ਜਲੰਧਰ-ਇਸ ਸਾਲ ਮਈ ਮਹੀਨੇ 'ਚ ਨੂਬੀਆ, ਅਸੁਸ ਅਤੇ ਐੱਸ. ਆਰ. ਟੀ. ਤੋਂ ਲੈ ਕੇ ਸ਼ਿਓਮੀ ਨੇ ਵੀ ਆਪਣੇ ਸ਼ਾਨਦਾਰ ਸ਼ਮਾਰਟਫੋਨ ਨੂੰ ਭਾਰਤੀ ਬਜ਼ਾਰ 'ਚ ਪੇਸ਼ ਕੀਤਾ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤੀ ਬਜ਼ਾਰ 'ਚ ਕਈ ਬਿਹਤਰੀਨ ਸਮਾਰਟਫੋਨਜ਼ ਨੇ ਪੇਸ਼ ਹੋਏ ਹਨ। ਤੇਜ਼ੀ ਨਾਲ ਵੱਧ ਰਹੀਂ ਭਾਰਤੀ ਮੋਬਾਇਲ ਮਾਰਕੀਟ 'ਤੇ ਦੇਸੀ ਤੋਂ ਲੈ ਕੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਹੈ। ਇਸੇ ਨੂੰ ਦੇਖਦੇ ਹੋਏ ਮਈ 'ਚ ਸ਼ਿਓਮੀ, ਅਸੁਸ, ਜ਼ੈੱਡ.ਟੀ.ਈ. ਅਤੇ ਹੁਵਾਵੇ ਸਮੇਤ ਕਈ ਕੰਪਨੀਆਂ ਨੇ ਆਪਣੇ ਸ਼ਾਨਦਾਰ ਸਮਾਰਟਫੋਨ ਨੂੰ ਲਾਂਚ ਕੀਤਾ ।
ਦੱਸ ਦਿੱਤਾ ਜਾਂਦਾ ਹੈ ਕਿ ਵਿਦੇਸ਼ੀ ਮੋਬਾਇਲ ਨਿਰਮਾਤਾ ਕੰਪਨੀਆਂ ਭਾਰਤੀ ਬਜ਼ਰ 'ਚ ਆਪਣੀ ਸਥਿਤੀ ਨੂੰ ਮਜਬੂਤ ਕਰਨ ਦੇ ਲਈ ਇਕ ਤੋਂ ਵੱਧ ਕੇ ਇਕ ਸਮਾਰਟਫੋਨ ਨੂੰ ਪੇਸ਼ ਕਰ ਰਹੀਂ ਹੈ। ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੈ ਤਾਂ ਅਸੀਂ ਤੁਹਾਨੂੰ ਇਹ ਅੱਜ 10 ਸਮਾਰਟਫੋਨ ਬਾਰੇ ਦੱਸ ਰਹੇ ਹਾ ਜੋ ਕਿ ਪਿਛਲੇ ਮਹੀਨੇ ਮਈ 'ਚ ਭਾਰਤੀ ਬਜ਼ਾਰ 'ਚ ਲਾਂਚ ਹੋਏ ਹੈ।
1. Smartron srt.phone
ਮਈ ਮਹੀਨੇ 'ਚ ਲਾਂਚ ਹੋਏ ਇਸ ਸਮਾਰਟਫੋਨ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਸ ਫੋਨ ਨੂੰ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਲਾਂਚ ਕੀਤਾ ਹੈ। ਇਸ ਫੋਨ ਦੇ ਰਿਅਰ ਪੈਨਲ 'ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਸਿਗ੍ਰੇਚਰ ਹੈ ਇਸ ਫੋਨ ਨੂੰ 32GB ਅਤੇ 64GB ਵੇਂਰੀਅੰਟ 'ਚ ਲਾਂਚ ਕੀਤਾ ਗਿਆ ਸੀ। ਜਿਸ ਦੀ ਕੀਮਤ 12,999 ਅਤੇ 13,999 ਰੁਪਏ ਹੈ । ਇਸ 'ਚ 5.5 ਇੰਚ ਫੁਲ ਐੱਚ. ਡੀ. ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 652 ਆਕਟਾ-ਕੋਰ ਪ੍ਰੋਸੈਸਰ, 4GB ਰੈਮ , 32 GB /64GB ਇੰਟਰਨਲ ਸਟੋਰੇਜ਼, 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਐਂਡਰਾਈਡ 7.1.1 ਨਾਗਟ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
2.Nubia M2 Lite
ਜ਼ੈੱਡ.ਟੀ.ਈ. ਦੀ ਸਭ ਬ੍ਰਾਂਡ ਨੂਬੀਆ ਨੇ M2 Lite ਸਮਾਰਟਫੋਨ 13,999 ਰੁਪਏ 'ਚ ਲਾਂਚ ਕੀਤਾ ਸੀ। ਇਸ 'ਚ 5.5 ਇੰਚ ਦਾ ਆਈ.ਪੀ.ਐੱਸ. ਡਿਸਪਲੇ,ਆਕਟਾ-ਕੋਰ 64 ਬਿਟ ਸੀ.ਪੀ.ਯੂ. ,4GBਰੈਮ , 32GBਇੰਟਰਨਲ ਸਟੋਰੇਜ਼ ,13 ਮੈਗਾਪਿਕਸਲ ਦਾ ਰਿਅਰ ਅਤੇ 16 ਮੈਗਾਪਿਕਸਲ ਫ੍ਰੰਟ ਕੈਮਰਾ ਹੈ। ਬੈਟਰੀ 3,000mAhਦੀ ਹੈ ਅਤੇ ਇਹ ਸਮਾਰਟਫੋਨ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ।

3.Honor 8 Lite
ਹੁਵਾਵੇ ਨੇ ਪਿਛਲੇ ਮਹੀਨੇ ਮਈ 'ਚ ਹਾਨਰ 8 ਲਾਈਟ ਨੂੰ 17,999 ਰੁਪਏ ਦੀ ਕੀਮਤ 'ਚ ਇਸ ਫੋਨ ਨੂੰ ਲਾਂਚ ਕੀਤਾ ਸੀ। ਇਸ 'ਚ 5.2 ਇੰਚ ਦਾ ਡਿਸਪਲੇ , ਇੰਨ-ਹਾਊਸ ਫਲੈਗਸ਼ਿਪ ਕਿਰਿਨ 655 ਆਕਟਾ-ਕੋਰ ਪ੍ਰੋਸੈਸਰ, 4GBਰੈਮ ਅਤੇ 64GBਇੰਟਰਨਲ ਸਟੋਰੇਜ਼, 12 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ। ਪਾਵਰ ਬੈਕਅਪ ਦੇ ਲਈ ਇਸ 'ਚ 3,000 mAh ਦੀ ਨਾਨ- ਰੀਮੂਵਬਲ ਬੈਟਰੀ ਦਿੱਤੀ ਗਈ ਹੈ। Honor 8 ਲਾਈਟ ਈ.ਐੱਮ.ਯੂ. 5.0 'ਤੇ ਬੇਸਡ ਹੈ ਅਤੇ ਐਂਡਰਾਈਡ 7.0 ਨਾਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ।
4.Xiaomi Redmi 4
ਇਹ ਫੋਨ ਨੂੰ ਤਿੰਨ ਵੇਂਰੀਅੰਟ 'ਚ ਪੇਸ਼ ਕੀਤਾ ਸੀ। ਫੋਨ ਦਾ ਬੇਸ ਵੇਂਰੀਅੰਟ 'ਚ 2GBਰੈਮ ਅਤੇ 16GBਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਜਿਸਦੀ ਕੀਮਤ 6,999 ਰੁਪਏ ਹੈ, ਦੂਜੇ ਵੇਂਰੀਅੰਟ 'ਚ 3GB. ਰੈਮ ਅਤੇ 32GBਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਦੀ ਕੀਮਤ 8,999 ਰੁਪਏ ਹੈਸ਼ ਇਸ ਦੇ ਨਾਲ ਹੀ ਤੀਜੇ ਵੇਂਰੀਅੰਟ 'ਚ 4GBਰੈਮ ਅਤੇ 64GB ਇੰਟਰਨਲ ਸਟੋਰੇਜ਼ ਵੇਂਰੀਅੰਟ ਦੀ ਕੀਮਤ 10,999 ਰੁਪਏ ਹੈ। ਇਸ 'ਚ 5 ਇੰਚ ਐੱਚ.ਡੀ. ਆਈ. ਪੀ. ਐੱਸ. ਡਿਸਪਲੇ, 1,4 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 435 ਐੱਸ. ਓ. ਸੀ. , 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫੋਨ 'ਚ 4100mAh ਦਾ ਬੈਟਰੀ ਦਿੱਤੀ ਗਈ ਹੈ। ਇਹ ਐਂਡਰਾਈਡ ਮਾਸ਼ਮੈਲੋ ਦੇ ਨਾਲ ਕੰਪਨੀ ਦੇ MIUI 8.2 'ਤੇ ਅਧਾਰਿਤ ਹੈ।
5.Asus Zenfone Go 5.5 (ZB552KL)
ਆਸੁਸ ਨੇ Zenfone Go 5.5 (ZB552KL) ਭਾਰਤ 'ਚ 8,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਇਸ 'ਚ 5.5 ਇੰਚ ਐੱਚ.ਡੀ. ਆਈ.ਪੀ.ਐੱਸ. ਡਿਸਪਲੇ, ਕਵਾਡ-ਕੋਰ ਸਨੈਪਡ੍ਰੈਗਨ 410 ਪ੍ਰੋਸੈਸਰ, 2GB ਰੈਮ, 16 GB ਇੰਟਰਨਲ ਸਟੋਰੇਜ਼, 13 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਪ੍ਰੰਟ ਕੈਮਰਾ ਅਤੇ 3,000mAh ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ ਐਂਡਰਾਈਡ ਮਾਸ਼ਮੈਲੋ 'ਤੇ ਅਧਾਰਿਤ ਹੈ।

6. Meizu M5
ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਮਿਜ਼ੂ ਨੇ ਪਿਛਲੇ ਮਹੀਨੇ ਭਾਰਤੀ ਬਜ਼ਾਰ 'ਚ ਆਪਣੇ ਨਵੇਂ ਸਮਾਰਟਫੋਨ Meizu M5 ਨੂੰ 10,499 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਹੈ। ਫੋਨ 'ਚ 2.5 ਡੀ.ਕਵਰਡ ਗਲਾਸ ਦੇ ਨਾਲ 5.2 ਇੰਚ ਦਾ ਐੱਚ.ਡੀ. ਡਿਸਪਲੇ, ਮੀਡੀਆਟੇਕ MT6750 ਆਕਟਾ-ਕੋਰ ਪ੍ਰੋਸੈਸਰ, 3GB ਰੈਮ , 32GB ਇੰਟਰਨਲ ਸਟੋਰੇਜ਼, ਐਂਡਰਾਈਡ 6.0 ਮਾਸ਼ਮੈਲੋ, 3,070 mAh ਬੈਟਰੀ, 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਹੈ।
7.Nubia N1 Lite
ਇਸ ਫੋਨ ਨੂੰ ਭਾਰਤੀ ਖਪਤਕਾਰਾਂ ਦੇ ਲਈ 6,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਇਸ 'ਚ 5.5 ਇੰਚ ਐੱਚ.ਡੀ. 2.5 ਡੀ ਕਵਰਡ ਡਿਸਪਲੇ , 1.25 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ.ਕੇ. 6737 ਪ੍ਰੋਸੈਸਰ, 2 GB ਰੈਮ ਅਤੇ 16GB ਇੰਟਰਨਲ ਸਟੋਰੇਜ਼, 8 ਮੈਗਾਪਿਕਸਲ ਕੈਮਰਾ, 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ, ਐਂਡਰਾਈਡ 6.0 ਮਾਸ਼ਮੈਲੋ ਆਪਰੇਟਿੰਗ ਸਿਸਟਮ ਅਤੇ 3,000 mAhਦੀ ਬੈਟਰੀ ਦਿੱਤੀ ਗਈ ਹੈ।
8. Panasonic Eluga Ray
ਇੰਡੀਆ ਨੇ ਇਸ ਸਮਾਰਟਫੋਨ ਨੂੰ 7,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ। ਇਸ 'ਚ 5 ਇੰਚ ਐੱਚ.ਡੀ. ਡਿਸਪਲੇ, 1.3 ਗੀਗਾਹਰਟਜ਼ ਦਾ ਐੱਮ.ਟੀ.ਕੇ. ਕਵਾਡ-ਕੋਰ ਪ੍ਰੋਸੈਸਰ, 3GB ਰੈਮ ,16GB ਸਟੋਰੇਜ਼ ,ਐਂਡਰਾਈਡ 6.0 ਮਾਸ਼ਮੈਲੋ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ 13 ਮੈਗਾਪਿਕਸਲ ਅੇਤ 5 ਮੈਗਾਪਿਕਸਲ ਦਾ ਫ੍ਰ੍ਰੰਟ ਕੈਮਰਾ ਦਿੱਤਾ ਹੈ।

9.Asus Zenfone Go Live
ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਨੇ ਭਾਰਤ 'ਚ ZenFone Live (ZB501KL) ਨੂੰ 9,999 ਰੁਪਏ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਖਾਸੀਅਤ ਇਸ 'ਚ ਉਪਲੱਬਧ ਰਿਅਲ ਟਾਇਮ ਬਿਊਟੀਫਿਕੇਸ਼ਨ ਤਕਨੀਕ ਹੈ। ਇਸ 'ਚ 5 ਇੰਚ ਦਾ ਐੱਚ.ਡੀ. ਡਿਸਪਲੇ, 1.4 ਗੀਗਾਹਰਟਜ਼ ਕਵਾਲਕਾਮ ਸਮੈਪਡ੍ਰੈਗਨ 400 ਐੱਸ. ਓ. ਸੀ. , 2GB ਰੈਮ , 16GB ਸਟੋਰੇਜ਼ ,13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ ਐਂਡਰਾਈਡ ਮਾਸ਼ਮੈਲੋ ਦੇ ਨਾਲ ਇਸ ਫੋਨ 'ਚ 2650mahਦੀ ਬੈਟਰੀ ਦਿੱਤੀ ਗਈ ਹੈ।
10.Lava A77
ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਮਈ 'ਚ ਨਵੇਂ ਬਜਟ ਸਮਾਰਟਫੋਨ ਲਾਵਾA77 ਨੂੰ 6,077 ਰੁਪਏ 'ਚ ਪੇਸ਼ ਕੀਤਾ ਇਸ 'ਚ 4.5 ਇੰਚ WVGA ਡਿਸਪਲੇ, 1,3 ਗੀਗਾਹਰਟਜ਼ ਕਵਾਡ-ਕੋਰ ਐੱਸ.ਓ.ਸੀ., 1 ਜੀ.ਬੀ ਰੈਮ ,8 ਜੀ.ਬੀ ਇੰਟਰਨਲ ਸਟੋਰੇਜ਼, 5 ਮੈਗਾਪਿਕਸਲ ਰਿਅਰ ਅਤੇ ਫ੍ਰੰਟ ਕੈਮਰਾ , 2000mAh ਦੀ ਬੈਟਰੀ ਦਿੱਤੀ ਗਈ ਹੈ ਨਾਲ ਹੀ ਫੋਨ ਐਂਡਰਾਈਡ ਮਾਸਮੈਲ 'ਤੇ ਕੰਮ ਕਰਦਾ ਹੈ।
ਇਨ੍ਹਾਂ Apps ਦੀ ਮਦਦ ਨਾਲ ਇੰਝ ਛੁਡਾਓ ਸਿਗਰਟ ਦੀ ਆਦਤ
NEXT STORY