ਆਟੋ ਡੈਸਕ- ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਆਪਣੀ ਸ਼ਾਨਦਾਰ ਐਡਵੈਂਚਰ ਟੂਅਰਰ ਬਾਈਕ V-Strom 650XT ABS ਦੇ ਨਵੇਂ ਫੇਸਲਿਫਟ ਵਰਜਨ ਨੂੰ ਅੱਜ ਲਾਂਚ ਕੀਤਾ ਹੈ। ਬੇਹੱਦ ਹੀ ਆਕਰਸ਼ਕ ਲੁੱਕ ਤੇ ਦਮਦਾਰ ਇੰਜਣ ਸਮਰੱਥਾ ਨਾਲ ਲੈਸ ਇਸ ਬਾਈਕ ਦੀ ਭਾਰਤੀ ਬਾਜ਼ਾਰ 'ਚ ਕੀਮਤ 7.46 ਲੱਖ ਰੁਪਏ ਤੈਅ ਕੀਤੀ ਗਈ ਹੈ।
ਐਡੀਸ਼ਨਲ ਫੀਚਰਸ
ਇਸ ਬਾਈਕ 'ਚ ਕੁਝ ਐਡੀਸ਼ਨਲ ਫੀਚਰਸ ਦਿੱਤੇ ਗਏ ਹਨ ਜਿਵੇਂ ਕਿ ਇਸ 'ਚ ਨਵੇਂ ਹਜਾਰਡ ਲਾਈਟ ਤੇ ਸਾਈਡ ਰੀਫਲੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ ਕਾਸਮੈਟਿਕ ਬਦਲਾਅ ਦੇ ਤੌਰ 'ਤੇ ਇਸ ਬਾਈਕ ਨੂੰ ਦੋ ਨਵੇਂ ਰੰਗਾਂ ਚੈਂਪਿਅਲ ਯੈਲੋ ਤੇ ਪਰਲ ਵਾਈਟ ਦੇ ਨਾਲ ਬਾਜ਼ਾਰ 'ਚ ਉਤਾਰਾ ਗਿਆ ਹੈ। ਇੰਜਣ
ਸੁਜੂਕੀ ਵੀ-ਸਟ੍ਰਾਮ 650 ਐੱਕਸ.ਟੀ. ਏ. ਬੀ. ਐੱਸ 'ਚ 645 cc ਵੀ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 70 bhp ਦਾ ਪਾਵਰ ਤੇ 68 Nm ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਾਈਕ 'ਚ 3-ਸਟੇਜ ਟ੍ਰੈਕਸ਼ਨ ਕੰਟਰੋਲ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 3 ਵੇ ਹਾਈਟ ਅਡਜਸਟੇਬਲ ਵਿੰਡਸਕ੍ਰੀਨ ਤੇ ਸੁਜ਼ੂਕੀ ਦਾ ਈਜੀ ਸਟਾਰਟ ਸਿਸਟਮ ਹੈ।
ਵੀ-ਸਟ੍ਰਾਮ 650 ਐੱਕਸ. ਟੀ ਏ. ਬੀ. ਐੱਸ 'ਚ 19-ਇੰਚ ਫਰੰਟ ਵ੍ਹੀਲ ਤੇ 17-ਇੰਚ ਰੀਅਰ ਵ੍ਹੀਲ ਦਿੱਤਾ ਗਿਆ ਹੈ। ਬਾਈਕ ਦਾ ਭਾਰ 216 ਕਿੱਲੋਗ੍ਰਾਮ ਹੈ। ਇਸ 'ਚ 20 ਲਿਟਰ ਕਪੈਸਿਟੀ ਦਾ ਫਿਊਲ ਟੈਂਕ ਹੈ।
ਲੈਂਡ ਰੋਵਰ ਨੇ ਲਾਂਚ ਕੀਤੀ ਨਵੀਂ SUV, ਜਾਣੋ ਕੀਮਤ
NEXT STORY