ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਲੋਕ ਆਪਣੇ ਆਈਫੋਨ ਨੂੰ ਅਲੱਗ ਵਿਖਾਉਣ ਲਈ ਖੂਬ ਪੈਸੇ ਖ਼ਰਚ ਰਹੇ ਹਨ। ਇਹ ਸੁਣ ਕੇ ਤੁਹਾਨੂੰ ਭਲੇ ਹੀ ਹੈਰਾਨੀ ਹੋਵੇ ਪਰ ਇਹ ਸਚਾਈ ਹੈ ਅਤੇ ਮਿਸਾਲ ਦੇ ਤੌਰ ’ਤੇ ਨਜ਼ਰ ਆਉਂਦੇ ਹਨ ਅਮਰੀਕਾ ਦੇ ਟ੍ਰੈਫ। ਸੈਨ ਫ੍ਰਾਂਸਿਸਕੋ ਦੇ ਰਹਿਣ ਵਾਲੇ ਟ੍ਰੈਫ ਆਈਫੋਨ ਲਈ ਕਲਰਫੁਲ ਆਈਕਨ ਡਿਜ਼ਾਇਨ ਕਰਦੇ ਹਨ ਅਤੇ ਉਨ੍ਹਾਂ ਨੂੰ ਵੇਚ ਕੇ ਹਰ ਹਫ਼ਤੇ ’ਚ £77,000 (ਕਰੀਬ 73 ਲੱਖ ਰੁਪਏ) ਤੋਂ ਜ਼ਿਆਦਾ ਦੀ ਕਮਾਈ ਕਰਦੇ ਹਨ। ਟ੍ਰੈਫ ਦੁਆਰਾ ਡਿਜ਼ਾਇਨ ਕੀਤੇ ਗਏ ਆਈਕਨਜ਼ ਦੀ ਦੁਨੀਆ ਭਰ ’ਚ ਬਹੁਤ ਮੰਗ ਹੈ ਕਿਉਂਕਿ ਇਨ੍ਹਾਂ ਨਾਲ ਆਈਫੋਨ ਦੀ ਪੂਰੀ ਲੁੱਕ ਹੀ ਬਦਲ ਜਾਂਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਤਕ ਟ੍ਰੈਫ 5000 ਗਾਹਕਾਂ ਨੂੰ 140,000 ਡਾਲਰ (ਕਰੀਬ 1 ਕਰੋੜ 30 ਹਜ਼ਾਰ) ਦੇ ਆਈਫੋਨ ਆਈਕਨਜ਼ ਵੇਚ ਚੁੱਕੇ ਹਨ।
iOS 14 ਤੋਂ ਟ੍ਰੈਫ ਨੂੰ ਹੋਇਆ ਕਾਫੀ ਫਾਇਦਾ
ਟ੍ਰੈਫ ਐਂਡਰਾਇਡ ਦੀ ਥਾਂ ਸਿਰਫ iOS 14 ’ਤੇ ਹੀ ਕੰਮ ਕਰਦੇ ਹਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੋਕ ਟਰਡੀਸ਼ਨਲ ਆਈਕਨਜ਼ ਦੀ ਬਜਾਏ ਕਸਟਮਾਈਜ਼ਡ ਆਈਕਨਜ਼ ਜ਼ਿਆਦਾ ਪਸੰਦ ਕਰਨ ਲੱਗੇ ਹਨ। ਅਜਿਹੇ ’ਚ ਉਹ ਮਨਪਸੰਦ ਅਤੇ ਸਟਾਈਲਿਸ਼ ਆਈਕਨਜ਼ ਨੂੰ ਖ਼ਰੀਦਣ ਤੋਂ ਸੰਕੋਚ ਨਹੀਂ ਕਰਦੇ। ਲੋਕਾਂ ਦੀ ਇਸੇ ਪਸੰਦ ਦਾ ਧਿਆਨ ਰੱਖ ਕੇ ਟ੍ਰੈਫ ਅੱਜ ਇਕ ਹਫ਼ਤੇ ’ਚ ਲੱਖਾਂ ਰੁਪਏ ਕਮਾ ਰਹੇ ਹਨ।
ਦੱਸ ਦੇਈਏ ਕਿ ਐਪਲ ਨੇ ਆਈ.ਓ.ਐੱਸ. 14 ਯੂਜ਼ਰ ਨੂੰ ਸੀਰੀ ਸ਼ਾਰਟਕਟਸ ਰਾਹੀਂ ਐਪ ਆਈਕਨਜ਼ ਕਸਟਮਾਈਜ਼ ਕਰਨ ਦੇ ਆਪਸ਼ਨ ਦਿੱਤੇ ਹਨ। ਉਦੋਂ ਤੋਂ ਬਾਅਦ ਟ੍ਰੈਫ ਦੇ ਵਾਰੇ ਨਿਆਰੇ ਹੋ ਗਏ ਹਨ। ਅੱਜ ਉਹ ਹਰ ਹਫ਼ਤੇ ਤਰ੍ਹਾਂ-ਤਰ੍ਹਾਂ ਦੇ ਸਟਾਈਲਿਸ਼ ਅਤੇ ਕਲਰਫੁਲ ਆਈਕਨਜ਼ ਵੇਚ ਕੇ ਖੂਬ ਕਮਾਈ ਕਰ ਰਹੇ ਹਨ। ਹਾਲਾਂਕਿ ਟ੍ਰੈਫ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਹੁਣ ਜਾ ਕੇ ਉਨ੍ਹਾਂ ਨੂੰ ਮਿਹਨਤ ਦਾ ਫ਼ਲ ਮਿਲ ਰਿਹਾ ਹੈ।
ਟ੍ਰੈਫ ਦੁਆਰਾ ਤਿਆਰ ਕੀਤੇ ਗਏ ਆਈਫੋਨ ਆਈਕਨਜ਼
ਪਹਿਲੀ ਵਾਰ ਆਈਕਨ ਵੇਚਣ ’ਤੇ ਹੋਈ ਸੀ 17 ਡਾਲਰ ਦੀ ਕਮਾਈ
ਟ੍ਰੈਫ ਨੇ ਦੱਸਿਆ ਕਿ ਸਾਲ 2013 ’ਚ ਪਹਿਲੀ ਵਾਰ ਉਨ੍ਹਾਂ ਨੇ ਸਮਾਰਟਫੋਨ ਆਈਕਨਜ਼ ਵੇਚੇ ਸਨ। ਉਸ ਸਮੇਂ ਉਨ੍ਹਾਂ ਨੂੰ 17 ਡਾਲਰ ਦੀ ਕਮਾਈ ਹੋਈ ਸੀ। ਇਸ ਤੋਂ ਬਾਅਦ ਜਦੋਂ ਐਪਲ ਨੇ ਆਈਕਨਜ਼ ਕਸਟਮਾਈਜ਼ ਕਰਨ ਦਾ ਆਪਸ਼ਨ ਦਿੱਤਾ ਤਾਂ ਉਨ੍ਹਾਂ ਨੇ 120 ਆਈਕਨਜ਼ ਦਾ ਇਕ ਪੈਕੇਜ 28 ਡਾਲਰ (ਕਰੀਬ 2050 ਰੁਪਏ) ’ਚ ਵੇਚਣਾ ਸ਼ੁਰੂ ਕੀਤਾ।
ਟ੍ਰੈਫ ਨੂੰ ਯੂਟਿਊਬ ਤੋਂ ਹੋਇਆ ਕਾਫੀ ਫਾਇਦਾ
ਇਸ ਤੋਂ ਬਾਅਦ ਟੈੱਕ ਯੂਟਿਊਬਰ Marques Brownlee ਨੇ ਟ੍ਰੈਫ ਦੀ ਕਹਾਣੀ ਅਤੇ ਉਨ੍ਹਾਂ ਦੇ ਆਈਕਨਜ਼ ਆਪਣੇ ਚੈਨਲ ’ਤੇ ਵਿਖਾਏ। ਯੂਟਿਊਬ ਚੈਨਲ ਰਾਹੀਂ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਆਪਣੇ ਆਈਫੋਨ ਨੂੰ ਕਸਟਮਾਈਜ਼ ਕਰਕੇ ਸਟਾਈਲਿਸ਼ ਬਣਾ ਸਕਦੇ ਹਨ ਤਾਂ ਉਹ ਟ੍ਰੈਫ ਦੇ ਆਈਕਨ ਪੈਕੇਜ ਖ਼ਰੀਦਣ ਲੱਗੇ। ਫਿਰ ਹੌਲੀ-ਹੌਲੀ ਟ੍ਰੈਫ ਦੇ ਡਿਜ਼ਾਇਨ ਕੀਤੇ ਸਟਾਈਲਿਸ਼ ਆਈਕਨਜ਼ ਦੀ ਵਿਕਰੀ ਨੇ ਰਿਕਾਰਡ ਬਣਾ ਦਿੱਤਾ।
ਫਿਲਹਾਲ ਇਨ੍ਹਾਂ ਆਈਕਨਜ਼ ’ਚ ਕੁਝ ਖਾਮੀਆਂ ਵੀ ਸਾਹਮਣੇ ਆਈਆਂ ਹਨ। ਟ੍ਰੈਫ ਅਸੰਤੁਸ਼ਟ ਯੂਜ਼ਰ ਨੂੰ ਪੈਸੇ ਰਿਫੰਡ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ ਪਰ ਹਜ਼ਾਰਾਂ ਯੂਜ਼ਰਸ ਅਜਿਹੇ ਹਨ ਜਿਨ੍ਹਾਂ ਨੂੰ ਟ੍ਰੈਫ ਦੇ ਡਿਜ਼ਾਇਨ ਕੀਤੇ ਗਏ ਆਈਫੋਨ ਆਈਕਨਜ਼ ਕਾਫੀ ਪਸੰਦ ਆਏ ਹਨ ਕਿਉਂਕਿ ਇਨ੍ਹਾਂ ਆਈਕਨਜ਼ ਨੇ ਉਨ੍ਹਾਂ ਦੇ ਫੋਨ ਦੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਅੱਜ ਫਿਰ ਵਿਕਰੀ ਲਈ ਉਪਲੱਬਧ ਹੋਵੇਗਾ Infinix ਦਾ ਸਸਤਾ ਸਮਾਰਟਫੋਨ
NEXT STORY