ਜਲੰਧਰ- ਦੂਰਸੰਚਾਰ ਖੇਤਰ ਦੀ ਨਵੀਂ ਕੰਪਨੀ ਰਿਲਾਇੰਸ ਜੀਓ 'ਤੇ ਹਮਲਾ ਬੋਲਦੇ ਹੋਏ ਭਾਰਤੀ ਏਅਰਟੈੱਲ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਦੀ ਫ੍ਰੀ ਪੇਸ਼ਕਸ਼ ਨਾਲ ਵੀ ਸ਼ੇਅਰ ਹੋਲਡਰ ਬੈਂਕ ਅਤੇ ਸਰਕਾਰ ਦੀ ਆਮਦਨ ਪ੍ਰਭਾਵਿਤ ਹੋਵੇਗੀ।
ਭਾਰਤੀ ਏਅਰਟੈੱਲ ਦੇ ਗਲੋਬਲ ਮੁੱਖ ਵਿਤੀ ਅਧਿਕਾਰੀ ਨੀਲਾਂਜਲ ਰਾਏ ਨੇ ਕਿਹਾ ਕਿ ਫ੍ਰੀ ਪੇਸ਼ਕਸ਼ ਨਾਲ ਸਾਰੇ ਸ਼ੇਅਰ ਹੋਲਡਰ ਸਰਕਾਰ ਦੇ ਫੀਸ ਅਤੇ ਟੈਕਸ, ਉਦਯੋਗ ਨੂੰ 4,00,000 ਕਰੋੜ ਰੁਪਏ ਦਾ ਕਰਜ਼ ਦੇਣ ਵਾਲੇ ਬੈਂਕ ਪ੍ਰਭਾਵਿਤ ਹੋਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਨਵੇਂ ਆਪਰੇਟਰਾਂ ਦੇ ਬਾਜ਼ਾਰ ਵਿਗਾੜਨ ਵਾਲੇ ਮੁੱਲ ਨਾਲ ਉਦਯੋਗ ਦੇ ਆਮਦਨ ਟੇਬਲ 'ਚ ਪਹਿਲੀ ਵਾਰ ਜ਼ੋਰਦਾਰ ਗਿਰਾਵਟ ਆਈ ਹੈ। ਇਸ ਨਾਲ ਭਾਰਤੀ ਦੂਰਸੰਚਾਰ ਉਦਯੋਗ ਦੀ ਸਿਹਤ 'ਤੇ ਅਸਰ ਪਿਆ ਹੈ। ਚਾਲੂ ਵਿੱਤ ਸਾਲ ਦੀ ਤੀਜੀ ਤਿਮਾਹੀ 'ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਨੇ ਚਾਰ ਸਾਲਾਂ 'ਚ ਸਭ ਤੋਂ ਘੱਟ ਮੁਨਾਫਾ ਕਮਾਇਆ ਹੈ।
ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 54 ਫੀਸਦੀ ਘੱਟ ਕੇ 503.7 ਕਰੋੜ ਰੁਪਏ 'ਤੇ ਆ ਗਿਆ ਹੈ ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 1,108.1 ਕਰੋੜ ਰੁਪਏ ਰਹਿ ਗਿਆ ਸੀ। ਰਾਏ ਨੇ ਕਿਹਾ ਕਿ ਇਹ ਕਹਿਣਾ ਕਿ ਅਸੀਂ ਰੋਚਕ ਸਮੇਂ 'ਚ ਰਹਿ ਰਹੇ ਹਾਂ, ਘੱਟ ਕਹਿਣਾ ਹੋਵੇਗਾ। ਭਾਰਤ 'ਚ ਨਵੇਂ ਆਪਰੇਟਰ ਵੱਲੋਂ ਲਗਾਤਾਰ ਫ੍ਰੀ ਪੇਸ਼ਕਸ ਨੂੰ ਜਾਰੀ ਰੱਖਣ ਨਾਲ ਨੈੱਟਵਰਕ 'ਤੇ ਟ੍ਰੈਫਿਕ ਦੀ ਸੂਨਾਮੀ ਆ ਗਈ ਹੈ, ਜਿਸ ਨਾਲ ਡਾਟਾ ਅਤੇ ਵਾਇਸ ਨਾਲ ਉਪਲੱਬਧੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
Fujifilm ਨੇ ਪੇਸ਼ ਕੀਤਾ GF670 ਰੇਂਜਫਾਇੰਡਰ ਕੈਮਰਾ
NEXT STORY