ਜਲੰਧਰ-ਨੋਕੀਆ ਨੇ ਪਿਛਲੇ ਮਹੀਨੇ ਜੂਨ 'ਚ ਭਾਰਤ 'ਚ ਆਪਣੇ ਤਿੰਨ ਐਂਡਰਾਈਡ ਸਮਾਰਟਫੋਨ ਨੋਕੀਆ 6, ਨੋਕੀਆ 5 ਅਤੇ ਨੋਕੀਆ 3 ਲਾਂਚ ਕਰ ਦਿੱਤੇ ਹੈ। ਫਿਲਹਾਲ ਇਨ੍ਹਾਂ ਤਿੰਨਾਂ ਸਮਾਰਟਫੋਨ ਤੋਂ ਨੋਕੀਆ 3 ਵਿਕਰੀ ਦੇ ਲਈ ਉਪੱਲਬਧ ਹੈ ਜਿਸ ਨੂੰ ਕੰਪਨੀ ਨੇ ਆਪਣੇ ਰਿਟੇਲਰਜ਼ ਦੇ ਰਾਹੀਂ ਉਪਲੱਬਧ ਕਰਵਾਇਆ ਹੈ।
ਨੋਕੀਆ ਦੇ ਹੋਰ ਦੋ ਸਮਾਰਟਫੋਨਜ਼ ਨੋਕੀਆ 6 ਅਤੇ ਨੋਕੀਆ 5 ਜੁਲਾਈ ਮਹੀਨੇ 'ਚ ਪ੍ਰੀ ਆਰਡਰ ਦੇ ਲਈ ਪੇਸ਼ ਹੋਣਗੇ। ਨੋਕੀਆ ਦੇ ਸਮਾਰਟਫੋਨ ਮਾਰਕੀਟ 'ਚ ਚੱਲਣ ਅਤੇ ਯੂਜ਼ਰਸ ਦੀ ਡਿਮਾਂਡ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਤਿੰਨ ਸਮਾਰਟਫੋਨ ਦੀ ਕੀਮਤ, ਫੀਚਰਸ ਅਤੇ ਸਪੈਕਸ ਨੂੰ ਦੇਖ ਦੇ ਹੋਏ ਕਾਫੀ ਸੋਚ ਸਮਝ ਕੇ ਬਜਟ ਰੇਂਟ 'ਚ ਰੱਖੀ ਹੈ। ਹਾਲਾਂਕਿ ਕਈ ਅਜਿਹੇ ਸਮਾਰਟਫੋਨ
ਮਾਰਕੀਟ 'ਚ ਉਪਲੱਬਧ ਹੈ ਜਿਨ੍ਹਾਂ 'ਚ ਨੋਕੀਆ 3 ਜੋ ਕਿ ਕੰਪਨੀ ਦਾ ਸਭ ਤੋਂ ਘੱਟ ਕੀਮਤ ਦਾ ਐਂਡਰਾਈਡ ਸਮਾਰਟਫੋਨ ਹੈ ਉਸ ਨੂੰ ਟੱਕਰ ਮਿਲ ਸਕਦੀ ਹੈ।

1. Moto G5-
ਮੋਟੋਰੋਲਾ ਦੇ ਸਮਾਰਟਫੋਨ ਮੋਟੋ ਜੀ 5 ਦੀ ਕੀਮਤ 10,999 ਰੁਪਏ ਹੈ ਇਸ ਫੋਨ 'ਚ 3GB ਰੈਮ ਦਿੱਤੀ ਗਈ ਹੈ ਅਤੇ ਇਸ ਦੀ ਡਿਸਪਲੇ 5 ਇੰਚ ਦੀ ਫੁਲ ਐੱਚ.ਡੀ ਡਿਸਪਲੇ ਹੈ। ਇਹ
ਐਂਡਰਾਈਡ 7.0 ਨਾਗਟ 'ਤੇ ਕੰਮ ਕਰਦੇ ਹੈ।

2. Yu Yureka Black-
Yu Yureka Black ਵੀ ਇਕ ਸ਼ਾਨਦਾਰ ਅਤੇ ਪਾਪੂਲਰ ਸਮਾਰਟਫੋਨ ਹੈ। ਇਸ 'ਚ 5 ਇੰਚ ਦੀ ਫੁਲ ਐੱਚ ਡੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਨਾਲ ਹੀ ਇਸ 'ਚ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਹੈ। ਇਸ ਦਾ ਪ੍ਰੋਸੈਸਰ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਹੈ।

3.LAVA Z10-
ਲਾਵਾ ਦੇ ਸਮਾਰਟਫੋਨ Z10 ਦੀ ਕੀਮਤ 8,990 ਰੁਪਏ ਹੈ। ਇਸ ਫੋਨ 'ਚ 3GBਰੈਮ ਅਤੇ ਇਸ ਦੀ 16GB ਇੰਟਰਨਲ ਮੈਮਰੀ ਨੂੰ 128GB ਤੱਕ ਵਧਾਇਆ ਜਾ ਸਕਦਾ ਹੈ ਇਸ ਫੋਨ 'ਚ 4 ਜੀ VolTE ਸਪੋਟ ਵੀ ਹੈ।

4.Lenovo 6 Power-
8,999 ਰੁਪਏ ਦੀ ਕੀਮਤ ਨਾਲ Lenovo 6 Power 'ਚ 5 ਇੰਚ ਦੀ ਫੁਲ ਐੱਚ ਡੀ ਡਿਸਪਲੇ ਅਤੇ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਦੇ ਨਾਲ ਆਏਗਾ ਇਸ਼ 'ਚ 3GB ਰੈਮ ਹੈ।

5. Xiaomi Redmi Note 4-
ਸ਼ਿਓਮੀ ਭਾਰਤ 'ਚ ਇਕ ਪਾਪੂਲਰ ਬ੍ਰਾਂਡ ਹੈ। ਆਪਣੇ ਘੱਟ ਕੀਮਤ ਅਤੇ ਆਕਰਸ਼ਿਤ ਫੀਚਰਸ ਦੇ ਚੱਲਦੇ ਇਸ ਬ੍ਰਾਂਡ ਨੇ ਕਈ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। Xiaomi Redmi Note 4 ਵੀ ਇਸ ਦੇ ਸਫਲ ਹੈਂਡਸੈਟ 'ਚ ਇਕ ਹੈ। ਇਹ 5.5 ਇੰਚ ਦਾ ਫੁਲ ਐੱਚ.ਡੀ 2.5 ਡੀ ਕਵਰਡ ਗਲਾਸ ਡਿਸਪਲੇ ਦੇ ਨਾਲ ਆਉਦਾ ਹੈ ਨਾਲ ਹੀ ਇਸ 'ਚ 4GB ਰੈਮ ਦਿੱਤੀ ਗਈ ਹੈ।
ਹੌਲੀ-ਹੌਲੀ ਰੋਬੋਟਸ ਉਹ ਸਭ ਕੰਮ ਕਰਨਗੇ ਜੋ ਅੱਜ ਕਰਦਾ ਹੈ ਇਨਸਾਨ
NEXT STORY