ਜਲੰਧਰ - ਜਾਪਾਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਸੁਜ਼ੂਕੀ (Suzuki) ਨੇ ਨਵੇਂ ਜੀਕਰਸ ਐੱਸ. ਪੀ (Gixxer SP) ਅਤੇ ਜੀਕਸਰ ਐੱਸ ਐੱਫ ਐੱਸ ਪੀ (Gixxer SF SP) ਮਾਡਲਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ 'ਚੋਂ Gixxer SP ਐਡੀਸ਼ਨ ਦੀ ਕੀਮਤ 80,726 ਰੁਪਏ ਅਤੇ Gixxer S6 SP ਐਡੀਸ਼ਨ ਦੀ ਕੀਮਤ 88,857 ਰੁਪਏ (ਐਕਸ-ਸ਼ੋਰੂਮ, ਨਵੀਂ ਦਿੱਲੀ) ਰੱਖੀ ਗਈ ਹੈ।
ਡਿਜ਼ਾਇਨ-
ਮੈਟ ਗ੍ਰੇ ਕਲਰ ਆਪਸ਼ਨ ਦੇ ਨਾਲ ਇਨ੍ਹਾਂ 'ਚ ਕੰਪਨੀ ਨੇ ਡਿਊਲ-ਟੋਨ ਰੈੱਡ-ਬਲੈਕ ਸੀਟਸ ਅਤੇ ਰੈੱਡ ਰਿਮ ਸਟ੍ਰਾਇਪਸ ਦਿੱਤੀਆਂ ਹਨ। ਸਸਪੇਂਸ਼ਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫ੍ਰੰਟ 'ਚ ਟੈਲੀਸਕੋਪਿਕ ਫੋਰਕ ਅਤੇ ਰਿਅਰ 'ਚ ਮੋਨੋਸ਼ਾਕ ਯੂਨਿਟ ਲਗਾ ਹੈ। 17-ਇੰਚ ਔਲਾਏ ਵ੍ਹੀਲਸ ਦੇ ਨਾਲ ਇਨ੍ਹਾਂ ਦੇ ਫ੍ਰੰਟ 'ਚ 110/80 ਟਾਇਰ ਅਤੇ ਰਿਅਰ 'ਚ 140/60R ਟਾਇਰ ਲੱਗੇ ਹਨ।
ਇੰਜਣ -
ਇਸ ਬਾਇਕਸ 'ਚ 154.9 cc ਏਅਰ-ਕੂਲਡ ਸਿੰਗਲ -ਸਿਲੈਂਡਰ ਇੰਜਣ ਲਗਾ ਹੈ ਜੋ 14.8 PS ਦੀ ਪਾਵਰ ਅਤੇ 14 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਇਕਸ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਗਲੈਕਸੀ ਨੋਟ 7 'ਚ ਆਈ ਖਰਾਬੀ ਤੋਂ ਬਾਅਦ ਸੈਮਸੰਗ ਨੇ ਲਿਆ ਇਹ ਫੈਸਲਾ
NEXT STORY