ਜਲੰਧਰ- ਜੁਪੀਟਰ ਨੂੰ ਆਪਣੇ ਵਿਸ਼ਾਲ ਆਕਾਰ ਅਤੇ ਤੀਬਰ ਤੂਫਾਨਾਂ ਲਈ ਬੜੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਪਰ ਇਹ ਗ੍ਰਹਿ ਕੁੱਝ ਪ੍ਰਭਾਵਸ਼ਾਲੀ ਲਾਈਟ ਸ਼ੋਅ ਨੂੰ ਵੀ ਹੋਸਟ ਕਰਦਾ ਹੈ। ਜੀ ਹਾਂ ਹਾਲ ਹੀ 'ਚ ਹਬਲ ਸਪੇਸ ਟੈਲੀਸਕੋਪ ਵੱਲੋਂ ਜੁਪੀਟਰ ਦੇ ਨੌਰਥ ਪੋਲ ਦੀ ਇਕ ਤਸਵੀਰ ਕੈਪਚਰ ਕੀਤੀ ਗਈ ਹੈ ਜਿਸ 'ਚ ਜੁਪੀਟਰ ਦੇ ਪੋਲ 'ਤੇ ਇਕ ਨੀਲੇ ਰੰਗ ਦੀ ਰੌਸ਼ਨੀ ਨੂੰ ਦੇਖਿਆ ਜਾ ਸਕਦਾ ਹੈ। ਹਬਲ ਦੇ ਅਲਟ੍ਰਾਵਾਇਲੈਟ ਸੈਂਸਿੰਗ ਇਕਿਊਪਮੈਂਟ ਦੀ ਵਰਤੋਂ ਨਾਲ ਖੋਜਕਾਰਾਂ ਵੱਲੋਂ ਇਕ ਅਰੋਰਾਸ(ਇਕ ਅਲੌਕਿਕ ਰੌਸ਼ਨੀ) ਜੋ ਕਿ ਧਰਤੀ ਤੋਂ ਕਈ ਗੁਣਾ ਵੱਡਾ ਹੈ, ਨੂੰ ਕੈਪਚਰ ਕੀਤਾ ਗਿਆ ਹੈ। ਇਸ ਤਸਵੀਰ ਨੂੰ ਯੂਰੋਪੀਅਨ ਸਪੇਸ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਹ ਅਸਲ 'ਚ ਦੋ ਸ਼ਾਟਸ ਦਾ ਮਿਸ਼ਰਣ ਹੈ। ਪਹਿਲਾ ਵਾਲਾ ਇਕ ਆਪਟੀਕਲ ਸ਼ਾਟ ਹੈ ਜਿਸ ਨੂੰ ਹਬਲ ਵੱਲੋਂ 2014 ਦੀ ਬਸੰਤ 'ਚ ਲਿਆ ਗਿਆ ਸੀ ਅਤੇ ਦੂਸਰਾ ਇਸ ਦੇ ਅਲਟ੍ਰਾਵਾਇਲੈਟ ਸੈਂਸਰਜ਼ ਤੋਂ ਇਸੇ ਸਾਲ ਲਿਆ ਗਿਆ ਸੀ।
ਖੋਜਕਾਰਾਂ ਵੱਲੋਂ ਅਰੋਰਾਸ ਦੇ ਸੋਲਰ ਵਿੰਡ ਵੱਲੋਂ ਪ੍ਰਭਾਵਿਤ ਹੋਣ 'ਤੇ ਇਕ ਸਟੱਡੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਆਫ ਲੈਸਟਰ ਦੇ ਵਿਗਿਆਨੀ ਜੋਨਾਥਨ ਨਿਕੋਲਸ ਦਾ ਕਹਿਣਾ ਹੈ ਕਿ ਇਹ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਜੁਪੀਟਰ, ਜੁਨੋ ਦੇ ਜਲਦੀ ਆਉਣ ਦੀ ਖੁਸ਼ੀ 'ਚ ਆਤਿਸ਼ਬਾਜੀ ਕਰ ਰਿਹਾ ਹੋਵੇ। ਜੁਨੋ ਨਾਸਾ ਦਾ ਸਪੇਸਕ੍ਰਾਫਟ ਹੈ ਜਿਸ ਨੂੰ ਸਮੇਂ ਅਨੁਸਾਰ ਜੁਪੀਟਰ ਦੇ ਓਰਬਿਟ 'ਚ 5 ਸਾਲਾਂ ਦੀ ਯਾਤਰਾ ਤੋਂ ਬਾਅਦ 4 ਜੁਲਾਈ ਨੂੰ ਦਾਖਿਲ ਕੀਤਾ ਜਾਵੇਗਾ। ਹਬਲ ਅਤੇ ਜੁਨੋ ਜੁਪੀਟਰ 'ਤੇ ਸਟੱਡੀ ਲਈ ਇਕੱਠੇ ਹੀ ਕੰਮ ਕਰ ਰਹੇ ਹਨ। ਇਹ ਨੀਲੇ ਰੰਗ ਦੀ ਰੌਸ਼ਨੀ ਦੀ ਖੋਜ ਇਸੇ ਸਟੱਡੀ ਦਾ ਇਕ ਹਿੱਸਾ ਹੈ ਅਤੇ ਨਾਸਾ ਵੱਲੋਂ ਇਸ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਜਾਰੀ ਹੈ।
128 GB ਵੇਰੀਅੰਟ 'ਚ ਵੀ ਮਿਲੇਗਾ LeEco Le Max 2
NEXT STORY