ਗੈਜੇਟ ਡੇਸਕ- ਟੈਲੀਕਾਮ ਮਾਰਕੀਟ 'ਚ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ Tata Docomo ਨੇ ਆਪਣੇ 179 ਰੁਪਏ ਦੇ ਪ੍ਰੀਪੇਡ ਪਲਾਨ 'ਚ ਵੱਡਾ ਬਦਲਾਅ ਕੀਤਾ ਹੈ। ਯੂਜ਼ਰਸ ਨੂੰ ਹੁਣ ਇਸ ਪਲਾਨ 'ਚ ਰੋਜ਼ਾਨਾ 1.4 ਜੀ. ਬੀ ਡਾਟਾ ਮਿਲੇਗਾ। ਜਦ ਕਿ ਇਸ ਤੋਂ ਪਹਿਲਾਂ ਇਹ ਪਲਾਨ 1 ਜੀ. ਬੀ ਡੇਲੀ ਡਾਟਾ ਦੇ ਨਾਲ ਆਉਂਦਾ ਸੀ। ਇਹ ਪਲਾਨ ਪਹਿਲਾਂ ਵੀ ਅਨਲਿਮਟਿਡ ਵੁਆਈਸ ਕਾਲ ਦੇ ਨਾਲ ਆਉਂਦਾ ਸੀ ਤੇ ਇਹ ਸਰਵਿਸ ਅਜੇ ਵੀ ਦਿੱਤੀ ਜਾ ਰਹੀ ਹੈ। ਹਾਲਾਂਕਿ ਯੂਜ਼ਰ ਸਿਰਫ ਅਨਲਿਮਟਿਡ ਲੋਕਲ ਕਾਲ ਕਰ ਸਕਦੇ ਹਨ ਤੇ ਹੋਮ ਨੈੱਟਵਰਕ ਤੋਂ ਬਾਹਰ ਦੂਜੇ ਸਰਕਿਲ 'ਚ ਕਾਲ ਲਈ 30 ਪੈਸੇ ਪ੍ਰਤੀ ਮਿੰਟ ਚਾਰਜ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਪਲਾਨ ਦੀ ਵੈਲੀਡਿਟੀ 28 ਦੀ ਦੀ ਹੈ।

Tata Docomo 179
ਟਾਟਾ ਡੋਕੋਮੋ ਹੁਣ ਵੁਆਈਸ ਕਾਲ ਲਈ 250 ਮਿੰਟ ਪ੍ਰਤੀ ਦਿਨ ਦੀ ਲਿਮਿਟ ਸੈੱਟ ਕਰ ਰਿਹਾ ਹੈ। ਹੁਣ ਯੂਜ਼ਰ ਇਸ ਪਲਾਨ 'ਚ 250 ਮਿੰਟ ਰੋਜ਼ਾਨਾ ਫ੍ਰੀ ਕਾਲ ਕਰ ਸਕਦੇ ਹਨ, ਜਿਸ ਦੇ ਖਤਮ ਹੋਣ ਦੇ ਬਾਅਦ ਯੂਜ਼ਰ ਨੂੰ 30 ਪੈਸੇ ਪ੍ਰਤੀ ਮਿੰਟ ਦਾ ਭੁਗਤਾਨ ਦੇਣਾ ਹੋਵੇਗਾ।

ਇਸ ਤੋਂ ਇਲਾਵਾ ਪਲਾਨ 'ਚ 100 SMS ਪ੍ਰਤੀ ਦਿਨ ਵੀ ਦਿੱਤਾ ਜਾ ਰਿਹਾ ਹੈ। ਉਥੇ ਹੀ ਇਸ ਪਲਾਨ 'ਚ ਮਿਲਣ ਵਾਲਾ ਡਾਟਾ FUP ਲਿਮਿਟ ਦੇ ਨਾਲ ਆਉਂਦਾ ਹੈ, ਜਿਸ ਦੇ ਖਤਮ ਹੋਣ ਤੋਂ ਬਾਅਦ ਯੂਜ਼ਰ ਨੂੰ 10 ਪੈਸਾ ਪ੍ਰਤੀ ਐੱਮ. ਬੀ ਚਾਰਜ ਦੇਣਾ ਹੋਵੇਗਾ।
ਅਸੁਸ Zenfone 4 Selfie ਸਮਾਰਟਫੋਨ ਨੂੰ ਮਿਲੀ ਐਂਡ੍ਰਾਇਡ 8.1 Oreo ਅਪਡੇਟ
NEXT STORY