ਜਲੰਧਰ— ਅੱਜ ਕੱਲ ਲੈਪਟਾਪ ਹਰ ਇੱਕ ਦੀ ਜਿੰਦਗੀ ਦਾ ਅਹਿਮ ਹਿੱਸਾ ਬਣਾ ਗਿਆ ਹੈ। ਜੇਕਰ ਤੁਸੀਂ ਵੀ ਘੱਟ ਕੀਮਤ 'ਚ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਤੁਸੀਂ ਮਿਡ-ਰੇਂਜ ਸਮਾਰਟਫੋਨ ਜਿਨ੍ਹੀਂ ਕੀਮਤ 'ਚ ਹੀ ਹੁਣ ਲੈਪਟਾਪ ਖਰੀਦ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਲੈਪਟਾਪ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀਆਂ Basic ਜਰੂਰਤਾਂ ਨੂੰ ਪੂਰੀਆਂ ਕਰਨ 'ਚ ਸਮੱਰਥ ਹੈ।
RPD Thinkbook

ਵਿੰਡੋਜ਼ 10 ਹੋਮ ਆਪਰੇਟਿੰਗ ਸਿਸਮਟ 'ਤੇ ਕੰਮ ਕਰਨ ਵਾਲੇ ਇਸ ਲੈਪਟਾਪ 'ਚ ਇੰਟੈਲ ਏਟਮ X5-Z8300 ਪ੍ਰੋਸੈਸਰ ਮੌਜੂਦ ਹੈ। ਅਗਸਤ 2016 'ਚ ਲਾਂਚ ਕੀਤੇ ਗਏ ਇਸ ਲੈਪਟਾਪ ਦੀ ਕੀਮਤ 9,999 ਰੁਪਏ ਹੈ।
Iball Exemplaire Compbook

14 ਇੰਚ HD ਡਿਸਪਲੇ ਵਾਲੇ ਇਸ ਲੈਪਟਾਪ 'ਚ ਇੰਟੈਲ ਏਟਮ ਪ੍ਰੋਸੈਸਰ ਨਾਲ 2 GB ਰੈਮ ਦਿੱਤੀ ਗਈ ਹੈ। ਉੱਥੇ ਇਸ ਦੀ ਇਨਬਿਲਟ ਸਟੋਰੇਜ 32 ਜੀ.ਬੀ ਹੈ, ਜਿਸ ਨੂੰ Microsd ਕਾਰਡ ਜਰੀਏ ਵਧਾਇਆ ਜਾ ਸਕਦਾ ਹੈ। ਵਿੰਡੋਜ਼ 10 OS 'ਤੇ ਕੰਮ ਕਰਨ ਵਾਲੇ ਇਸ ਲੈਪਟਾਪ 'ਚ 10,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਕੀਮਤ 13,999 ਰੁਪਏ ਹੈ।
Micromax Canvas IT666 Laptab

Micromax ਦਾ ਇਹ ਲੈਪਟਾਪ ਵਿੰਡੋਜ਼ 10 'ਤੇ ਕੰਮ ਕਰਦਾ ਹੈ। ਇਸ 'ਚ 10.1 ਇੰਚ ਦੀ HD ਡਿਸਪਲੇ ਅਤੇ 4th ਜੈਨਰੇਸ਼ਨ ਏਟਮ ਪ੍ਰੋਸੈਸਰ ਦਿੱਤਾ ਗਿਆ ਹੈ। ਮੈਮਰੀ ਦੀ ਗੱਲ ਕਰੀਏ ਤਾਂ ਇਸ 'ਚ 2 ਜੀ.ਬੀ ਰੈਮ ਨਾਲ ਇਸ ਦੀ ਇਨਬਿਲਟ ਸਟੋਰੇਜ 32 ਜੀ.ਬੀ ਦਿੱਤੀ ਗਈ ਹੈ। ਇਸ ਦੇ ਇਲਾਵਾ ਇਸ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Iball Excelance Compbook

ਵਿੰਡੋਜ਼ 10 OS 'ਤੇ ਆਧਾਰਿਤ ਇਸ ਲੈਪਟਾਪ ਦੀ ਕੀਮਤ 9,999 ਰੁਪਏ ਹੈ। ਇਸ 'ਚ 11.6 ਇੰਚ ਦੀ HD ਡਿਸਪਲੇ ਨਾਲ ਇੰਟੈਲ ਏਟਮ Z3735F ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 2 ਜੀ.ਬੀ ਰੈਮ ਨਾਲ ਇਸ 'ਚ 32 ਜੀ.ਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ Microsd ਕਾਰਡ ਜਰੀਏ ਵਧਾਇਆ ਵੀ ਜਾ ਸਕਦਾ ਹੈ।
PDF ਤੁਹਾਨੂੰ ਦੇਵੇਗਾ ਆਫਲਾਈਨ ਮੋਡ 'ਚ ਪੜ੍ਹਨ ਦਾ ਤਰੀਕਾ
NEXT STORY