ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਸਵਾਈਪ ਨੇ ਅੱਜ ਇਕ ਨਵਾਂ ਸਮਾਰਟਫੋਨ ਐਲੀਟ 2 ਪਲੱਸ (2017) ਦੇ ਨਾਂ ਤੋਂ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 3,999 ਰੁਪਏ ਰੱਖੀ ਹੈ ਅਤੇ ਵਿਕਰੀ ਲਈ ਐਕਸਕਲੂਜ਼ਿਵ ਰੂਪ ਤੋਂ ਸਨੈਪਡੀਲ 'ਤੇ ਉਪਲੱਬਧ ਹੈ। ਇਹ ਸਮਾਰਟਫੋਨ ਸਿਰਫ ਬਲੈਕ ਕਲਰ ਦੇ ਆਪਸ਼ਨ ਨਾਲ ਉਪਲੱਬਧ ਹੈ।
ਸਵਾਈਪ ਐਲੀਟ 2 ਪਲੱਸ (2017) ਦੇ ਸਪੈਸੀਫਿਕੇਸ਼ਨ -
ਇਸ 'ਚ 5 ਇੰਚ ਦੀ VGA ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸਨ 480x640 ਪਿਕਸਲ ਹੈ। ਇਸ ਨਾਲ ਹੀ 1.5 GHz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਸਟੋਰੇਜ -
ਫੋਨ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਤੋਂ 32 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ।
ਕੈਮਰਾ -
ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ LED ਫਲੈਸ਼ ਨਾਲ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ।
ਬੈਟਰੀ ਬੈਕਅਪ ਅਤੇ ਕਨੈਕਟੀਵਿਟੀ -
ਫੋਨ ਨੂੰ ਪਾਵਰ ਦੇਣ ਲਈ 3000, ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਡਿਊਲ ਸਿਮ, 4G, GPS, ਵਾਈ-ਫਾਈ ਅਤੇ ਮਾਈਕ੍ਰੋ USB ਪੋਰਟ ਆਦਿ।
ਨਵੇਂ ਅਪਡੇਟ ਦੇ ਨਾਲ ਪੇਸ਼ ਹੋਈ Toyota Innova ਟੂਰਿੰਗ ਸਪੋਰਟ ਐਡੀਸ਼ਨ
NEXT STORY