ਜਲੰਧਰ- ਰੇਟ੍ਰੋ ਗੇਮਿੰਗ ਦੀ ਦੁਨੀਆਂ 'ਚ ਪ੍ਰਸਿੱਧ ਰੇਟ੍ਰੋ-ਬਿਟ ਕਲਾਸਿਕ ਕੰਸੋਲ ਨੂੰ ਇਕ ਵਾਰ ਫਿਰ ਤੋਂ ਡਿਜ਼ਾਈਨ ਕੀਤਾ ਹੈ ਅਤੇ ਇਸ ਨੂੰ ਸੁਪਰ ਰੇਟ੍ਰੋ ਬਾਏ ਨਾਂ ਨਾਲ ਪੇਸ਼ ਕੀਤਾ ਹੈ। ਇਸ ਦਾ ਡਿਜ਼ਾਈਨ ਓਰਿਜ਼ਨਲ ਨਾਈਨਟੈਂਡੋ ਗੇਮ ਬਾਏ ਨਾਲ ਮਿਲਦਾ-ਜੁਲਦਾ ਹੈ।
ਸੁਪਰ ਬਾਏ ਰੇਟ੍ਰੋ 'ਚ 4 ਬਟਨਜ਼ ਲੱਗੇ ਹਨ, ਜੋ ਗੇਮ ਬਾਏ, ਗੇਮ ਬਾਏ ਕਲਰ ਅਤੇ ਗੈਮ ਬਾਏ ਐਡਵਾਂਸ ਦੇ ਕੰਪੇਟੇਬਲ ਹੈ। ਇਸ 'ਚ ਬਿਲਟ ਇਨ ਗੇਮਸ, ਇੰਟਰਨੈੱਟ ਕਨੈਸ਼ਨ ਸਪੋਰਟ, ਟੀ. ਵੀ. ਆਊਟ ਵਰਗੇ ਫੀਚਰਸ ਨਹੀਂ ਮਿਲਣੇ। ਜਦ ਕਿ ਸਿਰਫ ਬ੍ਰਾਈਟਨੈੱਸ ਅਤੇ ਵਾਲਿਊਮ ਡਾਇਲਸ, ਇਕ ਹੈੱਡਫੋਨ ਜੈਕ ਅਤੇ ਇਕ ਆਨ-ਆਫ ਸਵਿੱਚ ਦਿੱਤਾ ਗਿਆ ਹੈ।
ਫਰੰਟ 'ਤੇ 4 ਐਕਸ਼ਨ (ਏ., ਬੀ., ਐੱਲ., ਅਤੇ ਆਰ.) ਬਟਨਸ, ਸਟਾਟਰ ਅਤੇ ਸਿਲੈਕਟ ਕੀਜ਼ ਅਤੇ ਐੱਚ. ਡੀ. ਡਿਸਪਲੇ ਲੱਗੀ ਹੈ। ਜਦ ਕਿ ਇਸ ਦੇ ਰੈਜ਼ੋਲਿÎਊਸ਼ਨ ਦੇ ਬਾਰੇ 'ਚ ਤਾਂ ਜਾਣਕਾਰੀ ਨਹੀਂ ਹੈ ਪਰ ਦੇਖਣ 'ਚ ਇਸ ਦੀ ਡਿਸਪਲੇ ਗੇਮ ਬਾਏ ਮਾਈਕ੍ਰੋ ਨਾਲ ਕਾਫੀ ਸ਼ਾਰਪ ਹੈ। ਇਸ 'ਚ ਲੱਗੀ ਬੈਟਰੀ 10 ਘੰਟਿਆਂ ਤੱਕ ਤੁਹਾਡਾ ਸਾਥ ਦੇਵੇਗੀ, ਜੋ ਕਿ ਰੀਚਾਰਜਬਲ ਹੈ। ਇਸ ਨੂੰ ਅਗਸਤ 'ਚ ਅਮਰੀਕੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਲਗਭਗ 80 ਡਾਲਰ (ਲਗਭਗ 5,450 ਰੁਪਏ) ਦੇ ਕਰੀਬ ਹੋਵੇਗੀ।
ਸੈਮਸੰਗ ਨੇ ਗਿਅਰ ਡਿਵਾਈਸਿਸ ਲਈ ਪੇਸ਼ ਕੀਤੇ ਪਹਿਲੇ iOS Apps
NEXT STORY