ਆਟੋ ਡੈਸਕ- ਅਜਿਹੇ ਸਮੇਂ 'ਚ ਪੈਟਰੋਲ ਦੀ ਵੱਧਦੀ ਹੋਈ ਕੀਮਤਾਂ ਸਾਰਿਆ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਸ ਨੂੰ ਵੇਖਦੇ ਹੋਏ ਕਈ ਵਾਹਨ ਨਿਰਮਾਤਾ ਕੰਪਨੀਆਂ ਮਾਰਕੀਟ 'ਚ ਆਪਣੀ ਇਲੈਕਟ੍ਰਿਕ ਕਾਰਾਂ ਲਾਂਚ ਕਰਣ ਦੀ ਯੋਜਨਾ ਬਣਾ ਰਹੀ ਹਨ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਰਾਹੀਂ ਸਾਲ 2019 'ਚ ਲਾਂਚ ਹੋਣ ਵਾਲੀ ਕੁਝ ਅਜਿਹੀ ਹਾਇਬਰਿਡ ਤੇ ਇਲੈਕਟ੍ਰਿਕ ਕਾਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਨ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ 'ਚ ਕਾਮਯਾਬ ਹੋਣਗੀਆਂ।
Mahindra
ਮਹਿੰਦਰਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲ 'ਚ ਉਹ ਕੁਝ ਹੋਰ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਵਾਲੀ ਹੈ। ਇਨ੍ਹਾਂ 'ਚ KUV100 ਦਾ ਇਲੈਕਟ੍ਰਿਕ ਮਾਡਲ ਪ੍ਰਮੁੱਖ ਹੈ। ਇਸ ਤੋਂ ਇਲਾਵਾ ਮਹਿੰਦਰਾ ਇਕ ਤੇ ਈ-ਕਾਰ ਲਾਂਚ ਕਰੇਗੀ। ਦੱਸ ਦੇਈਏ ਕਿ KUV100 2019 ਦੇ ਸ਼ੁਰੂਆਤੀ ਛੇ ਮਹੀਨਿਆਂ 'ਚ ਲਾਂਚ ਹੋਣ ਦੀ ਉਮੀਦ ਹੈ।
Kona
Hyundai ਮੋਟਰ ਇੰਡੀਆ 2019 'ਚ ਇਲੇਕਟ੍ਰਿਕ ਐੱਸ. ਯੂ. ਵੀ. Kona electric SUV ਲਿਆਉਣ ਵਾਲੀ ਹੈ। Hyundai ਦਾ ਦਾਅਵਾ ਹੈ ਕਿ ਇਕ ਘੰਟੇ ਦੀ ਚਾਰਜਿੰਗ 'ਚ ਇਸ ਦੀ 80 ਫੀਸਦੀ ਬੈਟਰੀ ਚਾਰਜ ਹੋ ਜਾਵੇਗੀ। ਇਸ ਦੇ ਲਈ ਇਸ ਨੂੰ 100kW DC ਫਾਸਟ ਚਾਰਜਰ ਨਾਲ ਜੋੜਨਾ ਹੋਵੇਗਾ। ਨਾਰਮਲ ਏ. ਸੀ. ਪੁਵਾਇੰਟ 'ਚ ਕੁਨੈੱਕਟ ਕਰਨ 'ਚ ਇਹ ਲਗਭਗ 6 ਘੰਟੇ ਦਾ ਸਮਾਂ ਲਵੇਗੀ।
Audi
ਆਉਣ ਵਾਲੇ ਸਾਲ 'ਚ Audi ਵੀ ਇਕ ਇਲੈਕਟ੍ਰਿਕ ਕਾਰ ਲਿਆਉਣ ਵਾਲੀ ਹੈ ਇਸ ਦਾ ਨਾਂ ਹੋਵੇਗਾ Audi e-Tron ਹੋਵੇਗੀ। ਸਾਈਜ਼ ਦੇ ਮਾਮਲੇ 'ਚ ਇਹ ਕਾਰ Audi Q5 ਤੇ Audi Q7 ਦੇ ਵਿਚਕਾਰ ਕੀਤੀ ਹੋਵੇਗੀ। ਦੱਸ ਦੇਈਏ ਕਿ ਇਸ ਸਾਰੇ ਕਾਰਾਂ ਦੀਆਂ ਕੀਮਤਾਂ ਤੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਵੇਗੀ।
LG ਲਿਆ ਰਹੀ ਹੈ ਕੈਮਰੇ ਵਾਲੀ ਸਮਾਰਟਵਾਚ, ਸਾਹਮਣੇ ਆਇਆ ਪੇਟੈਂਟ
NEXT STORY