ਉਂਗਲੀ ਦੇ ਇਸ਼ਾਰੇ 'ਤੇ ਕਰਦਾ ਹੈ ਕੰਮ
ਜਲੰਧਰ : ਅਸੀਂ ਸਕਿਓਰਿਟੀ ਲਈ ਆਪਣੇ ਘਰ ਜਾਂ ਆਪਣੇ ਮੋਟਰਸਾਈਕਲ ਆਦਿ ਨੂੰ ਤਾਲਾ ਲਗਾਉਣਾ ਨਹੀਂ ਭੁੱਲਦੇ ਪਰ ਕਈ ਵਾਰ ਤਾਲੇ ਦੀ ਚਾਬੀ ਗੁਆਚ ਜਾਵੇ ਤਾਂ ਸਾਡੇ ਲਈ ਇਹ ਇਕ ਵੱਡੀ ਮੁਸੀਬਤ ਬਣ ਜਾਂਦੀ ਹੈ। ਇਸੇ ਤਰ੍ਹਾਂ ਕੰਬੀਨੇਸ਼ਨ ਲਾਕ ਨਾਲ ਵੀ ਇੰਝ ਹੀ ਕੁਝ ਹੁੰਦਾ ਹੈ, ਜੇ ਅਸੀਂ ਕੰਬੀਨੇਸ਼ਨ ਭੁਲ ਜਾਈਏ ਤਾਂ ਸਾਡੇ ਲਈ ਹਾਲਾਤ ਸਾਂਭਣੇ ਮੁਸ਼ਕਿਲ ਹੋ ਜਾਂਦੇ ਹਨ। ਸਾਡੇ 'ਚੋਂ ਬਹੁਤਿਆਂ ਨੇ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕੀਤਾ ਹੀ ਹੋਵੇਗਾ।
ਹੁਣ ਇਸੇ ਤਹਿਤ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੈਨੇਡੀਅਨ ਟੈੱਕ ਫਰਮ ਫਿਸੋਨ ਲੈਬ ਨੇ ਤਾਲਿਆਂ 'ਤੇ ਚਾਬੀ ਦੇ ਪੈਟਰਨ ਨੂੰ ਹਟਾ ਕੇ ਇਸ 'ਚ ਫਿੰਗਰ-ਪ੍ਰਿੰਟ ਸਕੈਨਰ ਦੀ ਵਰਤੋਂ ਕੀਤੀ ਹੈ, ਜੋ ਕਿ ਸਕਿਓਰਿਟੀ ਤੇ ਸਹੂਲਤ ਦੋਵਾਂ ਨੂੰ ਵਧਾ ਦਿੰਦਾ ਹੈ। ਇਸ ਨੂੰ ਟੈਪਲਾਕ ਨਾਂ ਦਿੱਤਾ ਗਿਆ ਹੈ। ਟੈਪਲਾਕ 2 ਵੇਰੀਅੰਟਸ 'ਚ ਆਉਂਦਾ ਹੈ। ਇਕ ਹੈ ਟੈਪਲਾਕ ਤੇ ਦੂਸਰਾ ਹੈ ਟੈਪਲਾਕ ਲਾਈਟ। ਟੈਪਲਾਕ ਦੇ ਮੇਨ ਵੇਰੀਅੰਟ 'ਚ ਕਈ ਖੂਬੀਆਂ ਹਨ, ਜਿਵੇਂਕਿ ਇਸ ਨੂੰ ਲਾਕ ਦੇ ਤੌਰ 'ਤੇ ਤਾਂ ਤੁਸੀਂ ਇਸ ਨੂੰ ਯੂਜ਼ ਕਰ ਹੀ ਸਕਦੇ ਹੋ ਪਰ ਨਾਲ ਹੀ ਨਾਲ ਇਹ ਇਕ ਪੋਰਟੇਬਲ ਫੋਨ ਚਾਰਜਰ ਦਾ ਕੰਮ ਵੀ ਕਰਦਾ ਹੈ। ਇਸ 'ਚ ਲੀਥੀਅਮ ਏਯੋਨ ਬੈਟਰੀ ਲੱਗੀ ਹੈ, ਜੋ ਇਕ ਵਾਰ ਚਾਰਜ ਹੋ ਕੇ 3 ਸਾਲ ਤੱਕ ਤੁਹਾਡਾ ਸਾਥ ਦੇਵੇਗੀ। ਉਥੇ ਹੀ ਟੈਪਲਾਕ ਲਾਈਟ 6 ਮਹੀਨੇ ਦੀ ਬੈਟਰੀ ਲਾਈਫ ਨਾਲ ਆਉਂਦਾ ਹੈ। ਇਸ ਦੇ ਕੰਮ ਕਰਨ ਦਾ ਤਰੀਕਾ ਬਹੁਤ ਆਸਾਨ ਹੈ, ਕਿਉਂਕਿ ਇਸ ਨੂੰ ਆਪਣੀ ਉਂਗਲੀ ਨਾਲ ਟੈਪ ਕਰਨ 'ਤੇ ਖੁੱਲ੍ਹਣ 'ਚ ਸਿਰਫ 0.8 ਸੈਕਿੰਡਸ ਦਾ ਸਮਾਂ ਲੱਗਦਾ ਹੈ। ਇਸ ਨਾਲ ਤੁਹਾਨੂੰ ਨਾ ਤਾਂ ਕਿਸੇ ਚਾਬੀ ਦੀ ਲੋੜ ਹੁੰਦੀ ਹੈ ਤੇ ਨਾ ਹੀ ਕਿਸੇ ਕੰਬੀਨੇਸ਼ਨ ਨੂੰ ਯਾਦ ਕਰਨ ਦੀ, ਬਸ ਤੁਹਾਡਾ ਯੂਨੀਕ ਫਿੰਗਰ ਪ੍ਰਿੰਟ, ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ, ਉਹੀ ਚਾਬੀ ਦਾ ਕੰਮ ਕਰਦਾ ਹੈ।
ਟੈਪਲਾਕ ਨਾਲ ਟੈਪਲਾਕ ਐਪ ਵੀ ਆਉਂਦਾ ਹੈ, ਜੋ ਆਈ. ਓ. ਐੱਸ., ਵਿੰਡੋਜ਼ ਤੇ ਐਂਡ੍ਰਾਇਡ ਪਲੇਟਫਾਰਮ 'ਤੇ ਕੰਮ ਕਰਦਾ ਹੈ। ਇਸ 'ਚ ਤੁਸੀਂ 100 ਫਿੰਗਰ ਪ੍ਰਿੰਟ ਸਟੋਰ ਕਰ ਸਕਦੇ ਹੋ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਆਪਣੀ ਲੋੜ ਮੁਤਾਬਕ ਇਕ ਤੋਂ ਵੱਧ ਲੋਕਾਂ ਨੂੰ ਲਾਕ ਦਾ ਐਕਸੈੱਸ ਦੇ ਸਕਦੇ ਹੋ। ਇਸ ਨੂੰ ਲਗਾਤਾਰ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਕੋਈ ਚੋਰ ਆਸਾਨੀ ਨਾਲ ਤੋੜ ਸਕਦਾ ਹੈ ਤਾਂ ਤੁਹਾਨੂੰ ਦਸ ਦਈਏ ਕਿ ਇਸ 'ਚ ਲੱਗਾ ਸੈਂਸਰ ਤੇ ਅਲਾਰਮ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਨ 'ਤੇ ਅਲਰਟ ਸਾਊਂਡ ਐਕਟੀਵੇਟ ਕਰ ਦਿੰਦਾ ਹੈ। ਇਸ ਨੂੰ ਤੁਸੀਂ ਆਪਣੇ ਫੋਨ ਰਾਹੀਂ ਬਲੂਟੁਥ 4.0 ਰਾਹੀਂ ਵੀ ਵਰਤ ਸਕਦੇ ਹੋ। ਇਸ ਨੂੰ ਵਾਟਰ ਰਜਿਸਟੈਂਸ ਬਣਾਇਆ ਗਿਆ ਹੈ, ਇਸ ਲਈ ਇਸ ਦੇ ਗਿੱਲੇ ਹੋਣ 'ਤੇ ਇਸ ਦੇ ਖਰਾਬ ਹੋਣ ਦਾ ਡਰ ਨਹੀਂ ਹੁੰਦਾ। ਇਸ ਸਮਾਰਟ ਲਾਕ ਦੇ ਲਾਈਟ ਵਰਜਨ ਦੀ ਕੀਮਤ 29 ਡਾਲਰ (ਲੱਗਭਗ 2000 ਰੁਪਏ) ਤੇ ਇਸ ਦੇ ਮੇਨ ਵੇਰੀਅੰਟ ਦੀ ਕੀਮਤ 49 ਡਾਲਰ (ਲੱਗਭਗ 3300 ਰੁਪਏ) ਹੈ।
ਐਪਲ ਦੇ ਸੁਨਹਿਰੇ ਸਫਰ ਦਾ ਅੰਤ !
NEXT STORY