ਜਲੰਧਰ- ਦੁਨੀਆਂ ਦੀ ਅੱਧੀ ਆਬਾਦੀ ਆਪਣੇ ਸਾਰੇ ਕੰਮ ਸਮਾਰਟਫੋਨ ਦੇ ਰਾਹੀ ਪੂਰਾ ਕਰ ਲੈਂਦੀ ਹੈ, ਜੋ ਕੰਮ ਤੁਸੀਂ ਡੇਸਕਟਾਪ ਤੋਂ ਕਰਦੇ ਸਨ, ਹੁਣ ਉਹ ਸਾਰੇ ਕੰਮ ਐਂਡਰਾਇਡ ਸਮਾਰਟਫੋਨ ਨੂੰ ਹੈਕਿੰਗ ਮਸ਼ੀਨ ਜਾਂ ਹੈਕ ਬਾਕਸ ਬਣਾ ਸਕਦਾ ਹੈ।
Fing Networks Tools -
ਫਿੰਗ ਐਪ ਵਾਈ-ਫਾਈ ਐਪ ਤੋਂ ਥੋੜਾ ਵੱਖ ਹੈ। ਤੁਸੀਂ ਇਸ ਐਂਡਰਾਡਿ ਹੈਕਿੰਗ ਐਪ ਦੇ ਰਾਹੀ ਪੂਰੇ ਨੈੱਟਵਰਕ ਨੂੰ ਸਕੈਨ ਕਰ ਸਕਦੇ ਹਨ। ਇਹ ਇਕ ਫਰੀ ਐਪ ਹੈ ਅਤੇ ਬਿਨਾ ਵਿਗਿਆਪਨ ਦੇ ਆਉਂਦਾ ਹੈ। ਤੁਸੀਂ ਇਸ ਐਂਡਰਾਇਡ ਐਪ ਤੋਂ ਹਰ ਕਨੈਕਟਡ ਯੂਜ਼ਰ, ਮੈਕ, ਵੇਂਡਰ ਨੇਮ ਅਤੇ ਕਾਫੀ ਜਾਣਕਾਰੀਆਂ ਦੇਖ ਸਕਦੇ ਹੋ।
WiFi Kill -
ਤੁਹਾਡੇ ਐਂਡਰਾਇਡ ਮੋਬਾਇਲ ਦੇ ਵਾਈ-ਫਾਈ ਤੋਂ ਜੋ ਲੋਕ ਕਨੈਕਟਡ ਹਨ, ਉਨ੍ਹਾਂ ਲੋਕਾਂ ਨੂੰ ਡਿਸੇਬਲ ਕਰਨ ਲਈ ਇਹ ਐਪ ਬੈਸਟ ਹੈ। ਤੁਹਾਡੀ ਬਸ ਆਪਣੇ ਐਂਡਰਾਇਡ ਮੋਬਾਇਲ 'ਚ ਇਸ ਐਪ ਨੂੰ ਡਾਊਨਲੋਡ ਕਰਨ ਦੀ ਜ਼ਰੂਰਤ ਹੈ। ਜਿਸ ਦੇ ਰਾਹੀ ਤੁਸੀਂ ਆਸਾਨੀ ਨਾਲ ਆਪਣੇ ਵਾਈ-ਫਾਈ ਨਾਲ ਜੁੜੇ ਯੂਜ਼ਰਸ ਨੂੰ ਹਟਾ ਸਕਦੇ ਹੋ। ਐਂਡਰਾਇਡ ਮੋਬਾਇਲ ਨੂੰ ਬਿਨਾ ਰੂਟ ਕੀਤੇ ਆਪਣੇ ਐਂਡਰਾਇਡ ਮੋਬਾਇਲ ਨਾਲ ਹੈਕ ਕਰ ਸਕਦੇ ਹੋ। ਇਸ ਟ੍ਰਿਕ ਨਾਲ ਤੁਹਾਨੂੰ ਵਾਈ-ਫਾਈ ਨਾਲ ਜੁੜੇ ਯੂਜ਼ਰਸ ਨੂੰ ਹੈਕ ਕਰਨ ਲਈ ਆਪਣੇ ਐਂਡਰਾਇਡ ਮੋਬਾਇਲ ਨੂੰ ਰੂਟ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ।
WiFi Inspect -
ਵਾਈ-ਫਾਈ ਇੰਸਪੈਕਟ ਐਂਡਰਾਇਡ ਐਪ ਦੇ ਰਾਹੀ ਵਾਈ-ਫਾਈ ਨੈੱਟਵਰਕ ਨੂੰ ਸਕੈਨ ਕੀਤਾ ਜਾ ਸਕਦਾ ਹੈ। ਤੁਸੀਂ ਇਸ ਐਂਡਰਾਇਡ ਐਪ ਦੇ ਰਾਹੀ ਦੂਜੇ ਯੂਜ਼ਰ ਦਾ ਆਈ. ਪੀ. ਐਡਰੈਸ ਦੇਖ ਸਕਦੇ ਹੋ। ਅਸਲ 'ਚ ਇਹ ਐਂਡਰਾਇਡ ਐਪ ਦੂਜੇ ਦਾ ਆਈ. ਪੀ. ਐਡਰੈਸ, ਮੈਕ ਐਡਰੈਸ ਅਤੇ ਡਿਵਾਈਸ ਨਾਂ ਸਕੈਨ ਕਰਦਾ ਹੈ।
Install Backtrack on Android Mobile -
ਬੈਕਸਟ੍ਰੇਕ ਐਪ ਸਕਿਉਰਿਟੀ ਟੈਸਟਿੰਗ ਲਈ ਹੁੰਦਾ ਹੈ ਅਤੇ ਸਿਸਟਮ 'ਚ ਕਮਜ਼ੋਰੀਆਂ ਦਾ ਵੀ ਪਤਾ ਲਾਉਂਦਾ ਹੈ। ਤੁਸੀਂ ਇਸ OS ਐਪ ਨੂੰ ਆਪਣੇ ਫੋਨ 'ਚ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ।
ZAnti Penetration Testing Android Hacking Toolkit -
ਇਹ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਹੈਕਿੰਗ ਐਪ ਹੈ। ਇਸ ਐਂਡਰਾਇਡ ਐਪ 'ਚ ਤੁਹਾਨੂੰ ਕਿਸੇ ਵੀ ਵਾਈ-ਫਾਈ ਨੈੱਟਵਰਕ ਨੂੰ ਹੈਕ ਕਰਨ ਤੋਂ ਸੰਬੰਧਿਤ ਲਗਭਗ ਸਾਰੇ ਸਕਿਉਰਿਟੀ ਯੂਲਸ ਮਿਲ ਜਾਣਗੇ।
ਇਸ ਤਰ੍ਹਾਂ ਲੱਗ ਸਕਦਾ ਹੈ ਕਿਸੇ ਵੀ ਮੋਬਾਇਲ ਨੰਬਰ ਤੋਂ ਲੋਕੇਸ਼ਨ ਅਤੇ ਨਾਮ ਦਾ ਪਤਾ
NEXT STORY