ਆਟੋ ਡੈਸਕ- ਟਾਟਾ ਨੈਕਸਨ ਫੇਸਲਿਫਟ ਨੂੰ Global NCAP ਕ੍ਰੈਸ਼ ਟੈਸਟ 'ਚ 5 ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਇਸ ਗੱਡੀ ਨੇ ਆਕਿਊਪਮੈਂਟ ਪ੍ਰੋਟੈਕਸ਼ਨ 'ਚ ਕੁਲ 34 'ਚੋਂ 32.22 ਪੁਆਇੰਟ ਮਿਲੇ। ਉਥੇ ਹੀ ਚਾਈਲਡ ਆਕਿਊਪਮੈਂਟ ਪ੍ਰੋਟੈਕਸ਼ਨ 'ਚ ਕੁਲ 49 'ਚੋਂ 44.52 ਪੁਆਇੰਟ ਮਿਲੇ। ਇਸ ਆਧਾਰ 'ਤੇ ਗਲੋਬਲ ਐੱਨ.ਸੀ.ਏ.ਪੀ. ਨੇ ਨੈਕਸਨ ਨੂੰ 5 ਸਟਾਰ ਰੇਟਿੰਗ ਦਿੱਤੀ।
ਟਾਟਾ ਪੈਸੰਜਰ ਵਾਹਨ ਦੇ ਚੀਫ ਪ੍ਰੋਡਕਟ ਅਫਸਰ ਮੋਹਨ ਸਾਵਕਰ ਨੇ ਕਿਹਾ ਕਿ ਸੇਫਟੀ ਸਾਡੀ ਕੰਪਨੀ ਦੇ ਡੀ.ਐੱਨ.ਏ. 'ਚ ਹੈ ਅਤੇ ਹੁਣ 2022 ਪ੍ਰੋਟੋਕੋਲ ਦੇ ਅਨੁਸਾਰ ਗਲੋਬਲ ਐੱਨ.ਸੀ.ਏ.ਪੀ. ਨੇ ਨਵੀਂ ਨੈਕਸਨ ਨੂੰ 5 ਸਟਾਰ ਰੇਟਿੰਗ ਦਿੱਤੀ ਹੈ।
ਦੱਸ ਦੇਈਏ ਕਿ ਸਾਲ 2028 'ਚ ਟਾਟਾ ਨੈਕਸਨ ਦੇਸ਼ ਦੀ ਪਹਿਲੀ ਕਾਰ ਸੀ, ਜਿਸਨੂੰ Global NCAP ਨੇ 5 ਸਟਾਰ ਸੇਫਟੀ ਰੇਟਿੰਗ ਦਿੱਤੀ ਸੀ। ਬੀਤੇ 6 ਸਾਲਾਂ 'ਚ ਇਸ ਗੱਡੀ ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ ਹੈ। ਹੁਣ ਤਕ ਇਸ ਦੀਆਂ 6 ਲੱਖ ਯੂਨਿਟ ਤੋਂ ਜ਼ਿਆਦਾ ਵਿਕਰੀ ਹੋ ਚੁੱਕੀ ਹੈ ਅਤੇ ਬੀਤੇ ਮਹੀਨੇ ਵੀ ਇਹ ਟਾਟਾ ਪੰਚ ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ਰਹੀ ਹੈ। ਨਵੇਂ ਫੇਸਲਿਫਟ ਮਾਡਲ ਦੀ ਕੀਮਤ 8.15 ਲੱਖ ਰੁਪਏ ਤੋਂ ਸ਼ੁਰੂ ਹੋ ਕੇ 15.60 ਲੱਖ ਰੁਪਏ ਐਕਸ ਸ਼ੋਅਰੂਮ ਤਕ ਜਾਂਦੀ ਹੈ।
iPhone 14 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ
NEXT STORY