ਜਲੰਧਰ- ਦੂਰਸੰਚਾਰ ਸਰਵਿਸ ਦੇਣ ਵਾਲੀ ਟੈਲੀਨਾਰ ਇੰਡੀਆ ਨੇ ਬੰਦ ਕੀਤੇ ਜਾ ਚੁੱਕੇ 500 ਰੁਪਏ ਨਾਲ ਰਿਚਾਰਜ ਕਰਾਉਣ 'ਤੇ 600 ਰੁਪਏ ਦਾ ਟਾਕਟਾਈਮ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸਰਕਾਰ ਦੇ ਬੰਦ ਕੀਤੇ ਜਾ ਚੁੱਕੇ 500 ਰੁਪਏ ਨਾਲ ਰਿਚਾਰਜ ਦੀ ਮਨਜ਼ੂਰੀ ਦਿੱਤੇ ਜਾਣ ਦੇ ਮੱਦੇਨਜ਼ਰ ਉਸ ਨੇ ਵਾਧੂ ਟਾਕਟਾਈਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 7 ਰੁਪਏ ਦਾ ਖਾਸ ਰਿਚਾਰਜ ਕੂਪਨ ਵੀ ਪੇਸ਼ ਕੀਤਾ ਹੈ ਜਿਸ ਨਾਲ 25 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ 28 ਦਿਨਾਂ ਤਕ ਕਾਲ ਕੀਤੀ ਜਾ ਸਕੇਗੀ।
ਕੰਪਨੀ ਨੇ ਸਰਕਾਰ ਦੇ ਇਸ ਕਦਮ ਨੂੰ ਸਵਾਗਤ ਯੋਗ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਭਰ 'ਚ ਮੋਬਾਇਲ ਯੂਜ਼ਰਸ ਨੂੰ ਵਾਇਸ ਅਤੇ ਡਾਟਾ ਸੇਵਾਵਾਂ ਦਾ ਲਾਭ ਯਕੀਨੀ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ 500 ਰੁਪਏ ਦੇ ਪੁਰਾਣੇ ਨੋਟ ਦਾ 15 ਦਸੰਬਰ ਤਕ ਮੋਬਾਇਲ ਰਿਚਾਰਜ ਕਰਾਉਣ ਦੀ ਛੋਟ ਦਿੱਤੀ ਹੈ।
ਦਿਸੰਬਰ 'ਚ ਪੇਸ਼ ਕੀਤਾ ਜਾਵੇਗਾ ਐਂਡ੍ਰਾਇਡ 7.1 ਅਪਡੇਟ
NEXT STORY