ਬਿਜਲੀ ਜਾਣ 'ਤੇ ਵੀ ਨਹੀਂ ਰੁਕੇਗੀ ਰਿਕਾਰਡਿੰਗ
ਜਲੰਧਰ- ਤੁਹਾਡੇ ਘਰ ਦੀ ਸੁਰੱਖਿਆ ਲਈ ਅਜਿਹਾ ਪੋਰਟੇਬਲ ਸਕਿਓਰਿਟੀ ਕੈਮਰਾ ਬਣਾਇਆ ਗਿਆ ਹੈ, ਜਿਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ ਲਗਾਤਾਰ 365 ਦਿਨ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਵਿਚ ਖਾਸ ਤੌਰ 'ਤੇ ਤਿਆਰ ਕੀਤੀ ਗਈ 13,400 mAh ਦੀ ਲੀ-ਆਇਨ ਬੈਟਰੀ ਲੱਗੀ ਹੈ, ਜੋ ਇਕ ਸਾਲ ਦਾ ਬੈਟਰੀ ਬੈਕਅਪ ਦਿੰਦੀ ਹੈ। ਇਹ ਕੈਮਰਾ ਵਾਸ਼ਿੰਗਟਨ ਦੇ ਇਕ ਸ਼ਹਿਰ 'ਚ ਸਥਿਤ ਕੈਮਰਾ ਨਿਰਮਾਤਾ ਕੰਪਨੀ Eufy Security ਨੇ ਤਿਆਰ ਕੀਤਾ ਹੈ। Eufy EverCam ਨਾਂ ਦੇ ਇਸ ਸਕਿਓਰਿਟੀ ਕੈਮਰੇ ਰਾਹੀਂ 1080 ਪਿਕਸਲਸ ਦੀ ਐੱਚ. ਡੀ. ਵੀਡੀਓ ਰਿਕਾਰਡ ਹੁੰਦੀ ਹੈ, ਜਿਸ ਨੂੰ ਤੁਸੀਂ ਘਰ ਵਿਚ ਲੱਗੇ ਹੱਬ ਵਿਚ ਸਟੋਰ ਕਰ ਸਕਦੇ ਹੋ ਤੇ ਲਗਾਤਾਰ ਵਰਤੋਂ ਲਈ ਕੰਪਨੀ ਨੇ ਕਲਾਊਡ ਸਟੋਰੇਜ ਦਾ ਵੀ ਬਦਲ ਦਿੱਤਾ ਹੈ।
ਇਸ ਕੈਮਰੇ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਬਿਜਲੀ ਜਾਣ 'ਤੇ ਵੀ ਬਿਨਾਂ ਰੁਕੇ ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਦੇ ਹੱਬ ਵਿਚ 5,200 mAh ਦੀ ਬੈਟਰੀ ਲੱਗੀ ਹੈ, ਜੋ ਬਿਜਲੀ ਜਾਣ 'ਤੇ ਸਟੋਰੇਜ ਹੱਬ ਨੂੰ ਬੈਕਅਪ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇ ਤੁਹਾਡੇ ਘਰ ਵਿਚ 7 ਦਿਨ ਬਿਜਲੀ ਨਹੀਂ ਆਉਂਦੀ, ਤਾਂ ਵੀ ਰਿਕਾਰਡਿੰਗ ਬੰਦ ਨਹੀਂ ਹੋਵੇਗੀ।
ਕੁਇੱਕਚਾਰਜ 3.0 ਟੈਕਨਾਲੋਜੀ ਦੀ ਸਪੋਰਟ
Eufy EverCam ਵਿਚ ਕੁਇੱਕਚਾਰਜ 3.0 ਟੈਕਨਾਲੋਜੀ ਦੀ ਸਪੋਰਟ ਦਿੱਤੀ ਗਈ ਹੈ, ਜੋ ਇਕ ਸਾਲ ਬਾਅਦ ਵੀ ਸਿਰਫ 3 ਘੰਟਿਆਂ ਵਿਚ ਇਸ ਨੂੰ ਪੂਰਾ ਚਾਰਜ ਕਰਨ 'ਚ ਮਦਦ ਕਰਦੀ ਹੈ। ਇਸ ਨੂੰ ਆਸਾਨੀ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ ਅਤੇ ਵਰਤੋਂ 'ਚ ਲਿਆਉਣਾ ਵੀ ਕਾਫੀ ਆਸਾਨ ਹੈ। ਇਸ ਕੈਮਰੇ ਨੂੰ 100 ਫੀਸਦੀ ਵਾਇਰ ਫ੍ਰੀ ਬਣਾਇਆ ਗਿਆ ਹੈ। ਕੰਪਨੀ ਨੇ ਮੈਗਨੈਟਿਕ ਮਾਊਂਟ ਤਿਆਰ ਕੀਤਾ ਹੈ, ਜਿਸ ਦੇ ਉੱਪਰ ਉਸ ਨੂੰ ਆਸਾਨੀ ਨਾਲ ਲਾ ਕੇ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।
ਇੰਝ ਕੰਮ ਕਰਦਾ ਹੈ ਇਹ ਕੈਮਰਾ
ਇਹ ਸਕਿਓਰਿਟੀ ਕੈਮਰਾ ਤੁਹਾਡੇ ਘਰ ਵਿਚ ਲੱਗੇ ਹੋਮ ਬੇਸ ਹੱਬ ਵਿਚ Wi-Fi ਰਾਹੀਂ ਵਾਇਰਲੈਸਲੀ ਡਾਟਾ ਨੂੰ ਟਰਾਂਸਮਿਟ ਕਰੇਗਾ। ਵੀਡੀਓ ਨੂੰ ਸਟੋਰ ਕਰਨ ਲਈ ਇਸ ਹੱਬ ਵਿਚ ਕੰਪਨੀ 16GB microSD ਕਾਰਡ ਪਹਿਲਾਂ ਤੋਂ ਹੀ ਦੇਵੇਗੀ, ਜਿਸ ਨੂੰ 128GB ਤਕ ਵਧਾਇਆ ਵੀ ਜਾ ਸਕਦਾ ਹੈ। ਉਥੇ ਹੀ ਜੇ ਤੁਸੀਂ ਇਕ ਸਾਲ ਤਕ ਲਗਾਤਾਰ ਵੀਡੀਓ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2.99 ਡਾਲਰ (ਲਗਭਗ 200 ਰੁਪਏ) ਪ੍ਰਤੀ ਮਹੀਨਾ ਖਰਚ ਕਰ ਕੇ ਕਲਾਊਡ ਸਟੋਰੇਜ ਖਰੀਦਣਾ ਪਵੇਗਾ, ਜਿਸ ਤੋਂ ਬਾਅਦ ਤੁਸੀਂ EverCam iOS ਤੇ ਐਂਡਰਾਇਡ ਐਪ 'ਤੇ ਵੀ ਵੀਡੀਓਜ਼ ਚੈੱਕ ਕਰ ਸਕੋਗੇ।
ਘਰ ਵਿਚ ਘੁਸਪੈਠ ਹੋਣ 'ਤੇ ਵੱਜੇਗਾ ਅਲਾਰਮ
EverCam ਵਿਚ ਮੋਸ਼ਨ ਡਿਟੈਕਟਰ ਲੱਗਾ ਹੈ, ਜੋ ਕਿਸੇ ਦੇ ਵੀ ਸਾਹਮਣਿਓਂ ਲੰਘਣ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਫੇਸ ਰਿਕੋਗਨਿਸ਼ਨ ਫੀਚਰ ਨਾਲ ਇਹ ਡਿਟੈਕਟ ਕਰਦਾ ਹੈ ਕਿ ਸਾਹਮਣਿਓਂ ਲੰਘਣ ਵਾਲਾ ਵਿਅਕਤੀ ਰੈਗੂਲਰ ਹੈ ਜਾਂ ਨਹੀਂ ਅਤੇ ਜੇ ਨਹੀਂ ਹੈ ਤਾਂ ਕੈਮਰਾ ਹੱਬ ਨੂੰ ਸਿਗਨਲ ਭੇਜਦਾ ਹੈ, ਜਿਸ ਤੋਂ ਬਾਅਦ ਹੱਬ ਵਿਚ ਲੱਗਾ 3 ਵਾਟ ਦਾ ਸਪੀਕਰ 100 d2 ਤਕ ਦਾ ਅਲਾਰਮ ਵਜਾਉਣਾ ਸ਼ੁਰੂ ਕਰ ਦਿੰਦਾ ਹੈ।
ਆਡੀਓ ਰਿਕਾਰਡਿੰਗ
ਇਸ ਕੈਮਰੇ ਵਿਚ 140 ਡਿਗਰੀ 'ਤੇ ਕੰਮ ਕਰਨ ਵਾਲਾ F2.2 ਲੈਂਜ਼ ਲੱਗਾ ਹੈ। ਇਹ ਕੈਮਰਾ Two Way ਆਡੀਓ ਵੀ ਰਿਕਾਰਡ ਕਰਦਾ ਹੈ, ਜੋ ਸਾਊਂਡ ਰਾਹੀਂ ਇਹ ਪਤਾ ਲਾਉਣ ਵਿਚ ਮਦਦ ਕਰੇਗਾ ਕਿ ਕਿਸ ਪਾਸੇ ਖਿੜਕੀ ਜਾਂ ਦਰਵਾਜ਼ਾ ਖੁੱਲ੍ਹਾ ਹੈ।
ਵਾਟਰਪਰੂਫ ਹੈ ਇਹ ਕੈਮਰਾ
ਇਸ ਕੈਮਰੇ ਨੂੰ ਵਾਟਰਪਰੂਫ ਬਣਾਇਆ ਗਿਆ ਹੈ ਭਾਵ ਇਹ ਕੈਮਰਾ IP66 ਸਰਟੀਫਾਈਡ ਹੈ। ਤੁਸੀਂ ਮੀਂਹ ਪੈਣ 'ਤੇ ਵੀ ਬਿਨਾਂ ਚਿੰਤਾ ਇਸ ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਵੇਲੇ ਰਿਕਾਰਡਿੰਗ ਲਈ ਇਸ ਵਿਚ ਨਾਈਟ ਵਿਜ਼ਨ ਮੋਡ ਵੀ ਦਿੱਤਾ ਗਿਆ ਹੈ।
ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਖਾਸ ਤੌਰ 'ਤੇ ਘਰ ਦੇ ਪਿਛਵਾੜੇ, ਰਹਿਣ ਵਾਲੇ ਕਮਰੇ ਅਤੇ ਮੁੱਖ ਦਰਵਾਜ਼ੇ 'ਤੇ ਲਾਉਣ ਲਈ ਤਿਆਰ ਕੀਤਾ ਗਿਆ ਹੈ। ਆਸ ਹੈ ਕਿ 329 ਡਾਲਰ (ਲਗਭਗ 21 ਹਜ਼ਾਰ ਰੁਪਏ) ਵਿਚ ਇਸ ਨੂੰ ਸਤੰਬਰ 2018 ਤਕ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।
ਮੇਜ਼ੂ ਨੇ ਲਾਂਚ ਕੀਤੇ ਆਪਣੇ ਤਿੰਨ ਨਵੇਂ ਸਮਾਰਟਫੋਨਜ਼
NEXT STORY