਗਈ ਹੈ। ਯੂਜ਼ਰਜ਼ ਨੇ ਦੱਸਿਆ ਕਿ ਫੋਨ ਨੂੰ ਅਪਡੇਟ ਕਰਨ ਪਿੱਛੋਂ ਸੈਲੂਲਰ ਡਾਟਾ ਕੁਨੈਕਸ਼ਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਜਿਸ ਨਾਲ ਕਾਲ ਕਰਨ ’ਚ ਯੂਜ਼ਰਜ਼ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਇਹ iPhone ਮਾਡਲਜ਼ ਹਨ ਪ੍ਰਭਾਵਿਤ
ਆਨਲਾਈਨ ਡਿਸਕਸ਼ਨ ਵੈੱਬਸਾਈਟ ‘ਰੈਡਿਟ’ ’ਤੇ ਕੀਤੀ ਗਈ ਪੋਸਟ ਅਨੁਸਾਰ ਕੈਨੇਡਾ ’ਚ Sprint ਨੈੱਟਵਰਕ ਦੀ ਵਰਤੋਂ ਕਰ ਰਹੇ ਲੋਕ ਇਸ ਸਮੱਸਿਆ ਤੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਅਜੇ ਪੱਕੇ ਤੌਰ ’ਤੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਿਹੜੇ ਫੋਨ ਮਾਡਲਜ਼ ਇਸ ਤੋਂ ਪ੍ਰਭਾਵਿਤ ਹੋਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ iPhone 6 ਤੋਂ ਲੈ ਕੇ iPhone XS ਦੇ ਯੂਜ਼ਰਜ਼ ਦੇ ਸੈਲੂਲਰ ਨੈੱਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਆ ਚੁੱਕੀ ਹੈ ਸਮੱਸਿਆ
ਦੱਸ ਦੇਈਏ ਕਿ ਇਸੇ ਤਰ੍ਹਾਂ ਦੀ ਸਮੱਸਿਆ ਪਹਿਲਾਂ iOS 12.1.2 ਅਪਡੇਟ ਵਿਚ ਵੀ ਦੇਖੀ ਗਈ ਸੀ, ਜਿਸ ਪਿੱਛੋਂ ਨਵੇਂ ਅਪਡੇਟ ਨੂੰ ਜਾਰੀ ਕਰ ਕੇ ਇਸ ਸੈਲੂਲਰ ਡਾਟਾ ਕਿਲਿੰਗ ਬੱਗ ਨੂੰ ਫਿਕਸ ਕੀਤਾ ਗਿਆ ਹੈ ਮਤਲਬ ਇਹ ਸਮੱਸਿਆ ਕਾਫੀ ਸਮੇਂ ਤੋਂ ਆ ਰਹੀ ਹੈ ਪਰ ਕੰਪਨੀ ਇਸ ਨੂੰ ਪੱਕੇ ਤੌਰ ’ਤੇ ਫਿਕਸ ਨਹੀਂ ਕਰ ਸਕੀ।
ਐਪਲ ਯੂਜ਼ਰਜ਼ ਨੂੰ ਸਲਾਹ
ਐਪਲ ਯੂਜ਼ਰਜ਼ ਨੇ ਜੇ ਨਵੀਂ ਅਪਡੇਟ ਇੰਸਟਾਲ ਨਹੀਂ ਕੀਤੀ ਤਾਂ ਇਸ ਨੂੰ ਇੰਸਟਾਲ ਕਰਨ ਦੀ ਲੋੜ ਵੀ ਨਹੀਂ ਕਿਉਂਕਿ ਇਸ ਨਾਲ ਤੁਸੀਂ ਮੁਸ਼ਕਲ ’ਚ ਪੈ ਸਕਦੇ ਹੋ। ਆਸ ਹੈ ਕਿ ਐਪਲ ਜਲਦ ਹੀ ਨਵੀਂ ਅਪਡੇਟ ਜਾਰੀ ਕਰੇਗੀ, ਜਿਸ ਨਾਲ ਨੈੱਟਵਰਕ ਨਾਲ ਜੁੜੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ।
LG ਅਗਲੇ ਮਹੀਨੇ ਲਾਂਚ ਕਰੇਗਾ ਪਹਿਲਾ 5ਜੀ ਸਮਾਰਟਫੋਨ
NEXT STORY