ਜਲੰਧਰ-ਰਿਲਾਇੰਸ ਜੀਓ ਦੀ ਲਾਂਚਿੰਗ 'ਚ ਜਿੱਥੇ ਕਈ ਨਵੀਆਂ ਅਤੇ ਬਿਹਤਰੀਨ ਆਫਰਜ਼ ਨੂੰ ਪੇਸ਼ ਕੀਤਾ ਗਿਆ ਹੈ ਉੱਥੇ ਹੀ ਇਸ ਦੀਆਂ ਸੁਵਿਧਾਵਾਂ ਨੂੰ ਲੈ ਕੇ ਲੋਕਾਂ ਦੇ ਮਨਾ 'ਚ ਕਈ ਸਵਾਲ ਵੀ ਉੱਠ ਰਹੇ ਹਨ। ਇਹ ਸਵਾਲ ਜੀਓ ਸਿਮ ਨੂੰ ਨਾ ਲੈਣ ਵਾਲੀ ਸੋਚ ਵੀ ਪੈਦਾ ਕਰ ਸਕਦੇ ਹਨ। ਜੀ ਹਾਂ ਦਿੱਲੀ ਦੇ ਕਈ ਲੋਕਾਂ ਵੱਲੋਂ ਰਿਲਾਇੰਸ ਜੀਓ ਦੀਆਂ ਆਫਰਜ਼ ਨੂੰ ਲੈ ਕੇ ਕੁੱਝ ਸ਼ੱਕ ਵਾਲੇ ਵਿਚਾਰ ਵੀ ਸਾਂਝੇ ਕੀਤੇ ਗਏ ਹਨ ਜਿਨ੍ਹਾਂ ਨੂੰ ਜੀਓ ਸਿਮ ਨਾ ਲੈਣ ਦਾ ਕਾਰਨ ਵੀ ਕਿਹਾ ਜਾ ਸਕਦਾ ਹੈ-
1.) ਮੁਫਤ ਡਾਟਾ ਆਫਰ ਹੈ ਸੀਮਿਤ ਸਮੇਂ ਲਈ-
ਰਿਲਾਇੰਸ ਜੀਓ ਦੇ ਪਲਾਨ 'ਚ ਆਫਰਜ਼ ਨੂੰ ਕੁੱਝ ਸੀਮਿਤ ਸਮੇਂ ਲਈ ਹੀ ਦੇ ਰਹੀ ਹੈ ਪਰ ਸਮਾਂ ਪੂਰਾ ਹੋਣ ਤੋਂ ਬਾਅਦ ਕੰਪਨੀ ਕਿਸ ਮੁਤਾਬਿਕ ਭੁਗਤਾਨ ਲਈ ਕਹੇਗੀ ਇਹ ਹੁਣ ਤੱਕ ਸਪਸ਼ੱਟ ਨਹੀਂ ਹੋ ਸਕਿਆ।
2.) 3ਜੀ ਮੋਬਾਇਲ ਯੂਜ਼ਰਜ਼ ਨਹੀਂ ਲੈ ਸਕਣਗੇ ਆਫਰਜ਼ ਦਾ ਮਜ਼ਾ-
ਦਿੱਲੀ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਕੋਲ 2ਜੀ ਜਾਂ 3ਜੀ ਫੋਨਜ਼ ਹੀ ਹਨ ਅਤੇ ਰਿਲਾਇੰਸ ਜੀਓ 4ਜੀ ਪਲਾਨਸ ਅਤੇ ਸਿਮ ਦੇ ਰਹੀ ਹੈ ਜਿਸ ਨੂੰ 2ਜੀ ਜਾਂ 3ਜੀ ਮੋਬਾਇਲ ਯੂਰਜ਼ਰ ਇਸਤੇਮਾਲ ਨਹੀਂ ਕਰ ਸਕਦੇ। ਉਨ੍ਹਾਂ ਨੂੰ 4ਜੀ ਮੋਬਾਇਲ ਫੋਨ ਦੀ ਵੀ ਲੋੜ ਪਵੇਗੀ ਜਿਸ ਲਈ ਉਹ ਇਨ੍ਹਾਂ ਦੇ ਆਫਰਜ਼ ਤੋਂ ਵਾਂਝੇ ਹੀ ਰਹਿਣਗੇ।
3.) ਸਿਮ ਪੋਰਟੇਬਿਲਟੀ ਨਹੀਂ ਹੈ ਉਪਲੱਬਧ-
ਜਿਨ੍ਹਾਂ ਯੂਜ਼ਰਜ਼ ਕੋਲ ਪਹਿਲਾਂ ਤੋਂ ਹੀ ਕਿਸੇ ਹੋਰ ਨੈੱਟਵਰਕ ਦੀ 4ਜੀ ਸਿਮ ਹੈ ਅਤੇ ਉਹ ਆਪਣੀ ਸਿਮ ਨੂੰ ਰਿਲਾਇੰਸ ਜੀਓ 'ਚ ਪੋਰਟ ਕਰਵਾਉਣਾ ਚਾਹੁੰਦੇ ਹਨ। ਜਾਣਕਾਰੀ ਮੁਤਾਬਿਕ ਕੰਪਨੀ ਵੱਲੋਂ ਫਿਲਹਾਲ ਸਿਮ ਨੂੰ ਪੋਰਟ ਕਰਨ ਦੀ ਕੋਈ ਸੁਵਿਧਾ ਨਹੀਂ ਦਿੱਤੀ ਗਈ ਹੈ।
4.) ਯੂਜ਼ਰਜ਼ ਦੀ ਵੱਧਦੀ ਗਿਣਤੀ ਖੜੀ ਕਰ ਸਕਦੀ ਹੈ ਮੁਸ਼ਕਿਲ-
ਨੋਇਡਾ ਦੇ ਇਕ ਯੂਜ਼ਰ ਦੇ ਮੁਤਾਬਿਕ ਰਿਲਾਇੰਸ ਜੀਓ ਸਸਤੇ ਆਫਰਜ਼ ਦੇ ਕੇ ਵੱਧ ਤੋਂ ਵੱਧ ਯੂਜ਼ਰਜ਼ ਨੂੰ ਆਪਸ 'ਚ ਜੋੜਨਾ ਚਾਹੁੰਦੀ ਹੈ। ਯੂਜ਼ਰਜ਼ ਦੀ ਗਿਣਤੀ ਵੱਧ ਜਾਣ 'ਤੇ ਇਸ ਕੰਪਨੀ ਦੇ ਇੰਟਰਨੈੱਟ ਅਤੇ ਨੈੱਟਵਰਕ 'ਚ ਬਾਕੀ ਕੰਪਨੀਆਂ ਦੀ ਤਰ੍ਹਾਂ ਮੁਸ਼ਕਿਲ ਆ ਸਕਦੀ ਹੈ।
5.) ਦੂਸਰੀਆਂ ਕੰਪਨੀਆਂ ਦੇ ਸਕਦੀਆਂ ਹਨ ਸਸਤੀਆਂ ਆਫਰਜ਼-
ਰਿਲਾਇੰਸ ਜੀਓ ਦੀਆਂ ਆਫਰਜ਼ ਤੋਂ ਬਾਅਦ ਮੌਜ਼ੂਦਾ ਬਾਕੀ ਨੈੱਟਵਰਕ ਕੰਪਨੀਆਂ ਨੂੰ ਭਾਰੀ ਮੁਕਾਬਲੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸ਼ਕਿਲਾਂ ਨੂੰ ਦੇਖਦੇ ਕਿਹਾ ਜਾ ਸਕਦਾ ਹੈ ਕਿ ਬਾਕੀ ਕੰਪਨੀਆਂ ਵੀ ਆਪਣੇ ਪਲਾਨਜ਼ ਦੀਆਂ ਕੀਮਤਾਂ 'ਚ ਕਟੌਤੀ ਕਰ ਸਕਦੀਆਂ ਹਨ।
ਭਾਰਤ 'ਚ ਹੋਏ ਫਲੈਗਸ਼ਿਪ X Series ਦੇ 6 ਨਵੇਂ ਕੈਮਰੇ
NEXT STORY