ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ (Realme) ਅੱਜ ਭਾਵ 17 ਦਸੰਬਰ ਨੂੰ ਐਕਸ.ਟੀ.730ਜੀ (Realme XT730G) ਸਮਾਰਟਫੋਨ ਭਾਰਤ 'ਚ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਇਸ ਫੋਨ ਦੀਆਂ ਕਈ ਰਿਪੋਰਟਾਂ ਲੀਕਸ ਹੋਈਆਂ ਸਨ, ਜਿਨ੍ਹਾਂ ਤੋਂ ਸੰਭਾਵਿਤ ਕੀਮਤ ਅਤੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਮਿਲੀ ਸੀ। ਲੀਕ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਇਸ ਡਿਵਾਈਸ 'ਚ ਦਮਦਾਰ ਕੈਮਰਾ ਅਤੇ ਸ਼ਾਨਦਾਰ ਡਿਸਪਲੇਅ ਨੂੰ ਸਪੋਰਟ ਮਿਲੇਗਾ। ਕੰਪਨੀ ਰੀਅਲਮੀ ਐਕਸ.ਟੀ.730ਜੀ ਦੇ ਨਾਲ ਰੀਅਲਮੀ ਬੱਡਸ ਅਤੇ ਸਟਾਰ ਵਾਰ ਐਡੀਸ਼ਨ ਨੂੰ ਵੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਉੱਥੇ, ਕੰਪਨੀ ਨੇ ਇਸ ਫੋਨ ਨੂੰ ਚੀਨ 'ਚ ਰੀਅਲਮੀ ਐਕਸ2 ਦੇ ਨਾਂ ਨਾਲ ਪੇਸ਼ ਕੀਤਾ ਸੀ। ਹਾਲਾਂਕਿ, ਰੀਅਲਮੀ ਐਕਸ.ਟੀ.730ਜੀ ਦੀ ਅਸਲ ਕੀਮਤ ਅਤੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਲਾਂਚਿੰਗ ਈਵੈਂਟ ਤੋਂ ਬਾਅਦ ਹੀ ਮਿਲੇਗੀ।

ਸੰਭਾਵਿਤ ਫੀਚਰਸ ਤੇ ਕੀਮਤ
ਗੱਲ ਕਰੀਏ ਦੀ ਕੀਮਤ ਦੀ ਤਾਂ Realme XT 730G ਦੀ ਭਾਰਤ 'ਚ ਕੀਮਤ ਦੀ ਤਾਂ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਚੀਨ ਦੇ ਬਾਜ਼ਾਰ 'ਚ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ Realme X2 ਦੇ 6ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 1,599 ਚੀਨੀ ਯੁਆਨ ਕਰੀਬ 16,200 ਰੁਪਏ 'ਚ ਲਾਂਚ ਕੀਤਾ ਗਿਆ ਸੀ। ਉੱਥੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,899 ਯੁਆਨ ਕਰੀਬ 19,300 ਰੁਪਏ ਹੈ।

ਦੱਸਣਯੋਗ ਹੈ ਕਿ Realme XT 730G, Realme X2 ਦਾ ਭਾਰਤੀ ਵਰਜ਼ਨ ਹੈ। Realme X2 'ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਇਸ ਫੋਨ 'ਚ ਸੁਪਰ ਏਮੋਲੇਡ ਡਿਸਪਲੇਅ ਮਿਲੇਗੀ। ਇਸ ਫੋਨ ਨੂੰ ਕੁਆਲਕਾਮ ਦਾ ਸਨੈਪਡਰੈਗਨ 730ਜੀ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ 'ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ 'ਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਉੱਥੇ ਇਸ ਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਇਸ ਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਵੀਅਰੇਬਲ ਮਾਰਕੀਟ 'ਚ ਸ਼ਾਓਮੀ ਦੁਨੀਆ 'ਚ ਨੰਬਰ 1, ਦੂਜੇ ਸਥਾਨ 'ਤੇ ਐਪਲ
NEXT STORY