ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕਸ ਕੰਪਨੀ ਸੋਨੀ ਨੇ ਭਾਰਤ ’ਚ ਆਪਣੇ ਹੁਣ ਤਕ ਦੇ ਸਭ ਤੋਂ ਮਹਿੰਗੇ ਟੀਵੀ ਨੂੰ ਲਾਂਚ ਕਰ ਦਿੱਤਾ ਹੈ। ਸੋਨੀ 85 ਇੰਚ ਦੇ ਅਲਟਰਾ ਪ੍ਰੀਮੀਅਮ 8K LED TV (Sony Z8H 85 inch 8K LED) ਨੂੰ ਭਾਰਤ ’ਚ ਲੈ ਕੇ ਆਈ ਹੈ ਜਿਸ ਦੀ ਕੀਮਤ 13,99,990 ਰੁਪਏ ਹੈ। ਇਸ 8ਕੇ ਟੀਵੀ ਦਾ ਸਕਰੀਨ ਰੈਜ਼ੋਲਿਊਸ਼ਨ 7680x4320 ਪਿਕਸਲ ਦਾ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੀ ਪਿਕਚਰ ਕੁਆਲਿਟੀ ਕਿਹੋ ਜਿਹੀ ਹੋਵੇਗੀ। ਸੋਨੀ ਦਾ ਕਹਿਣਾ ਹੈ ਕਿ ਇਹ ਸਿਰਫ ਪ੍ਰੀਮੀਅਮ ਗਾਹਕਾਂ ਲਈ ਹੈ ਜੋ ਟੀਵੀ ਵੇਖਦੇ ਸਮੇਂ ਵੱਖਰਾ ਅਨੁਭਵ ਲੈਣਾ ਚਾਹੁੰਦੇ ਹਨ।
ਗੇਮਿੰਗ ਲਈ ਬਿਹਤਰੀਨ ਹੈ ਇਹ ਟੀਵੀ
ਸੋਨੀ ਨੇ ਦੱਸਿਆ ਹੈ ਕਿ ਇਸ ਸਮਾਰਟ ਟੀਵੀ ’ਚ ਸਭ ਤੋਂ ਪਾਵਰਫੁਲ ਪਿਕਚਰ ਪ੍ਰੋਸੈਸਰ X1 Ultimate ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਹਾਈ ਕੰਟਰਾਸਟ ਦੇ ਨਾਲ ਕ੍ਰਿਸਪੀ ਇਮੇਜ ਵਿਖਾਉਂਦਾ ਹੈ। ਗੇਮਰ ਇਸ ਦੇ ਨਾਲ ਪਲੇਅ-ਸਟੇਸ਼ਨ 5 ਨੂੰ ਆਸਾਨੀ ਨਾਲ ਕੁਨੈਕਟ ਕਰ ਸਕਣਗੇ ਅਤੇ 120 ਫਰੇਮ ਪ੍ਰਤੀ ਸਕਿੰਟ (FPS) ਦੀ ਸਪੀਡ ਨਾਲ 4ਕੇ ਕੁਆਲਿਟੀ ’ਚ ਗੇਮ ਖੇਡ ਸਕਣਗੇ। ਇਸ ਟੀਵੀ ਦਾ ਰਿਫ੍ਰੈਸ਼ ਰੇਟ 120 ਹਰਟਜ਼ ਦਾ ਹੈ। ਸੋਨੀ ਕੰਪਨੀ ਦਾ ਇਹ ਟੀਵੀ Full Array LED backlit ਡਿਸਪਲੇਅ ਨਾਲ ਲੈਸ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਹ HDR 10, Dolby Atmos ਅਤੇ Dolby Vision ਨੂੰ ਸੁਪੋਰਟ ਕਰਦਾ ਹੈ।
16 ਜੀ.ਬੀ. ਦੀ ਸਟੋਰੇਜ
ਸੋਨੀ ਦੇ ਇਸ 8ਕੇ ਸਮਾਰਟ ਟੀਵੀ ’ਚ ਐਂਡਰਾਇਡ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਤੁਸੀਂ ਇਸ ਵਿਚ ਪਲੇਅ ਸਟੋਰ ਰਾਹੀਂ ਆਪਣੀ ਪਸੰਦ ਦੇ ਐਪਸ ਡਾਊਨਲੋਡ ਕਰ ਸਕਦੇ ਹੋ। ਇਸ ਵਿਚ 16 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਸ ਦੇ ਨਾਲ ਖ਼ਾਸ ਰਿਮੋਟ ਮਿਲੇਗਾ ਜਿਸ ਨੂੰ ਕਿ ਜੇਕਰ ਤੁਸੀਂ ਹਨ੍ਹੇਰੇ ’ਚ ਰੱਖਦੇ ਹੋ ਤਾਂ ਇਸ ਵਿਚ ਆਪਣੇ-ਆਪ ਲਾਈਟ ਜਗਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਰਿਮੋਟ ’ਚ ਗੂਗਲ ਅਸਿਸਟੈਂਟ ਦੀ ਸੁਪੋਰਟ ਵੀ ਮਿਲਦੀ ਹੈ। ਨਾਲ ਹੀ ਇਹ ਅਲੈਕਸਾ, ਗੂਗਲ ਹੋਮਸ ਸਮੇਤ ਹੋਰ ਏ.ਆਈ. ਡਿਵਾਈਸਿਜ਼ ਨੂੰ ਵੀ ਸੁਪੋਰਟ ਕਰਦਾ ਹੈ।
ਟੀਵੀ ’ਚ ਲੱਗੇ ਹਨ 2 ਬੂਫਰ ਅਤੇ 2 ਟਵੀਟਰ
ਇਸ ਟੀਵੀ ਦੇ ਹੇਠਲੇ ਹਿੱਸੇ ’ਚ 2 ਬੂਫਰ ਅਤੇ 2 ਟਵੀਟਰ ਲੱਗੇ ਹਨ ਯਾਨੀ ਜਦੋਂ ਤੁਸੀਂ ਫਿਲਮ ਵੇਖੋਗੇ ਜਾਂ ਗਾਣੇ ਸੁਣੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਆਵਾਜ਼ ਸਕਰੀਨ ’ਚੋਂ ਹੀ ਆ ਰਹੀ ਹੈ। ਸੋਨੀ ਦੇ ਇਸ ਸਮਾਰਟ ਟੀਵੀ ਦਾ ਮੁਕਾਬਲਾ 15 ਲੱਖ ਰੁਪਏ ਵਾਲੇ ਸੈਮਸੰਗ QLED 85 inch 8K ਟੀਵੀ ਅਤੇ 30 ਲੱਖ ਰੁਪਏ ਵਾਲੇ LG Signature OLED 8K 88 ਇੰਚ ਟੀਵੀ ਨਾਲ ਹੋਵੇਗਾ।
iPhone ਲਈ ਸਟਾਈਲਿਸ਼ ਆਈਕਨ ਬਣਾ ਕੇ ਇਹ ਡਿਜ਼ਾਇਨਰ ਕਮਾ ਰਿਹੈ ਕਰੋੜਾਂ ਰੁਪਏ
NEXT STORY