ਜਲੰਧਰ- ਰਿਲਾਂਇੰਸ ਜਿਓ ਨੇ ਗਾਹਕਾਂ ਲਈ 5 ਸਤੰਬਰ ਤੋਂ 3 ਦਸੰਬਰ ਤੱਕ ਵੈੱਲਕਮ ਆਫਰ ਦੀ ਪੇਸ਼ਕਸ਼ ਕੀਤੀ ਸੀ। ਇਸ 'ਚ ਯੂਜ਼ਰਸ ਨੂੰ ਫ੍ਰੀ ਸਿਮ ਦੇ ਨਾਲ-ਨਾਲ ਅਨਸਿਮਟਿਡ ਕਾਲਸ, ਮੈਸੇਜ਼ ਕਰਨ ਤੋਂ ਇਲਾਵਾ ਪ੍ਰਤੀ ਦਿਨ 4GB ਜੀ ਡਾਟਾ ਵੀ ਮਿਲਦਾ ਸੀ। ਹਾਲ ਹੀ 'ਚ ਕੰਪਨੀ ਨੇ ਹੈਪੀ ਨਿਊਜ਼ ਈਅਰ ਆਫਰ ਦੇ ਤਹਿਤ ਗਹਕਾਂ ਨੂੰ 31 ਮਾਰਚ ਤੱਕ ਇਹ ਸਾਰੀ ਸਰਵਿਸ ਫ੍ਰੀ 'ਚ ਦੇਣ ਦਾ ਐਲਾਨ ਕੀਤਾ ਹੈ। ਜਦ ਕਿ ਜਿਓ ਯੂਜ਼ਰਸ ਨੂੰ 4 ਜੀ. ਬੀ. ਦੀ ਜਗ੍ਹਾ ਹੁਣ 172 ਹੀ ਡਾਟਾ ਦਿੱਤਾ ਜਾ ਰਿਹਾ ਹੈ ਪਰ ਇਕ ਰਿਪੋਰਟ ਦੇ ਮੁਤਾਬਕ 31 ਮਾਰਚ ਤੋਂ ਬਾਅਦ ਵੀ ਫ੍ਰੀ ਸੇਵਾ ਯੂਜ਼ਰਸ ਲਈ ਫ੍ਰੀ 'ਚ ਉਪਲੱਬਧ ਰਹੇਗੀ।
ਇਹ ਹੋ ਸਕਦਾ ਹੈ ਕਾਰਨ-
ਜਿਓ ਦੇ ਟੈਲੀਕਾਮ ਖੇਤਰ 'ਚ ਆਉਣ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਆਪਣੇ ਨਾਲ ਜੋੜੇ ਰੱਖਣ ਲਈ ਜ਼ਬਰਦਸਤ ਆਫਰਸ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਇਹ ਹੀ ਕਾਰਨ ਹੈ ਕਿ ਜਿਓ ਦੀ ਫ੍ਰੀ ਸਰਵਿਸ ਯੂਜ਼ਰਸ ਲਈ 31 ਮਾਰਚ ਤੋਂ ਬਾਅਦ ਵੀ ਜਾਰੀ ਸਕਦੀ ਹੈ।
ਟੈਲੀਕਾਮ ਐਕਸਪਰਟ ਦੇ ਮੁਕਾਬਕ-
ਟੈਲੀਕਾਮ ਐਕਸਪਰਟ ਰਾਜੀਵ ਸ਼ਰਮਾ ਦੀ ਮੰਨੀਏ ਤਾਂ 4G ਪ੍ਰਾਈਸਿੰਗ ਨੂੰ ਲੈ ਕੇ ਜਿਸ ਤਰ੍ਹਾਂ ਜੰਗ ਛਿੜੀ ਹੋਈ ਹੈ ਹੋ ਸਕਦਾ ਹੈ ਕਿ ਜਿਓ ਨੂੰ ਮਾਰਚ 2017 ਤੋਂ ਬਾਅਦ ਵੀ ਕੁਝ ਮਹੀਨੇ ਲਈ ਫ੍ਰੀ ਸੇਵਾਵਾਂ ਜਾਰੀ ਰੱਖਣੀਆਂ ਪੈਣ।
ਇਸ ਸਮਾਰਟਫੋਨ 'ਚ ਹੋਵੇਗੀ 5000 ਐੱਮ ਏ ਐੱਚ ਬੈਟਰੀ
NEXT STORY